ਜੇਐੱਨਐੱਨ, ਨਵੀਂ ਦਿੱਲੀ : HMD ਗਲੋਬਲ ਨੇ ਤਿਉਹਾਰਾਂ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਆਪਣੇ Nokia 6.2 ਨੂੰ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਐਮਾਜ਼ੋਨ ਇੰਡੀਆ ਦੇ ਮੋਬਾਈਲ ਫੋਨ ਪੇਜ 'ਤੇ ਲਿਸਟ ਹੋ ਚੁੱਕਾ ਹੈ ਤੇ ਇਸ ਦੀਵਾਲੀ ਵਿਕਰੀ ਲਈ ਉਪਲੱਬਧ ਵੀ ਹੋਵੇਗਾ। 13 ਅਕਤੂਬਰ ਤੋਂ ਸ਼ੁਰੂ ਹੋ ਰਹੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਤੋਂ ਪਹਿਲਾਂ ਵੀ ਇਸ ਨੂੰ ਖਰੀਦ ਸਕਦੇ ਹੋ। Nokia 6.2 ਟ੍ਰਿਪਲ ਕੈਮਰਾ ਸੈਟਅਪ ਨਾਲ ਪੇਸ਼ ਹੋਇਆ ਹੈ ਤੇ ਇਸ ਦੀ ਸ਼ੁਰੂਆਤੀ ਕੀਮਤ 15,999 ਰੁਪਏ ਰੱਖੀ ਗਈ ਹੈ। ਫਿਲਹਾਲ ਲਿਸਟਿੰਗ ਪੇਜ 'ਤੇ ਇਸ ਦਾ ਸਿਰਫ਼ ਇਕ ਹੀ ਮੈਮਰੀ ਵੇਰੀਐਂਟ ਤੇ ਕਲਰ ਆਪਸ਼ਨ ਨਜ਼ਰ ਆ ਰਹੇ ਹਨ।

ਹਾਲਾਂਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਸੇਲ ਤੋਂ ਪਹਿਲਾਂ ਇਸ ਦੇ ਹੋਰ ਵੇਰੀਐਂਟ ਵੀ ਨਜ਼ਰ ਆਉਣ। ਐਮਾਜ਼ੋਨ ਦੇ ਪੇਜ 'ਤੇ ਨਜ਼ਰ ਆ ਰਹੇ Nokia 6.2 ਨੂੰ ਤੁਸੀਂ ਐਕਸਚੇਂਜ ਆਫਰ ਤਹਿਤ ਵੀ ਖਰੀਦ ਸਕਦੇ ਹੋ ਤੇ ਇਸ ਵਿਚ ਤੁਹਾਨੂੰ 10,100 ਰੁਪਏ ਤਕ ਦਾ ਐਕਸਚੇਂਜ ਬੈਨੀਫਿਟ ਆਫਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐੱਚਡੀਐੱਫਸੀ ਕਾਰਡ ਰਾਹੀਂ ਪੇਮੈਂਟ ਕਰਨ 'ਤੇ 10 ਫ਼ੀਸਦੀ ਕੈਸ਼ਬੈਕ ਤੇ ਨੋ ਕੋਸਟ ਈਐੱਮਆਈ ਦਾ ਵੀ ਫਾਇਦਾ ਮਿਲੇਗਾ।

ਇਹ ਹਨ ਸਪੈਸੀਫਿਕੇਸ਼ਨਜ਼

ਜਿੱਥੋਂ ਤਕ Nokia 6.2 ਦੀਆਂ ਸਪੈਸੀਫਿਕੇਸ਼ਨਜ਼ ਦੀ ਗੱਲ ਹੈ ਤਾਂ ਇਹ ਕਾਫ਼ੀ ਕੁਝ ਹਾਲ ਹੀ 'ਚ ਲਾਂਚ ਹੋਏ Nokia 6.2 ਦੀ ਤਰ੍ਹਾਂ ਹੈ। ਇਸ ਵਿਚ 2.5D ਗੋਰਿੱਲਾ ਗਲਾਸ 3 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ ਉੱਥੇ ਹੀ ਇਸ ਦੇ ਬੈਕ 'ਚ ਪੌਲੀਮਰ ਕੰਪੋਜ਼ਿਟ ਫਰੇਮ ਦਿੱਤਾ ਗਿਆ ਹੈ। ਇਸ ਦਾ ਰੀਅਰ ਪੈਨਲ ਫਿੰਗਰਪ੍ਰਿੰਟ ਸੈਂਸਰ ਤੇ ਸਰਕੂਲਰ ਟ੍ਰਿਪਲ ਕੈਮਰਾ ਸੈਟਅਪ ਨਾਲ ਆ ਰਿਹਾ ਹੈ। ਇਸ ਵਿਚ 16 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ ਉੱਥੇ ਹੀ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈਨਜ਼ ਦਿੱਤਾ ਗਿਆ ਹੈ। ਨਾਲ ਹੀ 5 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਮਿਲਦਾ ਹੈ। ਫਰੰਟ ਦੀ ਗੱਲ ਕਰੀਏ ਤਾਂ ਇਸ ਵਿਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਫੋਨ 6.3-inch FHD + waterdrop PureDisplay ਨਾਲ ਆਉਂਦਾ ਹੈ ਤੇ ਇਸ ਵਿਚ Qualcomm Sanpdragon 636 ਪ੍ਰੋਫੈਸਰ ਦਿੱਤਾ ਗਿਆ ਹੈ। 4 ਜੀਬੀ ਦੀ ਰੈਮ ਤੇ 64 ਜੀਬੀ ਦਾ ਮੈਮਰੀ ਵੇਰੀਐਂਟ ਫਿਲਹਾਲ ਉਪਲੱਬਧ ਹੈ। ਫੋਨ 'ਚ 3500 mAh ਦੀ ਬੈਟਰੀ ਦਿੱਤੀ ਗਈ ਹੈ ਤੇ ਇਹ ਐਂਡਰਾਇਡ 9 ਪਾਈ 'ਤੇ ਚੱਲੇਗਾ।

Posted By: Seema Anand