Weibo ਪੋਸਟ 'ਚ ਚੀਨੀ ਸਮਾਰਟਫੋਨ ਕੰਪਨੀ ਨੇ ਐਲਾਨ ਕੀਤਾ ਕਿ ਉਹ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨਜ਼, Realme GT8 Pro ਤੇ Realme GT8 ਨੂੰ 21 ਅਕਤੂਬਰ ਨੂੰ ਲਾਂਚ ਕਰੇਗੀ। ਇਹ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਕੰਪਨੀ ਨੇ ਦੱਸਿਆ ਕਿ ਉਹ Recoh Imaging ਨਾਲ ਲੌਂਗ-ਟਰਮ ਕੈਮਰਾ ਟਿਊਨਿੰਗ ਕੋਲੈਬੋਰੇਸ਼ਨ ਸ਼ੁਰੂ ਕਰ ਰਹੀ ਹੈ।
ਟੈਕਨੋਲੋਜੀ ਡੈਸਕ, ਨਵੀਂ ਦਿੱਲੀ : Realme GT8 ਸੀਰੀਜ਼ 21 ਅਕਤੂਬਰ ਨੂੰ ਚੀਨ 'ਚ ਲਾਂਚ ਹੋਵੇਗੀ, ਕੰਪਨੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਇਸ ਲਾਈਨਅਪ 'ਚ ਰੀਅਲਮੀ GT8 ਤੇ ਰੀਅਲਮੀ GT8 Pro ਸ਼ਾਮਲ ਹੋਣਗੇ ਤੇ ਇਨ੍ਹਾਂ ਫੋਨਾਂ ਚ ਸਵੈਪੇਬਲ ਰੀਅਰ ਕੈਮਰਾ ਮਡਿਊਲ ਮਿਲ ਸਕਦੇ ਹਨ। ਕੰਪਨੀ ਨੇ ਹਾਲ ਹੀ 'ਚ ਇਹ ਵੀ ਦੱਸਿਆ ਕਿ ਉਸਨੇ ਆਪਣੇ ਆਉਣ ਵਾਲੇ ਸਮਾਰਟਫੋਨਾਂ ਦੇ ਕੈਮਰਿਆਂ ਲਈ Ricoh ਨਾਲ ਸਾਂਝੇਦਾਰੀ ਕੀਤੀ ਹੈ। Ricoh GR ਇਮੇਜਿੰਗ ਤਕਨਾਲੋਜੀ ਨਾਲ ਲੈਸ ਹੋਣ ਵਾਲੇ ਪਹਿਲੇ Realme Phone, Realme GT8 Pro ਤੇ Realme GT8 ਹੋਣਗੇ। ਇਸ ਦੌਰਾਨ ਕੰਪਨੀ ਨੇ ਆਪਣੇ ਆਉਣ ਵਾਲੇ ਫੋਨਾਂ ਦੇ ਕੁਝ ਕੈਮਰਾ ਫੀਚਰਜ਼ ਵੀ ਸਾਂਝੇ ਕੀਤੇ ਹਨ।
Weibo ਪੋਸਟ 'ਚ ਚੀਨੀ ਸਮਾਰਟਫੋਨ ਕੰਪਨੀ ਨੇ ਐਲਾਨ ਕੀਤਾ ਕਿ ਉਹ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨਜ਼, Realme GT8 Pro ਤੇ Realme GT8 ਨੂੰ 21 ਅਕਤੂਬਰ ਨੂੰ ਲਾਂਚ ਕਰੇਗੀ। ਇਹ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਕੰਪਨੀ ਨੇ ਦੱਸਿਆ ਕਿ ਉਹ Recoh Imaging ਨਾਲ ਲੌਂਗ-ਟਰਮ ਕੈਮਰਾ ਟਿਊਨਿੰਗ ਕੋਲੈਬੋਰੇਸ਼ਨ ਸ਼ੁਰੂ ਕਰ ਰਹੀ ਹੈ।
ਹੁਣ Realme ਨੇ Realme GT8 Pro ਦੇ ਕੈਮਰਾ ਸਪੈਸੀਫਿਕੇਸ਼ਨਜ਼ ਦੀਆਂ ਕੁਝ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਹਨ। ਫੋਨ ਦੇ ਕੈਮਰਾ ਸੈਂਸਰ 28mm ਅਤੇ 40mm ਫੋਕਲ ਲੈਂਥ ਨਾਲ ਆਉਣਗੇ, ਜਿਸ ਨਾਲ ਯੂਜ਼ਰਜ਼ ਵਿਡਥ ਤੇ ਡੈਪਥ ਵਾਲੇ ਸ਼ਾਟਸ ਕੈਪਚਰ ਕਰ ਸਕਣਗੇ। ਇਸ ਵਿਚ ਇਮਰਸਿਵ ਫ੍ਰੇਮਿੰਗ ਮੋਡ ਵੀ ਦਿੱਤਾ ਜਾਵੇਗਾ, ਜੋ UI ਐਲੀਮੈਂਟਸ ਨੂੰ ਹਟਾ ਕੇ ਫੋਟੋਗ੍ਰਾਫੀ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਏਗਾ।
ਫੋਨ 'ਚ Quick Focus Mode ਮੋਡ ਵੀ ਹੋਵੇਗਾ, ਜਿਸ ਨਾਲ ਯੂਜ਼ਰਜ਼ ਪਹਿਲਾਂ ਤੋਂ ਫੋਕਸ ਡਿਸਟੈਂਸ ਸੈੱਟ ਕਰ ਸਕਣਗੇ ਤੇ ਜੈਸਚਰ ਰਾਹੀਂ ਤਸਵੀਰਾਂ ਕਲਿੱਕ ਕਰ ਸਕਣਗੇ। ਇਸ ਤੋਂ ਇਲਾਵਾ, Realme GT8 Pro 'ਚ ਹਿਡਨ ਫੋਕਲ ਲੈਂਥ ਫੀਚਰ ਵੀ ਹੋਵੇਗਾ ਜਿਸ ਰਾਹੀਂ ਯੂਜ਼ਰ 28mm ਜਾਂ 40mm ਫੋਕਲ ਲੈਂਥ ਰਾਹੀਂ ਫੋਟੋ ਖਿੱਚਦੇ ਸਮੇਂ ਇਸਨੂੰ ਲੜੀਵਾਰ 35mm ਜਾਂ 50mm 'ਚ ਬਦਲ ਸਕਣਗੇ।
ਕੰਪਨੀ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਸੀ ਕਿ Realme GT8 Pro ਫਲੈਗਸ਼ਿਪ Snapdragon 8 Elite Gen 5 ਚਿਪਸੈੱਟ ਨਾਲ ਲੈਸ ਹੋਵੇਗਾ। ਇਸ ਵਿਚ 2K 10-ਬਿੱਟ LTPO BOE ਫਲੈਟ OLED ਡਿਸਪਲੇਅ ਹੋਵੇਗਾ ਜੋ 144Hz ਰਿਫ੍ਰੈਸ਼ ਰੇਟ ਸਪੋਰਟ ਕਰੇਗਾ। ਇਸ ਤੋਂ ਇਲਾਵਾ, ਇਸ ਵਿਚ 200-ਮੈਗਾਪਿਕਸਲ 1/1.56-ਇੰਚ Samsung HP5 ਪੇਰੀਸਕੋਪ ਟੈਲੀਫੋਟੋ ਕੈਮਰਾ ਮਿਲੇਗਾ। ਜਿਵੇਂ ਪਹਿਲਾਂ ਦੱਸਿਆ ਗਿਆ, ਯੂਜ਼ਰਜ਼ ਇਸ ਵਿਚ ਤਿੰਨ ਵੱਖ-ਵੱਖ ਕੈਮਰਾ ਮੌਡਿਊਲਜ਼ ਦੇ ਵਿਚਕਾਰ ਸਵਿੱਚ ਕਰ ਸਕਣਗੇ।
ਇਕ ਟਿੱਪਸਟਰ ਨੇ ਹਾਲ ਹੀ 'ਚ ਦੱਸਿਆ ਕਿ Realme GT8 Pro 'ਚ 50-ਮੈਗਾਪਿਕਸਲ 1/1.4-ਇੰਚ Sony LYT-808 ਮੇਨ ਸੈਂਸਰ OIS ਦੇ ਨਾਲ ਮਿਲੇਗਾ, ਜਿਸਨੂੰ 50-ਮwਗਾਪਿਕਸਲ Samsung JN5 ਅਲਟਰਾ-ਵਾਈਡ ਲੈਨਜ਼ ਨਾਲ ਜੋੜਿਆ ਜਾਵੇਗਾ। ਇਸ ਵਿਚ 7,000mAh ਦੀ ਬੈਟਰੀ ਹੋਵੇਗੀ, ਜੋ 120W ਵਾਇਰਡ ਫਾਸਟ ਚਾਰਜਿੰਗ ਸਪੋਰਟ ਕਰੇਗੀ।
ਹਾਲਾਂਕਿ, ਇਨ੍ਹਾਂ ਫੋਨਾਂ ਦੀ ਕੀਮਤ ਬਾਰੇ ਅਜੇ ਤਕ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪਿਛਲੇ ਮਾਡਲ ਦੀਆਂ ਕੀਮਤਾਂ ਦੇ ਬਰਾਬਰ ਹੋਣਗੀਆਂ। ਉਦਾਹਰਨ ਵਜੋਂ, Realme GT7 Pro ਦੀ ਕੀਮਤ ਭਾਰਤ 'ਚ 59,999 ਰੁਪਏ ਤੋਂ ਸ਼ੁਰੂ ਹੋਈ ਸੀ (12GB RAM + 256GB ਸਟੋਰੇਜ ਵੈਰੀਐਂਟ)। ਜਦਕਿ Realme GT7 ਦਾ ਬੇਸ ਵੈਰੀਐਂਟ (8GB RAM + 256GB ਸਟੋਰੇਜ) 39,999 ਰੁਪਏ 'ਚ ਲਾਂਚ ਹੋਇਆ ਸੀ।