UIDAI ਮੁਤਾਬਕ ਨਵੇਂ ਆਧਾਰ ਐਪ ਦਾ ਸਭ ਤੋਂ ਵੱਡਾ ਫੀਚਰ QR-ਬੇਸਡ ਆਧਾਰ ਸ਼ੇਅਰਿੰਗ ਤੇ ਆਫਲਾਈਨ ਆਈਡੈਂਟਿਟੀ ਵੈਰੀਫਿਕੇਸ਼ਨ ਹੈ। 'ਸਿਲੈਕਟਿਵ ਸ਼ੇਅਰ' ਫੀਚਰ ਦੀ ਮਦਦ ਨਾਲ ਯੂਜ਼ਰਜ਼ ਆਪਣਾ ਆਧਾਰ ਨੰਬਰ ਦੱਸੇ ਬਿਨਾਂ ਪਛਾਣ ਵੈਰੀਫਾਈ ਕਰ ਸਕਦੇ ਹਨ। ਇਸ ਨਾਲ ਉਹ ਚੁਣ ਸਕਦੇ ਹਨ ਕਿ ਉਨ੍ਹਾਂ ਨੇ ਕਿੰਨੀ ਇਨਫਾਰਮੇਸ਼ਨ ਸ਼ੇਅਰ ਕਰਨੀ ਹੈ, ਜਿਵੇਂ ਕਿ ਤਸਵੀਰ, ਨਾਮ, ਉਮਰ, ਜੈਂਡਰ, ਮੋਬਾਈਲ ਨੰਬਰ, ਐਡਰੈੱਸ ਜਾਂ ਆਧਾਰ ਸਟੇਟਸ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਮੌਜੂਦਾ mAadhaar ਐਪ ਜਲਦ ਬੰਦ ਕਰ ਦਿੱਤਾ ਜਾਵੇਗਾ। ਅਥਾਰਟੀ ਨੇ ਯੂਜ਼ਰਜ਼ ਨੂੰ ਹਾਲ ਹੀ 'ਚ ਲਾਂਚ ਕੀਤੇ ਗਏ ਨਵੇਂ Aadhaar ਐਪ 'ਤੇ ਸ਼ਿਫਟ ਹੋਣ ਲਈ ਕਿਹਾ ਹੈ। iPhone ਦੇ ਲਈ ਐਪ ਸਟੋਰ ਤੇ ਐਂਡਰਾਇਡ ਲਈ ਗੂਗਲ ਪਲੇਅ ਸਟੋਰ 'ਤੇ ਉਪਲਬਧ ਇਹ ਐਪ ਨਾਗਰਿਕਾਂ ਨੂੰ ਆਪਣੀ ਆਧਾਰ ਨਾਲ ਸੰਬੰਧਿਤ ਜਾਣਕਾਰੀ ਸੁਰੱਖਿਅਤ ਰੱਖਣ, ਇਸਨੂੰ ਅਪਡੇਟ ਕਰਨ ਤੇ ਦੂਜਿਆਂ ਨਾਲ ਸ਼ੇਅਰ ਕਰਨ 'ਚ ਮਦਦ ਕਰਦਾ ਹੈ। ਨਵੇਂ ਐਪ 'ਚ QR-ਬੇਸਡ ਆਧਾਰ ਸ਼ੇਅਰਿੰਗ, ਫੇਸ ਅਥੈਂਟੀਕੇਸ਼ਨ, ਬਾਇਓਮੀਟ੍ਰਿਕ ਲੌਕ ਕੰਟਰੋਲ ਤੇ ਸਿਲੈਕਟਿਵ ਇਨਫਰਮੇਸ਼ਨ ਸ਼ੇਅਰਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ।
X 'ਤੇ ਇਕ ਅਧਿਕਾਰਤ ਪੋਸਟ 'ਚ UIDAI ਨੇ ਕਨਫਰਮ ਕੀਤਾ ਹੈ ਕਿ mAadhaar ਐਪ 'ਜਲਦ ਰਿਟਾਇਰ' ਹੋ ਰਿਹਾ ਹੈ। ਅਥਾਰਟੀ ਨੇ ਇਹ ਵੀ ਦੱਸਿਆ ਕਿ ਨਵਾਂ ਆਧਾਰ ਐਪ 'ਜ਼ਿਆਦਾ ਸਮਾਰਟ, ਫਾਸਟ ਤੇ ਸਕਿਓਰ ਡਿਜੀਟਲ ਜਰਨੀ' ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ। ਬਿਹਤਰ ਐਕਸੈੱਸ ਲਈ ਨਵਾਂ ਆਧਾਰ ਐਪ 13 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ।
UIDAI ਮੁਤਾਬਕ ਨਵੇਂ ਆਧਾਰ ਐਪ ਦਾ ਸਭ ਤੋਂ ਵੱਡਾ ਫੀਚਰ QR-ਬੇਸਡ ਆਧਾਰ ਸ਼ੇਅਰਿੰਗ ਤੇ ਆਫਲਾਈਨ ਆਈਡੈਂਟਿਟੀ ਵੈਰੀਫਿਕੇਸ਼ਨ ਹੈ। 'ਸਿਲੈਕਟਿਵ ਸ਼ੇਅਰ' ਫੀਚਰ ਦੀ ਮਦਦ ਨਾਲ ਯੂਜ਼ਰਜ਼ ਆਪਣਾ ਆਧਾਰ ਨੰਬਰ ਦੱਸੇ ਬਿਨਾਂ ਪਛਾਣ ਵੈਰੀਫਾਈ ਕਰ ਸਕਦੇ ਹਨ। ਇਸ ਨਾਲ ਉਹ ਚੁਣ ਸਕਦੇ ਹਨ ਕਿ ਉਨ੍ਹਾਂ ਨੇ ਕਿੰਨੀ ਇਨਫਾਰਮੇਸ਼ਨ ਸ਼ੇਅਰ ਕਰਨੀ ਹੈ, ਜਿਵੇਂ ਕਿ ਤਸਵੀਰ, ਨਾਮ, ਉਮਰ, ਜੈਂਡਰ, ਮੋਬਾਈਲ ਨੰਬਰ, ਐਡਰੈੱਸ ਜਾਂ ਆਧਾਰ ਸਟੇਟਸ।
ਇਹ ਐਪ ਇਕ QR ਕੋਡ ਵੀ ਜਨਰੇਟ ਕਰਦਾ ਹੈ ਜਿਸਨੂੰ ਪਛਾਣ ਦੇ ਲਈ ਅਥੋਰਾਈਜ਼ਡ ਟਰਮੀਨਲਸ 'ਤੇ ਸਕੈਨ ਕੀਤਾ ਜਾ ਸਕਦਾ ਹੈ। UIDAI ਦਾ ਕਹਿਣਾ ਹੈ ਕਿ ਐਪ ਜ਼ਰੀਏ ਯੂਜ਼ਰਜ਼ ਆਧਾਰ ਨਾਲ ਜੁੜਿਆ ਮੋਬਾਈਲ ਨੰਬਰ ਤੇ ਐਡਰੈੱਸ ਸਿੱਧਾ ਅਪਡੇਟ ਕਰ ਸਕਦੇ ਹਨ। ਉਹ ਪ੍ਰੋਫਾਈਲ ਸੈਕਸ਼ਨ ਵਿੱਚ ਜਾ ਕੇ ਪਰਿਵਾਰ ਦੇ ਮੈਕਸੀਮਮ ਪੰਜ ਮੈਂਬਰਾਂ ਨੂੰ ਵੀ ਆਪਣੇ ਅਕਾਊਂਟ 'ਚ ਜੋੜ ਸਕਦੇ ਹਨ।
ਇਸ ਵਿਚ ਬਾਇਓਮੀਟ੍ਰਿਕ ਲੌਕਿੰਗ ਕੰਟਰੋਲਸ ਵੀ ਦਿੱਤੇ ਗਏ ਹਨ। ਇਸਦਾ ਇਸਤੇਮਾਲ ਫਿੰਗਰਪ੍ਰਿੰਟ, ਫੇਸ ਤੇ ਆਇਰਿਸ ਅਥੈਂਟੀਕੇਸ਼ਨ ਡੇਟਾ ਨੂੰ ਲੌਕ ਕਰਨ ਲਈ ਕੀਤਾ ਜਾ ਸਕਦਾ ਹੈ ਤਾਂ ਜੋ ਕੋਈ ਗਲਤ ਇਸਤੇਮਾਲ ਨਾ ਹੋ ਸਕੇ। ਲੋੜ ਪੈਣ 'ਤੇ ਐਪ ਜ਼ਰੀਏ ਇਸ ਲੌਕ ਨੂੰ ਹਟਾਇਆ ਵੀ ਜਾ ਸਕਦਾ ਹੈ। ਹਾਲਾਂਕਿ, UIDAI ਨੇ ਇਹ ਵੀ ਕਿਹਾ ਹੈ ਕਿ ਜੇਕਰ ਲਿੰਕ ਕੀਤਾ ਗਿਆ ਫੋਨ ਨੰਬਰ ਜਾਂ ਸਮਾਰਟਫੋਨ ਗੁਆਚ ਜਾਂਦਾ ਹੈ ਤਾਂ ਯੂਜ਼ਰ ਆਧਾਰ ਨਾਲ ਜੁੜੀਆਂ ਸੇਵਾਵਾਂ ਤੋਂ ਕੁਝ ਸਮੇਂ ਦੇ ਲਈ ਬਾਹਰ ਹੋ ਸਕਦੇ ਹਨ।
UIDAI ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਪੁਰਾਣੇ mAadhaar ਐਪ ਦਾ ਡੇਟਾ ਨਵੇਂ ਐਪ 'ਚ ਆਪਣੇ ਆਪ ਟਰਾਂਸਫਰ ਹੋਵੇਗਾ ਜਾਂ ਨਹੀਂ। ਇਸ ਲਈ, ਮੌਜੂਦਾ ਯੂਜ਼ਰਜ਼ ਨੂੰ ਨਵਾਂ ਐਪ ਡਾਊਨਲੋਡ ਕਰਨ ਤੋਂ ਬਾਅਦ ਆਪਣਾ ਪ੍ਰੋਫਾਈਲ ਦੁਬਾਰਾ ਮੈਨੁਅਲੀ ਸੈੱਟ ਕਰਨਾ ਹੋਵੇਗਾ।
The #mAadhaar App is retiring soon. Now experience a smarter, faster, and more secure digital journey with the new #AadhaarApp. From secure QR-based #Aadhaar sharing to enhanced privacy controls and seamless access to Aadhaar services — the new app is designed to make your… pic.twitter.com/snfeUx4Rgr
— Aadhaar (@UIDAI) May 15, 2026