JioPhone Prima 4G : ਜੀਓ ਨੇ ਭਾਰਤ 'ਚ ਲਾਂਚ ਕੀਤਾ ਸਮਾਰਟ ਫੀਚਰ ਫੋਨ, ਚੈੱਕ ਕਰੋ ਕੀਮਤ ਤੇ ਖ਼ੂਬੀਆਂ
JioPhone Prima 4G ਫੋਨ ਨੂੰ 2,599 ਰੁਪਏ 'ਚ ਪੇਸ਼ ਕੀਤਾ ਗਿਆ ਹੈ। ਜੀਓ ਦੇ ਨਵੇਂ ਫੋਨ ਨੂੰ ਜੀਓ ਮਾਰਟ 'ਤੇ ਲਿਸਟ ਕੀਤਾ ਗਿਆ ਹੈ। ਲਾਂਚ ਆਫਰ ਦੇ ਨਾਲ ਹੀ ਕੰਪਨੀ ਦੇ ਗਾਹਕਾਂ ਨੂੰ ਕੈਸ਼ਬੈਕ ਡੀਲ, ਬੈਂਕ ਅਤੇ ਕੂਪਨ ਡਿਸਕਾਊਂਟ ਵੀ ਦਿੱਤੇ ਜਾ ਰਹੇ ਹਨ।
Publish Date: Sun, 29 Oct 2023 12:22 PM (IST)
Updated Date: Sun, 29 Oct 2023 04:51 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ : ਜੀਓ ਨੇ ਆਪਣੇ ਭਾਰਤੀ ਯੂਜ਼ਰਜ਼ ਲਈ ਨਵਾਂ ਸਮਾਰਟ ਫੀਚਰ ਫੋਨ ਲਾਂਚ ਕੀਤਾ ਹੈ। ਕੰਪਨੀ ਨੇ JioPhone Prima 4G ਫੋਨ ਪੇਸ਼ ਕੀਤਾ ਹੈ। ਦਰਅਸਲ ਜੀਓ ਨੇ ਇੰਡੀਅਨ ਮੋਬਾਈਲ ਕਾਂਗਰਸ ਈਵੈਂਟ (Indian Mobile Congress Event) 'ਚ ਆਪਣੇ ਯੂਜ਼ਰਜ਼ ਲਈ ਨਵਾਂ ਫੋਨ ਲਾਂਚ ਕੀਤਾ ਹੈ। ਯੂਜ਼ਰਜ਼ ਲਈ ਲਿਆਂਦਾ ਗਿਆ ਨਵਾਂ Jio ਡਿਵਾਈਸ ਇਕ ਫੀਚਰ ਫੋਨ ਹੈ। ਯੂਜ਼ਰ ਇਸ ਫੋਨ 'ਚ ਵ੍ਹਟਸਐਪ ਤੇ ਯੂਟਿਊਬ ਦੀ ਵਰਤੋਂ ਵੀ ਕਰ ਸਕਣਗੇ।
JioPhone Prima 4G ਫੋਨ 4G ਤਕਨੀਕ ਨਾਲ ਲਿਆਂਦਾ ਗਿਆ ਹੈ। ਇਸ ਫੋਨ 'ਚ 23 ਭਾਸ਼ਾਵਾਂ ਨੂੰ ਸਪੋਰਟ ਕੀਤਾ ਗਿਆ ਹੈ। ਜੀਓ ਦਾ ਨਵਾਂ ਫੋਨ ਪ੍ਰੀਮੀਅਮ ਡਿਜ਼ਾਈਨ ਤੇ ਜੀਓ ਲੋਗੋ ਦੇ ਨਾਲ ਆਉਂਦਾ ਹੈ। ਆਓ ਜੀਓ ਦੇ ਨਵੇਂ ਡਿਵਾਈਸ ਦੇ ਫੀਚਰਜ਼ ਤੇ ਕੀਮਤ 'ਤੇ ਜਲਦੀ ਨਜ਼ਰ ਮਾਰੀਏ-
ਪ੍ਰੋਸੈਸਰ- JioPhone Prima 4G ਫੋਨ ਨੂੰ ARM Cortex A53 ਪ੍ਰੋਸੈਸਰ ਨਾਲ ਲਿਆਂਦਾ ਗਿਆ ਹੈ।
ਡਿਸਪਲੇਅ- JioPhone Prima 4G ਫੋਨ ਨੂੰ 2.4 ਇੰਚ ਡਿਸਪਲੇਅ ਨਾਲ ਲਿਆਂਦਾ ਗਿਆ ਹੈ।
ਰੈਮ ਅਤੇ ਸਟੋਰੇਜ- Jio ਦੀ ਨਵੀਂ ਡਿਵਾਈਸ 128GB ਐਕਸਪੈਂਡੇਬਲ ਸਟੋਰੇਜ ਦੇ ਨਾਲ ਆਉਂਦੀ ਹੈ। ਫੋਨ 512MB ਰੈਮ ਨਾਲ ਆਉਂਦਾ ਹੈ।
ਕੈਮਰਾ- Jio ਦੀ ਨਵੀਂ ਡਿਵਾਈਸ 0.3MP ਰੀਅਰ ਕੈਮਰੇ ਦੇ ਨਾਲ ਆਉਂਦੀ ਹੈ।
ਬੈਟਰੀ- JioPhone Prima 4G ਫੋਨ 1800mAh ਬੈਟਰੀ ਨਾਲ ਆਉਂਦਾ ਹੈ।
ਓਪਰੇਟਿੰਗ ਸਿਸਟਮ- ioPhone Prima 4G ਫੋਨ KaiOS 'ਤੇ ਚੱਲਦਾ ਹੈ।
ਰੰਗ- ਗਾਹਕ JioPhone Prima 4G ਫੋਨ ਨੂੰ ਦੋ ਰੰਗਾਂ ਦੇ ਵਿਕਲਪਾਂ, ਪੀਲੇ ਅਤੇ ਨੀਲੇ 'ਚ ਖਰੀਦ ਸਕਦੇ ਹਨ।
ਫੀਚਰਜ਼
JioPhone Prima 4G ਫੋਨ ਨੂੰ 3.5mm ਆਡੀਓ ਜੈਕ ਅਤੇ FM ਰੇਡੀਓ ਸਪੋਰਟ ਨਾਲ ਲਿਆਂਦਾ ਗਿਆ ਹੈ।
ਫੋਨ 'ਚ ਸਿੰਗਲ ਸਿਮ ਕਾਰਡ ਸਲਾਟ ਅਤੇ ਬਲੂਟੁੱਥ ਵਰਜ਼ਨ 5.0 ਹੈ।
ਫੋਨ ਗੂਗਲ ਮੈਪਸ, ਫੇਸਬੁੱਕ, ਵ੍ਹਟਸਐਪ ਤੇ ਯੂਟਿਊਬ ਵਰਗੀਆਂ 1200 ਐਪਸ ਨੂੰ ਸਪੋਰਟ ਕਰਦਾ ਹੈ।
ਕਈ ਹੋਰ ਐਪਸ ਜਿਵੇਂ ਕਿ JioTV, Jio Cinema, JioSaavn, JioNews ਫੋਨ ਵਿੱਚ ਪਹਿਲਾਂ ਤੋਂ ਸਥਾਪਿਤ ਉਪਲਬਧ ਹਨ।
JioPhone Prima 4G ਫੋਨ ਦੀ ਕੀਮਤ
JioPhone Prima 4G ਫੋਨ ਨੂੰ 2,599 ਰੁਪਏ 'ਚ ਪੇਸ਼ ਕੀਤਾ ਗਿਆ ਹੈ। ਜੀਓ ਦੇ ਨਵੇਂ ਫੋਨ ਨੂੰ ਜੀਓ ਮਾਰਟ 'ਤੇ ਲਿਸਟ ਕੀਤਾ ਗਿਆ ਹੈ। ਲਾਂਚ ਆਫਰ ਦੇ ਨਾਲ ਹੀ ਕੰਪਨੀ ਦੇ ਗਾਹਕਾਂ ਨੂੰ ਕੈਸ਼ਬੈਕ ਡੀਲ, ਬੈਂਕ ਅਤੇ ਕੂਪਨ ਡਿਸਕਾਊਂਟ ਵੀ ਦਿੱਤੇ ਜਾ ਰਹੇ ਹਨ।