ਟਿਪਸਟਰ ਅਭਿਸ਼ੇਕ ਯਾਦਵ (@yabhishekhd) ਦਾ ਦਾਅਵਾ ਹੈ ਕਿ ਅਪਕਮਿੰਗ Oppo Find X9s ਭਾਰਤ 'ਚ 79,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਹੋਵੇਗਾ। ਇਹ ਕੀਮਤ ਹੈਂਡਸੈੱਟ ਦੀ ਗਲੋਬਲ ਪ੍ਰਾਈਸਿੰਗ ਤੋਂ ਥੋੜ੍ਹੀ ਘੱਟ ਹੈ। ਉਦਾਹਰਨ ਵਜੋਂ, Oppo Find X9s ਮਲੇਸ਼ੀਆ 'ਚ MYR 3,599 (ਲਗਪਗ 85,000 ਰੁਪਏ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ: Oppo Find X9s ਭਾਰਤ 'ਚ ਆਪਣੀ ਗਲੋਬਲ ਪ੍ਰਾਈਸ ਦੇ ਮੁਕਾਬਲੇ ਥੋੜ੍ਹੀ ਘੱਟ ਕੀਮਤ 'ਤੇ ਲਾਂਚ ਹੋ ਸਕਦਾ ਹੈ। ਇਹ ਸਮਾਰਟਫੋਨ ਅਗਲੇ ਮਹੀਨੇ ਭਾਰਤ 'ਚ ਲਾਂਚ ਹੋਣ ਵਾਲਾ ਹੈ ਅਤੇ ਦੇਸ਼ ਵਿਚ ਤਿੰਨ ਕਲਰਸ ਵਿੱਚ ਵਿਕਰੀ ਲਈ ਉਪਲਬਧ ਹੋਵੇਗਾ। ਪ੍ਰਾਈਸਿੰਗ ਡਿਟੇਲਸ ਦੇ ਨਾਲ ਹੀ ਇਕ ਟਿਪਸਟਰ ਨੇ ਇਸ ਅਪਕਮਿੰਗ ਸਮਾਰਟਫੋਨ ਦੇ ਪੂਰੇ ਸਪੈਸੀਫਿਕੇਸ਼ਨਜ਼ ਵੀ ਸ਼ੇਅਰ ਕੀਤੇ ਹਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਵਿੱਚ ਕਾਫ਼ੀ ਹੱਦ ਤਕ ਗਲੋਬਲ ਵਰਜ਼ਨ ਵਾਲੇ ਫੀਚਰਜ਼ ਹੀ ਹੋਣਗੇ। ਟੈੱਕ ਕੰਪਨੀ ਨੇ ਹਾਲ ਹੀ 'ਚ ਕਨਫਰਮ ਕੀਤਾ ਹੈ ਕਿ ਇਹ ਹੈਂਡਸੈੱਟ MediaTek Dimensity 9500s ਪ੍ਰੋਸੈਸਰ ਅਤੇ 7,025mAh ਦੀ ਬੈਟਰੀ ਨਾਲ ਲੈਸ ਹੋਵੇਗਾ।
ਟਿਪਸਟਰ ਅਭਿਸ਼ੇਕ ਯਾਦਵ (@yabhishekhd) ਦਾ ਦਾਅਵਾ ਹੈ ਕਿ ਅਪਕਮਿੰਗ Oppo Find X9s ਭਾਰਤ 'ਚ 79,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਹੋਵੇਗਾ। ਇਹ ਕੀਮਤ ਹੈਂਡਸੈੱਟ ਦੀ ਗਲੋਬਲ ਪ੍ਰਾਈਸਿੰਗ ਤੋਂ ਥੋੜ੍ਹੀ ਘੱਟ ਹੈ। ਉਦਾਹਰਨ ਵਜੋਂ, Oppo Find X9s ਮਲੇਸ਼ੀਆ 'ਚ MYR 3,599 (ਲਗਪਗ 85,000 ਰੁਪਏ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਉਮੀਦ ਹੈ ਕਿ ਕੰਪਨੀ ਫੋਨ ਦੀ ਲਾਂਚਿੰਗ ਦੇ ਦਿਨ ਹੀ ਇਸ ਦੀ ਸਹੀ ਕੀਮਤ ਕਨਫਰਮ ਕਰੇਗੀ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Oppo Find X9s ਦਾ ਇੰਡੀਅਨ ਵਰਜ਼ਨ ਇਸ ਦੇ ਗਲੋਬਲ ਮਾਡਲ ਵਰਗਾ ਹੀ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸ ਦੇਈਏ ਕਿ ਗਲੋਬਲ ਮਾਰਕੀਟ 'ਚ Oppo Find X9s 'ਚ 6.59-ਇੰਚ ਦੀ Full-HD+ OLED ਡਿਸਪਲੇਅ ਮਿਲਦੀ ਹੈ ਜੋ 120Hz ਰਿਫ੍ਰੈਸ਼ ਰੇਟ, 1,800 ਨਿਟਸ ਦੀ ਪੀਕ ਬ੍ਰਾਈਟਨੈੱਸ ਅਤੇ ਕਾਰਨਿੰਗ ਗੋਰਿੱਲਾ ਗਲਾਸ 7i ਪ੍ਰੋਟੈਕਸ਼ਨ ਦੇ ਨਾਲ ਆਉਂਦੀ ਹੈ। ਇਸ ਵਿਚ 12GB LPDDR5x RAM, 512GB ਤਕ ਦੀ UFS 4.1 ਸਟੋਰੇਜ ਤੇ Immortalis G925 MC12 GPU ਦਿੱਤਾ ਗਿਆ ਹੈ। ਡਸਟ ਅਤੇ ਵਾਟਰ ਰੇਜ਼ਿਸਟੈਂਸ ਦੇ ਲਈ ਇਸ ਵਿਚ IP66 + IP68 + IP69 ਰੇਟਿੰਗ ਮਿਲਦੀ ਹੈ। ਸੈਲਫੀ ਅਤੇ ਵੀਡੀਓ ਕਾਲ ਦੇ ਲਈ ਇਸ ਵਿੱਚ 32-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਜੋ ਹੋਲ-ਪੰਚ ਡਿਸਪਲੇਅ ਕੱਟਆਊਟ ਵਿੱਚ ਲੱਗਿਆ ਹੈ।
ਇਹ ਖ਼ਬਰ ਉਦੋਂ ਆਈ ਹੈ ਜਦੋਂ ਹਾਲ ਹੀ 'ਚ ਕੰਪਨੀ ਨੇ ਐਲਾਨ ਕੀਤਾ ਹੈ ਕਿ Oppo Find X9s ਅਤੇ Oppo Find X9 Ultra ਭਾਰਤ ਵਿਚ 21 ਮਈ ਨੂੰ ਲਾਂਚ ਹੋਣਗੇ। ਇਹ ਦੋਵੇਂ ਫੋਨ ਦੇਸ਼ 'ਚ ਪਹਿਲਾਂ ਤੋਂ ਮੌਜੂਦ Oppo Find X9 ਅਤੇ Find X9 Pro ਸੀਰੀਜ਼ ਦਾ ਹਿੱਸਾ ਬਣਨਗੇ। ਦੋਵੇਂ ਸਮਾਰਟਫੋਨ ਫਲਿੱਪਕਾਰਟ, ਅਮੇਜ਼ਨ ਅਤੇ ਓਪੋ ਇੰਡੀਆ ਦੇ ਆਨਲਾਈਨ ਸਟੋਰ 'ਤੇ ਵਿਕਰੀ ਲਈ ਉਪਲਬਧ ਹੋਣਗੇ।
ਭਾਰਤ 'ਚ Oppo Find X9s ਨੂੰ ਲੈ ਕੇ ਕਨਫਰਮ ਕਰ ਦਿੱਤਾ ਗਿਆ ਹੈ ਕਿ ਇਸ ਵਿਚ 3nm ਔਕਟਾ MediaTek Dimensity 9500s ਚਿਪਸੈੱਟ ਮਿਲੇਗਾ। ਇਸ ਤੋਂ ਇਲਾਵਾ, ਫੋਨ 'ਚ 7,025mAh ਦੀ ਬੈਟਰੀ ਹੋਵੇਗੀ। ਫੋਟੋਗ੍ਰਾਫੀ ਲਈ ਇਸ ਵਿਚ Hasselblad ਟਿਊਂਡ ਟ੍ਰਿਪਲ ਰੀਅਰ ਕੈਮਰਾ ਸਿਸਟਮ ਹੋਵੇਗਾ, ਜਿਸ ਵਿੱਚ 50-ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਜਾਵੇਗਾ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਇਹ ਹੈਂਡਸੈੱਟ ਐਂਡਰਾਇਡ 16 'ਤੇ ਬੇਸਡ ColorOS 16 ਦੇ ਨਾਲ ਆਵੇਗਾ।