ਕੰਪਨੀ ਇਨ੍ਹਾਂ ਦੋਵਾਂ ਡਿਵਾਈਸਾਂ ਨੂੰ ਮਿਡ-ਰੇਂਜ ਸੈਗਮੈਂਟ ਵਿੱਚ ਪੇਸ਼ ਕਰਨ ਵਾਲੀ ਹੈ। ਲਾਂਚ ਤੋਂ ਪਹਿਲਾਂ ਵਨਪਲੱਸ ਨੇ ਆਉਣ ਵਾਲੇ Nord CE 6 ਦੀਆਂ ਕਈ ਖ਼ੂਬੀਆਂ ਤੋਂ ਪਹਿਲਾਂ ਹੀ ਪਰਦਾ ਹਟਾ ਦਿੱਤਾ ਹੈ। ਇਹ ਡਿਵਾਈਸ 1.5K 144Hz ਡਿਸਪਲੇਅ ਨਾਲ ਲੈਸ ਹੋਣ ਵਾਲਾ ਹੈ। ਨਾਲ ਹੀ ਹੈਂਡਸੈੱਟ ਵਿੱਚ ਸਨੈਪਡ੍ਰੈਗਨ 7 ਸੀਰੀਜ਼ ਚਿਪਸੈੱਟ ਮਿਲ ਸਕਦਾ ਹੈ। ਆਓ ਜਾਣਦੇ ਹਾਂ ਕਿ ਡਿਵਾਈਸ ਵਿੱਚ ਹੋਰ ਕੀ-ਕੀ ਖ਼ਾਸ ਹੋ ਸਕਦਾ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਵਨਪਲੱਸ (OnePlus) ਨੇ ਹਾਲ ਹੀ 'ਚ ਆਪਣੀ ਨੋਰਡ ਸੀਰੀਜ਼ ਤਹਿਤ OnePlus Nord 6 ਨੂੰ ਲਾਂਚ ਕੀਤਾ ਸੀ ਜਿਸ ਤੋਂ ਬਾਅਦ ਅੱਜ ਸੋਮਵਾਰ ਨੂੰ ਕੰਪਨੀ ਨੇ ਭਾਰਤ 'ਚ ਇਸੇ ਸੀਰੀਜ਼ ਦੇ ਦੋ ਹੋਰ ਸਮਾਰਟਫੋਨਾਂ ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਹੁਣ ਇਸ ਸੀਰੀਜ਼ ਵਿਚ OnePlus Nord CE 6 ਅਤੇ Nord CE 6 Lite ਨੂੰ ਲਾਂਚ ਕਰਨ ਜਾ ਰਹੀ ਹੈ।
ਕੰਪਨੀ ਇਨ੍ਹਾਂ ਦੋਵਾਂ ਡਿਵਾਈਸਾਂ ਨੂੰ ਮਿਡ-ਰੇਂਜ ਸੈਗਮੈਂਟ 'ਚ ਪੇਸ਼ ਕਰਨ ਵਾਲੀ ਹੈ। ਲਾਂਚ ਤੋਂ ਪਹਿਲਾਂ ਵਨਪਲੱਸ ਨੇ ਆਉਣ ਵਾਲੇ Nord CE 6 ਦੀਆਂ ਕਈ ਖ਼ੂਬੀਆਂ ਤੋਂ ਪਹਿਲਾਂ ਹੀ ਪਰਦਾ ਹਟਾ ਦਿੱਤਾ ਹੈ। ਇਹ ਡਿਵਾਈਸ 1.5K 144Hz ਡਿਸਪਲੇਅ ਨਾਲ ਲੈਸ ਹੋਣ ਵਾਲਾ ਹੈ। ਨਾਲ ਹੀ ਹੈਂਡਸੈੱਟ ਵਿੱਚ ਸਨੈਪਡ੍ਰੈਗਨ 7 ਸੀਰੀਜ਼ ਚਿਪਸੈੱਟ ਮਿਲ ਸਕਦਾ ਹੈ। ਆਓ ਜਾਣਦੇ ਹਾਂ ਕਿ ਡਿਵਾਈਸ ਵਿੱਚ ਹੋਰ ਕੀ-ਕੀ ਖ਼ਾਸ ਹੋ ਸਕਦਾ ਹੈ।
ਵਨਪਲੱਸ ਨੇ ਐਲਾਨ ਕੀਤਾ ਹੈ ਕਿ Nord CE 6 ਅਤੇ Nord CE 6 Lite ਭਾਰਤ ਵਿੱਚ ਅਗਲੇ ਮਹੀਨੇ 7 ਮਈ ਨੂੰ ਦੁਪਹਿਰ 12 ਵਜੇ ਲਾਂਚ ਹੋਣਗੇ। ਕੰਪਨੀ ਨੇ ਪ੍ਰੈੱਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੱਤੀ ਹੈ। Nord CE 6 ਫ੍ਰੈਸ਼ ਬਲੂ, ਲੂਨਰ ਪਰਲ ਅਤੇ ਪਿੱਚ ਬਲੈਕ ਕਲਰ 'ਚ ਆਵੇਗਾ। ਜਦਕਿ Nord CE 6 Lite ਵਿਵਿਡ ਮਿੰਟ ਅਤੇ ਹਾਈਪਰ ਬਲੈਕ ਕਲਰ ਵਿੱਚ ਆਉਣ ਵਾਲਾ ਹੈ।
ਪ੍ਰੋਸੈਸਰ: ਵਨਪਲੱਸ ਦੇ ਇਸ ਅਪਕਮਿੰਗ ਡਿਵਾਈਸ Nord CE 6 ਵਿੱਚ ਸਨੈਪਡ੍ਰੈਗਨ 7 ਜਨਰੇਸ਼ਨ 4 ਚਿਪਸੈੱਟ ਮਿਲਣ ਵਾਲਾ ਹੈ। ਫੋਨ ਵਿੱਚ ਟੱਚ ਰਿਫਲੈਕਸ ਚਿਪ ਵੀ ਮਿਲੇਗੀ, ਜਿਸਦਾ ਮਤਲਬ ਹੈ ਕਿ ਫੋਨ ਵਿੱਚ 'ਡਿਊਲ-ਚਿਪ ਆਰਕੀਟੈਕਚਰ' ਮਿਲੇਗਾ।
ਗੇਮਿੰਗ: ਹੈਂਡਸੈੱਟ ਵਿਚ ਚੋਣਵੀਆਂ ਗੇਮਾਂ 144fps ਤੱਕ ਗੇਮਿੰਗ ਨੂੰ ਸਪੋਰਟ ਕਰਨਗੀਆਂ। ਨਾਲ ਹੀ ਫੋਨ ਵਿੱਚ 3200Hz ਦੀ ਟੱਚ ਸੈਂਪਲਿੰਗ ਰੇਟ ਅਤੇ 6-ਐਕਸਿਸ ਗੇਮਿੰਗ ਜਾਇਰੋਸਕੋਪ ਮਿਲਣ ਦੀ ਉਮੀਦ ਹੈ।
ਡਿਸਪਲੇਅ: ਡਿਵਾਈਸ 6.78-ਇੰਚ ਦੀ 144Hz ਰਿਫਰੈਸ਼ ਰੇਟ ਵਾਲੀ ਡਿਸਪਲੇਅ ਨਾਲ ਲੈਸ ਹੋ ਸਕਦਾ ਹੈ।
ਬੈਟਰੀ: Nord CE 6 ਵਿੱਚ 8,000mAh ਦੀ ਵੱਡੀ ਬੈਟਰੀ ਅਤੇ 80W SuperVOOC ਫਾਸਟ ਚਾਰਜਿੰਗ ਸਪੋਰਟ ਮਿਲ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਹੈਂਡਸੈੱਟ ਇੱਕ ਵਾਰ ਚਾਰਜ ਕਰਨ 'ਤੇ 2.5 ਦਿਨਾਂ ਤੋਂ ਜ਼ਿਆਦਾ ਚੱਲ ਸਕਦਾ ਹੈ। ਫੋਨ ਵਿੱਚ ਬਾਈਪਾਸ ਚਾਰਜਿੰਗ ਅਤੇ 27W ਵਾਇਰਡ ਰਿਵਰਸ ਚਾਰਜਿੰਗ ਸਪੋਰਟ ਵੀ ਮਿਲੇਗਾ।