ਆਨਲਾਈਨ ਗੇਮਿੰਗ ਲਈ ਨਵੇਂ ਨਿਯਮ ਲਾਗੂ, ਈ-ਸਪੋਰਟਸ ਲਈ ਹੁਣ ਰਜਿਸਟ੍ਰੇਸ਼ਨ ਜ਼ਰੂਰੀ ਤੇ ਉਮਰ ਹੱਦ ਦਾ ਵੀ ਰੱਖਣਾ ਪਵੇਗਾ ਧਿਆਨ
ਨਾਬਾਲਿਗਾਂ ਲਈ ਮਾਤਾ-ਪਿਤਾ ਨੂੰ ਗੇਮਿੰਗ ਸਮੇਂ ਦੀ ਰਿਪੋਰਟ ਤੇ ਹੱਦ ਨਿਰਧਾਰਤ ਕਰਨ ਵਾਲੇ ਡੈਸ਼ਬੋਰਡ ਦੀ ਸਹੂਲਤ ਦੇਣੀ ਪਵੇਗੀ। ਓਜੀਏਆਈ ਇਹ ਵੀ ਤੈਅ ਕਰੇਗਾ ਕਿ ਕਿਸ ਤਰ੍ਹਾਂ ਦੀ ਆਨਲਾਈਨ ਗੇਮ ਨੂੰ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੋਵੇਗੀ ਤੇ ਕਿਸ ਨੂੰ ਨਹੀਂ।
Publish Date: Thu, 23 Apr 2026 08:44 AM (IST)
Updated Date: Thu, 23 Apr 2026 08:50 AM (IST)
ਨਵੀਂ ਦਿੱਲੀ : ਪਹਿਲੀ ਮਈ ਤੋਂ ਆਨਲਾਈਨ ਗੇਮਿੰਗ ਲਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਆਨਲਾਈਨ ਗੇਮਿੰਗ ਦੇ ਰੈਗੂਲੇਟਰੀ ਦੇ ਰੂਪ ’ਚ ਸਥਾਪਤ ਆਨਲਾਈਨ ਗੇਮਿੰਗ ਅਥਾਰਟੀ ਆਫ ਇੰਡੀਆ (ਓਜੀਏਆਈ) ਮਈ ਤੋ ਕੰਮ ਕਰਨ ਲੱਗੇਗੀ। ਨਵੇਂ ਨਿਯਮਾਂ ਤਹਿਤ ਈ ਸਪੋਰਟਸ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਤੇ ਇਸ ਦੇ ਨਾਲ ਹੀ ਆਨਲਾਈਨ ਗੇਮਿੰਗ ’ਚ ਸੇਵਾ ਦੇਣ ਵਾਲਿਆਂ ਨੂੰ ਉਮਰ ਹੱਦ, ਸਮੇਂ ਦੀ ਪਾਬੰਦੀ, ਮਾਤਾ-ਪਿਤਾ ਦਾ ਕੰਟਰੋਲ ਤੇ ਨਿਰਪੱਖ ਖੇਡ ਦੀ ਨਿਗਰਾਨੀ ਲਾਗੂ ਕਰਨੀ ਪਵੇਗੀ। ਨਾਬਾਲਿਗਾਂ ਲਈ ਮਾਤਾ-ਪਿਤਾ ਨੂੰ ਗੇਮਿੰਗ ਸਮੇਂ ਦੀ ਰਿਪੋਰਟ ਤੇ ਹੱਦ ਨਿਰਧਾਰਤ ਕਰਨ ਵਾਲੇ ਡੈਸ਼ਬੋਰਡ ਦੀ ਸਹੂਲਤ ਦੇਣੀ ਪਵੇਗੀ। ਓਜੀਏਆਈ ਇਹ ਵੀ ਤੈਅ ਕਰੇਗਾ ਕਿ ਕਿਸ ਤਰ੍ਹਾਂ ਦੀ ਆਨਲਾਈਨ ਗੇਮ ਨੂੰ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੋਵੇਗੀ ਤੇ ਕਿਸ ਨੂੰ ਨਹੀਂ। ਹਾਲਾਂਕਿ ਇਹ ਸਾਫ਼ ਹੈ ਕਿ ਪੈਸੇ ਨਾਲ ਸਬੰਧਤ ਆਨਲਾਈਨ ਗੇਮ ’ਤੇ ਪਾਬੰਦੀ ਜਾਰੀ ਰਹੇਗੀ।