New GST Cut : ਗਾਹਕ ਹੀਰੋ ਦੇ ਚੋਣਵੇਂ ਮਾਡਲਾਂ 'ਤੇ 15,743 ਰੁਪਏ ਤਕ ਦੀ ਬਚਤ ਕਰ ਸਕਦੇ ਹਨ। ਗਾਹਕ ਆਪਣੇ ਪਸੰਦੀਦਾ ਮਾਡਲ ਦੀ ਸਹੀ ਕੀਮਤ ਲਈ ਦੇਸ਼ ਭਰ 'ਚ ਹੀਰੋ ਪ੍ਰੀਮੀਅਮ ਡੀਲਰਸ਼ਿਪ ਨਾਲ ਸੰਪਰਕ ਕਰ ਸਕਦੇ ਹਨ।
ਆਟੋ ਡੈਸਕ, ਨਵੀਂ ਦਿੱਲੀ : ਫੈਸਟਿਵ ਸੀਜ਼ਨ ਤੋਂ ਪਹਿਲਾਂ ਭਾਰਤ ਸਰਕਾਰ ਨੇ ਨਵੀਆਂ ਜੀਐਸਟੀ ਦਰਾਂ ਦੀ ਐਲਾਨ ਕੀਤੀ ਹੈ। ਇਹ ਨਵੀਆਂ ਜੀਐਸਟੀ ਦਰਾਂ 22 ਸਤੰਬਰ 2025 ਤੋਂ ਲਾਗੂ ਕੀਤੀਆਂ ਜਾਣਗੀਆਂ। ਨਵੇਂ GST ਸੁਧਾਰਾਂ ਦੇ ਲਾਗੂ ਹੋਣ ਤੋਂ ਪਹਿਲਾਂ ਵਾਹਨ ਨਿਰਮਾਤਾ ਕੰਪਨੀਆਂ ਆਪਣੇ ਵਾਹਨਾਂ ਦੀ ਕੀਮਤ 'ਚ ਕਟੌਤੀ ਦਾ ਐਲਾਨ ਕਰ ਰਹੀਆਂ ਹਨ। ਇਸ ਸੰਦਰਭ 'ਚ ਹੀਰੋ ਮੋਟੋਕਾਰਪ ਨੇ ਆਪਣੇ ਗਾਹਕਾਂ ਲਈ ਤਿਉਹਾਰਾਂ ਦੇ ਮੌਕੇ ਤੋਂ ਪਹਿਲਾਂ ਵੱਡੀ ਖੁਸ਼ਖਬਰੀ ਦਿੱਤੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਨੈਕਸਟ-ਜੈਨ ਜੀਐਸਟੀ 2.0 ਸੁਧਾਰਾਂ ਦਾ ਪੂਰਾ ਫਾਇਦਾ ਸਿੱਧਾ ਆਪਣੇ ਗਾਹਕਾਂ ਨੂੰ ਦੇਵੇਗੀ, ਜਿਸ ਨਾਲ ਹੀਰੋ ਦੀਆਂ ਮੋਟਰਸਾਈਕਲਾਂ ਤੇ ਸਕੂਟਰਾਂ ਦੀਆਂ ਕੀਮਤਾਂ ਹੋਰ ਵੀ ਘਟ ਜਾਣਗੀਆਂ। ਕੰਪਨੀ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਲੱਖਾਂ ਭਾਰਤੀ, ਖਾਸ ਕਰਕੇ ਪਿੰਡਾਂ ਅਤੇ ਨੀਮ-ਸ਼ਹਿਰੀ ਇਲਾਕਿਆਂ ਦੇ ਲੋਕਾਂ ਲਈ ਦੋਪਹੀਆ ਵਾਹਨ ਖਰੀਦਣਾ ਆਸਾਨ ਹੋ ਜਾਵੇਗਾ।
ਮਾਡਲ ਵਾਈਜ਼ ਜੀਐੱਸਟੀ ਲਾਭ (ਐਕਸ-ਸ਼ੋਅਰੂਮ ਦਿੱਲੀ)
Destini 125-------------₹ 7,197 ਤਕ
Glamour X-------------₹ 7,813 ਤਕ
HF Deluxe-------------₹ 5,805 ਤਕ
Karizma 210-------------₹ 15,743 ਤਕ
Passion+-------------₹ 6,500 ਤਕ
Pleasure+-------------₹ 6,417 ਤਕ
Splendor+-------------₹ 6,820 ਤਕ
Super Splendor XTEC-------------₹ 7,254 ਤਕ
Xoom 110 -------------₹ 6,597 ਤਕ
Xoom 125-------------₹ 7,291 ਤਕ
Xoom 160-------------₹ 11,602 ਤਕ
Xpulse 210-------------₹ 14,516 ਤਕ
XTREME 125R-------------₹ 8,010 ਤਕ
Xtreme 160R 4V-------------₹ 10,985 ਤਕ
Xtreme 250R-------------₹ 14,055 ਤਕ
ਗਾਹਕ ਹੀਰੋ ਦੇ ਚੋਣਵੇਂ ਮਾਡਲਾਂ 'ਤੇ 15,743 ਰੁਪਏ ਤਕ ਦੀ ਬਚਤ ਕਰ ਸਕਦੇ ਹਨ। ਗਾਹਕ ਆਪਣੇ ਪਸੰਦੀਦਾ ਮਾਡਲ ਦੀ ਸਹੀ ਕੀਮਤ ਲਈ ਦੇਸ਼ ਭਰ 'ਚ ਹੀਰੋ ਪ੍ਰੀਮੀਅਮ ਡੀਲਰਸ਼ਿਪ ਨਾਲ ਸੰਪਰਕ ਕਰ ਸਕਦੇ ਹਨ।
ਹੀਰੋ ਮੋਟੋਕਾਰਪ ਦੇ ਮੁੱਖ ਕਾਰਜਕਾਰੀ ਅਧਿਕਾਰੀ, ਵਿਕਰਮ ਕਾਸਬੇਕਰ ਨੇ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਸੁਧਾਰ ਖਪਤਕਾਰ ਨੂੰ ਹੱਲਾਸ਼ੇਰੀ ਦੇਵੇਗਾ ਅਤੇ ਭਾਰਤ ਦੀ ਅਰਥਵਿਵਸਥਾ ਨੂੰ ਰਫ਼ਤਾਰ ਦੇਵੇਗਾ। ਭਾਰਤ 'ਚ ਅੱਧੇ ਨਾਲੋਂ ਵੱਧ ਪਰਿਵਾਰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਦੋਪਹੀਆ ਵਾਹਨਾਂ ਦਾ ਉਪਯੋਗ ਕਰਦੇ ਹਨ। ਤਿਉਹਾਰੀ ਮੌਕੇ ਤੋਂ ਪਹਿਲਾਂ ਇਹ ਫੈਸਲਾ ਗਾਹਕਾਂ ਲਈ ਵਾਹਨਾਂ ਨੂੰ ਹੋਰ ਵੀ ਕਿਫਾਇਤੀ ਬਣਾ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੀਐਸਟੀ ਦਾ ਪੂਰਾ ਫਾਇਦਾ ਗਾਹਕਾਂ ਨੂੰ ਦੇ ਕੇ ਹੀਰੋ ਮੋਟੋਕਾਰਪ 'ਮੇਕ ਇਨ ਇੰਡੀਆ' ਦੇ ਨਜ਼ਰੀਏ ਦਾ ਸਮਰਥਨ ਕਰ ਰਹੀ ਹੈ।