Amazon Diwali Sale 'ਚ ਸੈਮਸੰਗ ਦਾ ਇਹ 5G ਫੋਨ ਮਿਲ ਰਿਹਾ ਹੈ ਸਭ ਤੋਂ ਘੱਟ ਕੀਮਤ 'ਚ, ਜਾਣੋ ਇਸ ਲਾਜਵਾਬ ਆਫਰ ਬਾਰੇ
ਲਾਂਚਿੰਗ ਵੇਲੇ ਕੰਪਨੀ ਨੇ ਫੋਨ ਦੀ 4GB ਰੈਮ, 64 GB ਇੰਟਰਨਲ ਸਟੋਰੇਜ ਦੀ ਕੀਮਤ 13,999 ਰੁਪਏ ਤੇ 6GB ਰੈਮ, 128 GB ਇੰਟਰਨਲ ਸਟੋਰੇਜ ਮਾਡਲ ਦੀ ਕੀਮਤ 15,999 ਰੁਪਏ ਹੈ। ਪਰ ਦੀਵਾਲੀ ਸੇਲ 'ਚ ਇਸ ਫੋਨ ਦੀ ਕੀਮਤ ਕਾਫੀ ਘਟ ਚੁੱਕੀ ਹੈ।
Publish Date: Sun, 23 Oct 2022 02:57 PM (IST)
Updated Date: Sun, 23 Oct 2022 03:06 PM (IST)
ਨਵੀਂ ਦਿੱਲੀ, ਟੈੱਕ ਡੈਸਕ : Amazon Diwali Sale : Samsung Galaxy M13 5G ਇਸ ਸਾਲ ਜੁਲਾਈ 'ਚ ਲਾਂਚ ਹੋਇਆ ਸੀ। ਕੰਪਨੀ ਨੇ ਇਸ ਫੋਨ ਦੇ 4ਜੀ ਤੇ 5ਜੀ ਮਾਡਲ ਦੋਵੇਂ ਇਕੱਠੇ ਲਾਂਚ ਕੀਤੇ ਸੀ। ਲਾਂਚਿੰਗ ਵੇਲੇ ਕੰਪਨੀ ਨੇ ਫੋਨ ਦੀ 4GB ਰੈਮ, 64 GB ਇੰਟਰਨਲ ਸਟੋਰੇਜ ਦੀ ਕੀਮਤ 13,999 ਰੁਪਏ ਤੇ 6GB ਰੈਮ, 128 GB ਇੰਟਰਨਲ ਸਟੋਰੇਜ ਮਾਡਲ ਦੀ ਕੀਮਤ 15,999 ਰੁਪਏ ਹੈ। ਪਰ ਦੀਵਾਲੀ ਸੇਲ 'ਚ ਇਸ ਫੋਨ ਦੀ ਕੀਮਤ ਕਾਫੀ ਘਟ ਚੁੱਕੀ ਹੈ।
Samsung Galaxy M13 5G ਹੁਣ ਕਿੰਨੇ ਦਾ ਮਿਲ ਰਿਹਾ
ਐਮਾਜ਼ੋਨ ਦੀ ਦੀਵਾਲੀ ਸੇਲ 'ਚ Samsung Galaxy M13 5G ਦੇ 4 GB ਰੈਮ, 64 GB ਇੰਟਰਨੈਲ ਸਟੋਰੇਜ ਦੀ ਕੀਮਤ ਘਟ ਕੇ ਹੁਣ 11,999 ਰੁਪਏ ਹੋ ਚੁੱਕੇ ਹੈ। ਐਮਾਜ਼ੋਨ ਦੀ ਇਸ ਸੇਲ 'ਚ ਤੁਸੀਂ ICICI, Axis ਜਾਂ Citi ਬੈਂਕ ਦੇ ਕਾਰਡ ਜ਼ਰੀਏ ਇਸ ਫੋਨ 'ਤੇ 1000 ਰੁਪਏ ਦਾ ਵਾਧੂ ਇੰਸਟੈਂਟ ਅਕਾਊਂਟ ਹਾਸਲ ਕਰ ਸਕਦੇ ਹੋ। ਜੇਕਰ ਤੁਸੀਂ EMI ਦੇ ਬਦਲ ਨੂੰ ਚੁਣਦੇ ਹੋ ਤਾਂ ਤੁਸੀਂ ਇਸ ਫੋਨ 'ਤੇ 1250 ਰੁਪਏ ਦਾ ਇੰਸਟੈਂਟ ਡਿਸਕਾਊਂਟ ਲੈ ਸਕਦੇ ਹੋ। ਇਸ ਤੋਂ ਇਲਾਵਾ ਫੋਨ 'ਤੇ ਐਕਸਚੇਂਜ ਆਫਰ ਵੀ ਉਪਲਬਧ ਹੈ ਜਿਸ ਨਾਲ ਉਹ ਫੋਨ ਤੁਹਾਨੂੰ ਕਾਫੀ ਘੱਟ ਕੀਮਤ 'ਚ ਮਿਲ ਸਕਦਾ ਹੈ।
Samsung Galaxy M13 5G ਦੇ ਫੀਚਰ
ਡਿਸਪਲੇਅ : Galaxy M13 5G 'ਚ 6.5 ਇੰਚ ਦਾ ਡਿਸਪਲੇਅ ਸਾਈਜ਼ ਮਿਲਦਾ ਹੈ। ਫੋਨ 'ਚ 90 HZ ਦਾ ਰਿਫਰੈੱਸ਼ ਰੇਟ ਦਿੱਤਾ ਗਿਆ ਹੈ।
ਪ੍ਰੋਸੈੱਸਰ : ਇਸ ਫੋਨ 'ਚ Media Tek Dimensity 700 ਪ੍ਰੋਸੈੱਸਰ ਲੱਗਾ ਹੋਇਆ ਮਿਲਦਾ ਹੈ।
ਕੈਮਰਾ : ਸੈਮਸੰਗ ਦੇ ਇਸ ਫੋਨ 'ਚ ਡੂਅਲ ਕੈਮਰਾ ਸੈਟਅਪ ਮਿਲਦਾ ਹੈਜਿਸ ਵਿਚ 50 MP ਦਾ ਮੇਨ ਬੈਕ ਕੈਮਰਾ ਤੇ 2 MP ਦਾ ਦੂਸਰਾ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 8MP ਦਾ ਫਰੰਟ ਕੈਮਰਾ ਲਗਾਇਆ ਗਿਆ ਹੈ।
ਬੈਟਰੀ : ਕੰਪਨੀ ਨੇ ਫੋਨ 'ਚ 5,000 mAh ਦੀ ਬੈਟਰੀ ਦਿੱਤੀ ਹੋਈ ਹੈ।
ਰੈਮ ਤੇ ਮੈਮਰੀ : ਇਹ ਫੋਨ 4 GB ਰੈਮ, 64 GB ਇੰਟਰਨਲ ਸਟੋਰੇਜ ਦੇ ਨਾਲ ਬਾਜ਼ਾਰ 'ਚ ਮੌਜੂਦ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਰੈਮ ਪਲੱਸ ਫੀਚਰ ਤੋਂ 12 GB ਤਕ ਦੀ ਰੈਮ ਇਸਤੇਮਾਲ ਕਰ ਸਕਦੇ ਹੋ।
ਓਐੱਸ : ਇਸ ਫੋਨ ਵਿਚ Android 12 ਮਿਲਦਾ ਹੈ।