Samsung Galaxy W20 5G ਹੋਵੇਗਾ ਕੰਪਨੀ ਦਾ ਦੂਜਾ ਫੋਲਡੇਬਲ ਫੋਨ,TENAA 'ਤੇ ਹੋਇਆ ਲਿਸਟ
ਇਸ ਤੋਂ ਇਲਾਵਾ ਫੋਨ ਦਾ ਲੀਕਸ ਦੇ ਮੁਤਾਬਿਕ W20 5G ਸਮਾਰਟ ਫੋਨ 'ਚ ਸਾਧਾਰਣ Clamshell ਨਾਲ ਹੀ ਫਿਜ਼ੀਕਲ ਕੀ-ਬੋਰਡ ਵੀ ਉਪਲਬਧ ਹੋਵੇਗਾ ਤੇ ਕੰਪਨੀ ਇਸ ਨੂੰ Galaxy Fold ਦੀ ਤੁਲਨਾ 'ਚ ਘੱਟ ਕੀਮਤ 'ਚ ਲਾਂਚ ਕਰ ਸਕਦੀ ਹੈ।
Publish Date: Tue, 12 Nov 2019 05:31 PM (IST)
Updated Date: Tue, 12 Nov 2019 08:03 PM (IST)
ਨਵੀਂ ਦਿੱਲੀ : Samsung Galaxy fold ਦੇ ਬਾਅਦ ਹੁਣ ਕੰਪਨੀ ਆਪਣਾ ਨਵਾਂ ਫੋਲਡੇਬਲ ਸਮਾਰਟਫੋਨ Galaxy W20 5G ਲਾਂਚ ਕਰਨ ਵਾਲੀ ਹੈ, ਜਿਸ ਨੂੰ 19 ਨਵੰਬਰ ਤਕ ਚੀਨ 'ਚ ਲਾਂਚ ਕੀਤਾ ਜਾ ਸਕਦਾ ਹੈ। ਉੱਥੇ ਹੀ ਲਾਂਚ ਤੋਂ ਕੁਝ ਦਿਨ ਪਹਿਲਾਂ ਇਹ ਸਮਾਰਟ ਫੋਨ Certification Website TENAA 'ਤੇ ਲਿਸਟ ਹੋਇਆ ਹੈ ਇੱਥੇ ਇਸ ਦੇ ਕਈ Specifications ਤੇ ਫੀਚਰਜ਼ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਕੰਪਨੀ ਨੇ ਆਧਿਕਾਰਿਕ ਤੌਰ 'ਤੇ Galaxy W20 5G ਦੀ ਲਾਂਚ ਤਾਰੀਕ ਜਾ ਫੀਚਰਜ਼ ਨੂੰ ਲੈ ਕੇ ਹੁਣ ਤਕ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। TENAA 'ਤੇ ਅਪਕਮਿੰਗ ਸਮਾਰਟ ਫੋਨ ਨੰਬਰ SM-W2020 ਨਾਂ ਨਾਲ ਲਿਸਟ ਹੋਇਆ ਹੈ ਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ Galaxy W20 5ਜੀ ਹੋ ਸਕਦਾ ਹੈ। ਉੱਥੇ ਹੀ ਲਿਸਟਿੰਗ ਅਨੁਸਾਰ ਇਹ ਸਮਾਰਟਫੋਨ ਸਪੇਸੀਫਿਕੇਸ਼ਨਜ਼ ਦੇ ਮਾਮਲੇ 'ਚ ਕਾਫੀ ਹੱਦ ਤਕ Galaxy Fold ਦੇ ਸਮਾਨ ਹੋ ਸਕਦਾ ਹੈ। ਇਸ ਦਾ ਸਾਈਜ਼ 160.9+117.9+6.9mm ਇੰਚ ਦਾ ਡਿਸਪਲੇ ਦਿੱਤਾ ਜਾ ਸਕਦਾ ਹੈ। ਫੋਨ 'ਚ ਦੋ ਬੈਟਰੀਆਂ ਉਪਲਬਧ ਹੋਵੇਗੀ ਜਿਸ 'ਚ ਇਕ 4,135 ਐੱਮਏਐੱਚ ਤੇ ਦੂਜੀ 4,380 ਐੱਮਏਐੱਚ ਦੀ ਹੋਵੇਗੀ।
ਰਿਪੋਰਟ ਅਨੁਸਾਰ Galaxy W20 ਨੂੰ 5G Variants 'ਚ ਲਾਂਚ ਕੀਤਾ ਜਾਵੇਗਾ ਤੇ ਇਹ ਸਮਾਰਟ ਫੋਨ Octa-Core Snapdragon 855+ ਚਿਪਸੈਟ 'ਤੇ ਪੇਸ਼ ਹੋ ਸਕਦਾ ਹੈ। ਇਸ ਤੋਂ ਇਲਾਵਾ ਫੋਨ ਦਾ ਲੀਕਸ ਦੇ ਮੁਤਾਬਿਕ W20 5G ਸਮਾਰਟ ਫੋਨ 'ਚ ਸਾਧਾਰਣ Clamshell ਨਾਲ ਹੀ ਫਿਜ਼ੀਕਲ ਕੀ-ਬੋਰਡ ਵੀ ਉਪਲਬਧ ਹੋਵੇਗਾ ਤੇ ਕੰਪਨੀ ਇਸ ਨੂੰ Galaxy Fold ਦੀ ਤੁਲਨਾ 'ਚ ਘੱਟ ਕੀਮਤ 'ਚ ਲਾਂਚ ਕਰ ਸਕਦੀ ਹੈ।
Galaxy Fold ਨੂੰ ਭਾਰਤੀ ਬਾਜ਼ਾਰ 'ਚ 1.65 ਲੱਖ ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ ਤੇ ਇਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ 12 ਜੀਬੀ ਰੈਮ ਦੇ ਨਾਲ 512 ਜੀਬੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਉੱਥੇ ਹੀ ਫੋਨ 'ਚ Dual display ਦਿੱਤਾ ਗਿਆ ਹੈ ਜਿਸ 'ਚ ਇਕ ਡਿਸਪਲੇ ਦਾ ਸਾਈਜ਼ 7.3 ਇੰਚ ਤੇ ਦੂਜੇ ਡਿਸਪਲੇ ਦਾ ਸਾਈਜ਼ 4.6 ਇੰਚ ਹੈ। ਇਸ ਫੋਲਡੇਬਲ ਫੋਨ ਨੂੰ 7nm 64-ਬਿਟ Octa-core processor 'ਤੇ ਪੇਸ਼ ਕੀਤਾ ਗਿਆ ਹੈ।