ਚਾਇਨੀਜ਼ ਸਮਾਰਟਫੋਨ ਨੂੰ ਟੱਕਰ ਦੇਵੇਗਾ Lava Z66, ਭਾਰਤ 'ਚ ਹੋਇਆ ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼
ਬੀਤੇ ਦਿਨੀਂ ਭਾਰਤ ਸਰਕਾਰ ਨੇ 59 ਚਾਇਨੀਜ਼ ਐਪ ਨੂੰ ਬੈਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤੀ ਯੂਜ਼ਰਜ਼ ਹੁਣ ਮੇਡ ਇਨ ਇੰਡੀਆ ਐਪਸ ਤੇ ਸਮਾਰਟਫੋਨ ਵੱਲ ਆਕਰਸ਼ਿਤ ਹੋ ਰਹੇ ਹਨ।
Publish Date: Fri, 31 Jul 2020 11:41 AM (IST)
Updated Date: Fri, 31 Jul 2020 11:45 AM (IST)
ਨਵੀਂ ਦਿੱਲੀ, ਜੇਐੱਨਐੱਨ : ਬੀਤੇ ਦਿਨੀਂ ਭਾਰਤ ਸਰਕਾਰ ਨੇ 59 ਚਾਇਨੀਜ਼ ਐਪ ਨੂੰ ਬੈਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤੀ ਯੂਜ਼ਰਜ਼ ਹੁਣ ਮੇਡ ਇਨ ਇੰਡੀਆ ਐਪਸ ਤੇ ਸਮਾਰਟਫੋਨ ਵੱਲ ਆਕਰਸ਼ਿਤ ਹੋ ਰਹੇ ਹਨ। ਅਜਿਹੇ ਵਿਚ ਭਾਰਤੀ ਫੋਨ ਨਿਰਮਾਤਾ ਕੰਪਨੀਆਂ ਵੀ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਗੀਆਂ ਤੇ ਇਸੇ ਸ਼੍ਰੇਣੀ 'ਚ ਭਾਰਤ ਦੀ ਫੋਨ ਨਿਰਮਾਤਾ ਕੰਪਨੀ Lava ਨੇ ਚਾਇਨੀਜ਼ ਬ੍ਰਾਂਡਜ਼ ਨੂੰ ਟੱਕਰ ਦੇਣ ਲਈ ਲੋਅ ਬਜਟ ਸਮਾਰਟਫੋਨ Lava Z66 ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਈ-ਕਾਮਰਸ ਵੈੱਬਸਾਈਟ Flipkart 'ਤੇ ਲਿਸਟ ਹੋ ਗਿਆ ਹੈ। ਜਿੱਥੇ ਇਸ ਦ ਸਾਰੇ ਸਪੈਸੀਫਿਕੇਸ਼ਨਜ਼ ਤੇ ਫੀਚਰਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ।
Lava Z66 ਦੀ ਕੀਮਤ ਤੇ ਉਪਲਬਧਤਾ
Lava Z66 ਨੂੰ ਭਾਰਤੀ ਬਾਜ਼ਾਰ 'ਚ ਸਿੰਗਲ ਸਟੋਰੀਜ਼ 'ਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 7,899 ਰੁਪਏ ਹੈ। ਇਸ ਵਿਚ 3GB ਰੈਮ ਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਰੈੱਡ ਤੇ ਬਲਿਊ ਕਲਰ ਵੇਰੀਐਂਟ 'ਚ ਉਪਲਬਧ ਹੈ। ਲਾਂਚ ਦੇ ਨਾਲ ਹੀ ਕੰਪਨੀ ਨੇ ਇਸ ਨੂੰ ਸੇਲ ਲਈ ਵੀ ਮੁਹੱਈਆ ਕਰਵਾ ਦਿੱਤਾ ਹੈ। ਹਾਲਾਂਕਿ, ਫਿਲਹਾਲ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ Lava Z66 ਬਾਰੇ ਕੋਈ ਜਾਣਕਾਰੀ ਮੌਜੂਦ ਨਹੀਂ ਹੈ।
Lava Z66 ਦੇ ਸਪੈਸੀਫਿਕੇਸ਼ਨਜ਼ ਤੇ ਫੀਚਰ
ਲੋਅ ਬਜਟ ਰੇਂਜ ਦੇ ਇਸ ਸਮਾਰਟਫੋਨ 'ਚ 6.08 ਇੰਚ ਦਾ ਐੱਚਡੀ+ ਡਿਸਪਲੇਅ ਦਿੱਤੀ ਗਈ ਹੈ। ਇਸ ਦੀ ਸਕ੍ਰੀਨ ਰੈਜ਼ੋਲਿਊਸ਼ਨ 1560 x 720 ਪਿਕਸਲ ਹੈ ਤੇ ਇਸ ਵਿਚ 19:9 ਆਸਪੈਕਟ ਰੇਸ਼ੋ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ 'ਚ 2.5D ਦੀ ਕੀ- ਕਰਵਡ ਸਕ੍ਰੀਨ ਹੈ। ਇਹ ਸਮਾਰਟਫੋਨ octa-core Unisoc ਪ੍ਰੋਸੈੱਸਰ 'ਤੇ ਕੰਮ ਕਰਦਾ ਹੈ ਜੋ ਕਿ 1.6GHz ਦੇ ਨਾਲ ਆਉਂਦੀ ਹੈ।
Lava Z66 'ਚ ਦਿੱਤੀ ਗਈ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 128GB ਤਕ ਐਕਸਪੈਂਡ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਵਿਚ ਡੂਅਲ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦਾ ਪ੍ਰਾਇਮਰੀ 13MP ਦਾ ਹੈ ਜਦਕਿ 5MP ਦਾ ਸੈਕੰਡਰੀ ਸੈਂਸਰ ਮੌਜੂਦ ਹੈ। ਕੈਮਰਾ ਫੀਚਰਜ਼ ਦੇ ਤੌਰ 'ਤੇ ਬਿਊਟੀ ਮੋਡ, ਐੱਚਡੀਆਰ ਮੋਡ, ਪੈਨੋਰਾਮਾ, ਨਾਈਟ ਮੋਡ, ਟਾਈਮ ਲੈਪਸ, ਸਲੋਅ ਮੋਸ਼ਨ ਤੇ ਫਿਲਚਰ ਆਦਿ ਸ਼ਾਮਲ ਹਨ, ਉੱਥੇ ਹੀ ਫੋਨ 'ਚ ਵੀਡੀਓ ਕਾਲਿੰਗ ਤੇ ਸੈਲਫੀ ਦੀ ਸਹੂਲਤ ਲਈ 13MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ ਵਿਚ 3950mAh ਦੀ ਬੈਟਰੀ ਦਿੱਤੀ ਗਈ ਹੈ।