ਮੇਟਾ ਦੇ CEO ਮਾਰਕ ਜ਼ੁਕਰਬਰਗ AI 'ਚ ਭਾਰੀ ਨਿਵੇਸ਼ ਕਰ ਰਹੇ ਹਨ, ਇਸ ਉਮੀਦ ਦੇ ਨਾਲ ਕਿ ਉਹ ਆਪਣੀ ਕੰਪਨੀ ਦੇ ਕੰਮਕਾਜ ਨੂੰ ਇਸ ਟੈਕਨਾਲੋਜੀ ਦੇ ਹਿਸਾਬ ਨਾਲ ਬਦਲ ਦੇਣਗੇ। ਇਹ ਰੁਝਾਨ ਅਮਰੀਕਾ ਦੀਆਂ ਦੂਜੀਆਂ ਵੱਡੀਆਂ ਕੰਪਨੀਆਂ ਵਿੱਚ ਵੀ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਟੈਕ ਸੈਕਟਰ ਦੀਆਂ ਕੰਪਨੀਆਂ ਵਿੱਚ।

ਨਵੀਂ ਦਿੱਲੀ: ਮੇਟਾ ਦੇ ਫਾਊਂਡਰ ਮਾਰਕ ਜ਼ੁਕਰਬਰਗ ਆਉਣ ਵਾਲੇ ਸਮੇਂ 'ਚ 16,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣਗੇ। ਯਾਨੀ ਮੇਟਾ ਪਲੇਟਫਾਰਮ ਵੱਡੇ ਪੱਧਰ 'ਤੇ ਛਾਂਟੀ ਦੀ ਤਿਆਰੀ ਕਰ ਰਿਹਾ ਹੈ। ਰਾਇਟਰਜ਼ ਦੀ ਇਕ ਰਿਪੋਰਟ ਅਨੁਸਾਰ, ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਇਸ ਛਾਂਟੀ ਦਾ ਪਹਿਲਾ ਪੜਾਅ 20 ਮਈ 2026 ਨੂੰ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਨਾਲ ਲਗਪਗ 8,000 ਮੁਲਾਜ਼ਮ ਪ੍ਰਭਾਵਿਤ ਹੋਣਗੇ।
ਮੇਟਾ 'ਚ ਆਉਣ ਵਾਲੇ ਮਹੀਨੇ ਹੋਣ ਵਾਲੇ ਲੇਅ-ਆਫ (Layoff) ਨਾਲ ਹਜ਼ਾਰਾਂ ਦੀ ਗਿਣਤੀ 'ਚ ਲੋਕ ਬੇਰੁਜ਼ਗਾਰ ਹੋਣ ਵਾਲੇ ਹਨ। ਛਾਂਟੀ ਦਾ ਪਹਿਲਾ ਰਾਊਂਡ 20 ਮਈ 2026 ਤੋਂ ਸ਼ੁਰੂ ਹੋਵੇਗਾ। ਇਸ ਰਾਊਂਡ 'ਚ ਕਰੀਬ 8 ਹਜ਼ਾਰ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਦੂਜੇ ਰਾਊਂਡ ਦੀ ਛਾਂਟੀ ਦੇ ਵੇਰਵੇ, ਜਿਸ ਵਿਚ ਇਸਦੀ ਟਾਈਮਿੰਗ ਅਤੇ ਸਕੇਲ ਸ਼ਾਮਲ ਹੈ, ਅਜੇ ਫਾਈਨਲ ਕੀਤੇ ਜਾ ਰਹੇ ਹਨ।
ਐਗਜ਼ੀਕਿਊਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਮਰੱਥਾ 'ਚ ਹੋ ਰਹੀ ਤਰੱਕੀ ਦੇ ਆਧਾਰ 'ਤੇ ਆਪਣੇ ਪਲਾਨ 'ਚ ਬਦਲਾਅ ਕਰ ਸਕਦੇ ਹਨ। ਕੁਝ ਮਹੀਨੇ ਪਹਿਲਾਂ ਨਿਊਜ਼ ਏਜੰਸੀ ਰਾਇਟਰਜ਼ ਨੇ ਰਿਪੋਰਟ ਦਿੱਤੀ ਸੀ ਕਿ ਮੇਟਾ ਆਪਣੇ ਗਲੋਬਲ ਵਰਕਫੋਰਸ ਦੇ 20% ਜਾਂ ਇਸ ਤੋਂ ਵੱਧ ਲੋਕਾਂ ਨੂੰ ਕੱਢਣ 'ਤੇ ਵਿਚਾਰ ਕਰ ਰਿਹਾ ਹੈ। ਕੰਪਨੀ ਨੇ ਅਜੇ ਤਕ ਇਨ੍ਹਾਂ ਯੋਜਨਾਬੱਧ ਕਟੌਤੀਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਮੇਟਾ ਦੇ CEO ਮਾਰਕ ਜ਼ੁਕਰਬਰਗ AI 'ਚ ਭਾਰੀ ਨਿਵੇਸ਼ ਕਰ ਰਹੇ ਹਨ, ਇਸ ਉਮੀਦ ਦੇ ਨਾਲ ਕਿ ਉਹ ਆਪਣੀ ਕੰਪਨੀ ਦੇ ਕੰਮਕਾਜ ਨੂੰ ਇਸ ਟੈਕਨਾਲੋਜੀ ਦੇ ਹਿਸਾਬ ਨਾਲ ਬਦਲ ਦੇਣਗੇ। ਇਹ ਰੁਝਾਨ ਅਮਰੀਕਾ ਦੀਆਂ ਦੂਜੀਆਂ ਵੱਡੀਆਂ ਕੰਪਨੀਆਂ ਵਿੱਚ ਵੀ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਟੈਕ ਸੈਕਟਰ ਦੀਆਂ ਕੰਪਨੀਆਂ ਵਿੱਚ।
ਅਮਰੀਕਾ ਅਜੇ ਵੀ ਸਭ ਤੋਂ ਵੱਧ ਪ੍ਰਭਾਵਿਤ ਬਾਜ਼ਾਰ ਬਣਿਆ ਹੋਇਆ ਹੈ। ਇਸ ਸਾਲ ਹੁਣ ਤਕ ਦੁਨੀਆ ਭਰ ਵਿਚ ਹੋਈਆਂ ਛਾਂਟੀਆਂ 'ਚੋਂ ਲਗਪਗ 77 ਪ੍ਰਤੀਸ਼ਤ ਇੱਥੇ ਹੀ ਹੋਈਆਂ ਹਨ, ਜਿੱਥੇ 62 ਕੰਪਨੀਆਂ 'ਚ 61,000 ਤੋਂ ਵੱਧ ਨੌਕਰੀਆਂ ਖ਼ਤਮ ਕੀਤੀਆਂ ਗਈਆਂ ਹਨ।
ਕੰਪਨੀਆਂ ਦੀ ਗੱਲ ਕਰੀਏ ਤਾਂ 2026 'ਚ ਦੁਨੀਆ ਭਰ ਵਿੱਚ ਸਭ ਤੋਂ ਵੱਧ ਛਾਂਟੀਆਂ ਦੀ ਰਿਪੋਰਟ Oracle ਨੇ ਦਿੱਤੀ ਹੈ। ਕੰਪਨੀ ਨੇ ਆਪਣੇ AI ਇੰਫਰਾਸਟ੍ਰਕਚਰ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਵੱਡੇ ਪੁਨਰਗਠਨ ਦੇ ਤਹਿਤ 25,000 ਤੋਂ ਵੱਧ ਅਹੁਦੇ ਖ਼ਤਮ ਕੀਤੇ ਹਨ। ਇਸ ਤੋਂ ਬਾਅਦ Amazon ਦਾ ਨੰਬਰ ਆਉਂਦਾ ਹੈ, ਜਿਸ ਨੇ ਆਪਣੇ ਕੰਮਕਾਜ ਨੂੰ ਸੁਚਾਰੂ ਬਣਾਉਣ ਅਤੇ ਕਾਰਜਕੁਸ਼ਲਤਾ ਵਧਾਉਣ ਦੇ ਯਤਨਾਂ ਦੇ ਤਹਿਤ ਲਗਪਗ 16,000 ਨੌਕਰੀਆਂ ਖ਼ਤਮ ਕੀਤੀਆਂ ਹਨ।