ਹੁਣ ਬਿਹਤਰ ਤੇ ਚੰਗੇ ਟਵੀਟ ਲਈ ਮਿਲਣਗੇ ਪੈਸੇ, ਟਵਿੱਟਰ ਲਿਆ ਰਿਹਾ ਇਹ ਨਵਾਂ ਬਟਨ
ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਯੂਜ਼ਰ ਪ੍ਰੋਫਾਈਲ ’ਤੇ ਟਿਪ ਜਾਰ ਬਟਨ ’ਤੇ ਟਵਿੱਟਰ ਕੰਮ ਕਰ ਰਿਹਾ ਹੈ। ਬਟਨ ’ਤੇ ਕਲਿੱਕ ਕਰਨ ਤੋਂ ਬਾਅਦ ਭੁਗਤਾਨ ਲਈ ਆਪਸ਼ਨ ’ਚ ਬੈਂਡਕੈਂਪ (Bandcamp), ਕੈਸ਼ ਐਪ (Cash App), ਪੈਟ੍ਰਿਆਨ (Patreon), ਪੇਪਲ (PayPal) ਅਤੇ ਵੇਨਮੋ (Venmo) ਦਿਸਣਗੇ।
Publish Date: Sat, 24 Apr 2021 10:25 AM (IST)
Updated Date: Sat, 24 Apr 2021 05:32 PM (IST)
ਆਈਏਐੱਨਐੱਸ, ਨਵੀਂ ਦਿੱਲੀ : ਮਾਈਕ੍ਰੋਬਲਾਗਿੰਗ ਵੈਬਸਾਈਟ ਟਵਿੱਟਰ ਆਪਣੇ ਯੂਜ਼ਰਜ਼ ਲਈ ਜਲਦ ਹੀ ਇਕ ਨਵਾਂ ਬਟਨ ਉਪਲੱਬਧ ਕਰਵਾਏਗਾ, ਜਿਸ ਰਾਹੀਂ ਬਿਹਤਰ ਅਤੇ ਚੰਗੇ ਟਵੀਟ ਲਈ ਪੈਸੇ ਮਿਲ ਸਕਣਗੇ। ਐਪ ਰਿਸਰਚਰ ਜੇਨ ਮਾਨਚੁਨ (App researcher Jane Manchun Wong) ਨੇ ਇਸਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਯੂਜ਼ਰ ਪ੍ਰੋਫਾਈਲ ’ਤੇ ਟਿਪ ਜਾਰ ਬਟਨ ’ਤੇ ਟਵਿੱਟਰ ਕੰਮ ਕਰ ਰਿਹਾ ਹੈ। ਬਟਨ ’ਤੇ ਕਲਿੱਕ ਕਰਨ ਤੋਂ ਬਾਅਦ ਭੁਗਤਾਨ ਲਈ ਆਪਸ਼ਨ ’ਚ ਬੈਂਡਕੈਂਪ (Bandcamp), ਕੈਸ਼ ਐਪ (Cash App), ਪੈਟ੍ਰਿਆਨ (Patreon), ਪੇਪਲ (PayPal) ਅਤੇ ਵੇਨਮੋ (Venmo) ਦਿਸਣਗੇ।
Twitter is working on the “Super Follow” button,
ਉਨ੍ਹਾਂ ਨੇ ਦੱਸਿਆ ਕਿ ਟਵਿੱਟਰ ਨਵਾਂ ਫੀਚਰ ਲਿਆ ਰਿਹਾ ਹੈ, ਜਿਸ ਰਾਹੀਂ ਟਵਿੱਟਰ ਯੂਜ਼ਰਜ਼ ਨੂੰ ਪੈਸੇ ਦਿੱਤੇ ਜਾ ਸਕਣਗੇ। ਖੋਜਕਰਤਾਵਾਂ ਨੇ ਇਸਦੇ ਲਈ ਇਮੇਜ਼ ਸ਼ੇਅਰ ਕੀਤਾ, ਜਿਸ ’ਚ ਦਿਖਾਇਆ ਜਾ ਰਿਹਾ ਹੈ ਕਿ ਟਵਿੱਟਰ ਯੂਜ਼ਰ ਪ੍ਰੋਫਾਈਲ ਦਾ ਇਹ ਨਵਾਂ ਬਟਨ ਦਿਸੇਗਾ।