Petrol ਪਾਉਂਦੇ ਸਮੇਂ ਮੁਲਾਜ਼ਮ ਅਚਾਨਕ ਨੋਜ਼ਲ ਬੰਦ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ "ਸਰ ਗਲਤੀ ਨਾਲ ਰੁਕ ਗਿਆ" ਤੇ ਫਿਰ ਉੱਥੋਂ ਹੀ ਸ਼ੁਰੂ ਕਰ ਦਿੰਦਾ ਹੈ। ਇਸ ਪ੍ਰਕਿਰਿਆ 'ਚ ਮੀਟਰ ਤਾਂ ਅੱਗੇ ਵਧਦਾ ਹੈ ਪਰ ਪਾਈਪ 'ਚ ਹਵਾ ਦਾ ਦਬਾਅ ਬਣਨ ਕਾਰਨ ਤੇਲ ਕਾਫੀ ਘੱਟ ਨਿਕਲਦਾ ਹੈ। ਇਸ ਲਈ ਹਮੇਸ਼ਾ ਗੱਡੀ ਤੋਂ ਹੇਠਾਂ ਉਤਰ ਕੇ ਖੁਦ ਮਸ਼ੀਨ ਦੇ ਕੋਲ ਖੜ੍ਹੇ ਰਹੋ ਅਤੇ ਨਿਗਰਾਨੀ ਕਰਦੇ ਰਹੋ।

ਆਟੋ ਡੈਸਕ, ਨਵੀਂ ਦਿੱਲੀ: ਭਾਰਤ 'ਚ ਪੈਟਰੋਲ ਪੰਪਾਂ 'ਤੇ ਚੋਰੀ ਅਤੇ ਧੋਖਾਧੜੀ ਦੇ ਮਾਮਲੇ ਅਕਸਰ ਸੁਣਨ ਨੂੰ ਮਿਲਦੇ ਰਹਿੰਦੇ ਹਨ। ਸਕੈਮਰ ਨਵੇਂ-ਨਵੇਂ ਤਰੀਕੇ ਅਪਣਾ ਕੇ ਗਾਹਕਾਂ ਦੀ ਜੇਬ ਕੱਟਦੇ ਹਨ। ਜੇਕਰ ਤੁਸੀਂ ਸਾਵਧਾਨੀ ਨਹੀਂ ਵਰਤਦੇ ਤਾਂ ਹੋ ਸਕਦਾ ਹੈ ਕਿ ਤੁਸੀਂ ਪੂਰੇ ਪੈਸੇ ਦੇਣ ਦੇ ਬਾਵਜੂਦ ਘੱਟ ਤੇਲ ਲੈ ਕੇ ਹੀ ਵਾਪਸ ਮੁੜੋ। ਆਓ ਜਾਣਦੇ ਹਾਂ ਕਿ ਪੈਟਰੋਲ ਪੰਪ 'ਤੇ ਕਿਵੇਂ ਸਕੈਮ ਹੁੰਦੇ ਹਨ ਅਤੇ ਉਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਇਹ ਸਭ ਤੋਂ ਪੁਰਾਣਾ ਤੇ ਆਮ ਤਰੀਕਾ ਹੈ। ਪੰਪ ਮੁਲਾਜ਼ਮ ਤੁਹਾਡਾ ਧਿਆਨ ਭਟਕਾ ਦਿੰਦਾ ਹੈ ਅਤੇ ਰੀਡਿੰਗ ਨੂੰ ਜ਼ੀਰੋ 'ਤੇ ਸੈੱਟ ਕੀਤੇ ਬਿਨਾਂ ਹੀ ਪੈਟਰੋਲ ਪਾਉਣਾ ਸ਼ੁਰੂ ਕਰ ਦਿੰਦਾ ਹੈ। ਅਜਿਹੀ ਸਥਿਤੀ 'ਚ ਤੁਸੀਂ ਪਿਛਲੀ ਗੱਡੀ ਦੇ ਪੈਟਰੋਲ ਦੇ ਪੈਸੇ ਵੀ ਆਪਣੀ ਜੇਬ 'ਚੋਂ ਭਰ ਦਿੰਦੇ ਹੋ। ਤੁਹਾਨੂੰ ਲੱਗਦਾ ਤਾਂ ਹੈ ਕਿ ਤੁਸੀਂ ਪੈਟਰੋਲ ਪੂਰਾ ਪਵਾਇਆ ਹੈ, ਪਰ ਅਸਲ ਵਿਚ ਅਜਿਹਾ ਨਹੀਂ ਹੁੰਦਾ। ਇਸ ਲਈ, ਪੈਟਰੋਲ ਪਵਾਉਣ ਤੋਂ ਪਹਿਲਾਂ ਮਸ਼ੀਨ 'ਤੇ ਜ਼ੀਰੋ (0) ਜ਼ਰੂਰ ਚੈੱਕ ਕਰੋ।
ਅਕਸਰ ਅਸੀਂ 500, 1000 ਜਾਂ 2000 ਰੁਪਏ ਦਾ ਹੀ ਪੈਟਰੋਲ ਪਵਾਉਂਦੇ ਹਾਂ। ਸਕੈਮਰ ਕਈ ਵਾਰ ਇਨ੍ਹਾਂ ਰਾਊਂਡ ਫਿਗਰ (ਗੋਲ ਅੰਕੜੇ) ਵਾਲੇ ਨੰਬਰਾਂ 'ਤੇ ਮਸ਼ੀਨ 'ਚ ਪਹਿਲਾਂ ਤੋਂ ਹੀ ਚਿੱਪ ਲਗਾ ਕੇ ਛੇੜਛਾੜ ਕਰ ਦਿੰਦੇ ਹਨ, ਜਿਸ ਨਾਲ ਮਸ਼ੀਨ ਪੈਸੇ ਤਾਂ ਸਹੀ ਦਿਖਾਉਂਦੀ ਹੈ ਪਰ ਤੇਲ ਘੱਟ ਪਾਉਂਦੀ ਹੈ। ਇਸ ਲਈ ਜਦੋਂ ਵੀ ਪੈਟਰੋਲ ਪਵਾਓ ਤਾਂ ਰਾਊਂਡ ਫਿਗਰ ਦੀ ਬਜਾਏ 330, 510 ਜਾਂ 1040 ਵਰਗੇ ਨੰਬਰਾਂ ਵਿੱਚ ਪਵਾਓ।
ਪੈਟਰੋਲ ਪਾਉਂਦੇ ਸਮੇਂ ਮੁਲਾਜ਼ਮ ਅਚਾਨਕ ਨੋਜ਼ਲ ਬੰਦ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ "ਸਰ ਗਲਤੀ ਨਾਲ ਰੁਕ ਗਿਆ" ਤੇ ਫਿਰ ਉੱਥੋਂ ਹੀ ਸ਼ੁਰੂ ਕਰ ਦਿੰਦਾ ਹੈ। ਇਸ ਪ੍ਰਕਿਰਿਆ 'ਚ ਮੀਟਰ ਤਾਂ ਅੱਗੇ ਵਧਦਾ ਹੈ ਪਰ ਪਾਈਪ 'ਚ ਹਵਾ ਦਾ ਦਬਾਅ ਬਣਨ ਕਾਰਨ ਤੇਲ ਕਾਫੀ ਘੱਟ ਨਿਕਲਦਾ ਹੈ। ਇਸ ਲਈ ਹਮੇਸ਼ਾ ਗੱਡੀ ਤੋਂ ਹੇਠਾਂ ਉਤਰ ਕੇ ਖੁਦ ਮਸ਼ੀਨ ਦੇ ਕੋਲ ਖੜ੍ਹੇ ਰਹੋ ਅਤੇ ਨਿਗਰਾਨੀ ਕਰਦੇ ਰਹੋ।
ਪੈਟਰੋਲ 'ਚ ਅਕਸਰ ਨੈਫਥਾ ਜਾਂ ਹੋਰ ਕੈਮੀਕਲਸ ਦੀ ਮਿਲਾਵਟ ਕੀਤੀ ਜਾਂਦੀ ਹੈ। ਇਸ ਨਾਲ ਤੁਹਾਡੀ ਗੱਡੀ ਦੀ ਮਾਈਲੇਜ ਘੱਟ ਜਾਂਦੀ ਹੈ ਤੇ ਇੰਜਣ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਜੇਕਰ ਤੁਹਾਨੂੰ ਤੇਲ ਦੀ ਕੁਆਲਿਟੀ 'ਤੇ ਸ਼ੱਕ ਹੋਵੇ ਤਾਂ ਤੁਸੀਂ ਪੰਪ 'ਤੇ ਫਿਲਟਰ ਪੇਪਰ ਟੈਸਟ ਦੀ ਮੰਗ ਕਰ ਸਕਦੇ ਹੋ। ਇਹ ਤੁਹਾਡਾ ਅਧਿਕਾਰ ਹੈ ਅਤੇ ਇਸ ਲਈ ਪੰਪ ਮਾਲਕ ਤੁਹਾਨੂੰ ਮਨ੍ਹਾ ਨਹੀਂ ਕਰ ਸਕਦਾ।