ਸਕੈਮਰ ਅਕਸਰ ਲੋਕਾਂ ਦੀ ਕਾਹਲੀ ਅਤੇ ਘਬਰਾਹਟ ਦਾ ਫਾਇਦਾ ਉਠਾਉਂਦੇ ਹਨ, ਤਾਂ ਜੋ ਯੂਜ਼ਰ ਚੇਤਾਵਨੀ ਦੇ ਸੰਕੇਤਾਂ ਨੂੰ ਪਛਾਣ ਨਾ ਸਕਣ। ਵੱਖ-ਵੱਖ ਚੈਟ ਅਤੇ ਗਰੁੱਪਾਂ ਵਿੱਚ ਮੌਜੂਦ ਕੰਟੈਕਸਟ ਕਾਰਡ ਲੋਕਾਂ ਨੂੰ ਵਾਧੂ ਜਾਣਕਾਰੀ ਦਿੰਦੇ ਹਨ, ਜਿਵੇਂ ਕਿ ਕੀ ਕੋਈ ਵਿਅਕਤੀ ਤੁਹਾਡੀ ਕੰਟੈਕਟ ਲਿਸਟ ਵਿੱਚ ਹੈ, ਕੀ ਤੁਸੀਂ ਦੋਵੇਂ ਕਿਸੇ ਇੱਕ ਹੀ ਗਰੁੱਪ ਵਿੱਚ ਹੋ, ਕੀ ਉਨ੍ਹਾਂ ਦਾ ਫੋਨ ਨੰਬਰ ਕਿਸੇ ਦੂਜੇ ਦੇਸ਼ ਵਿੱਚ ਰਜਿਸਟਰਡ ਹੈ ਅਤੇ ਕੀ ਉਨ੍ਹਾਂ ਦਾ ਅਕਾਊਂਟ ਹਾਲ ਹੀ ਵਿੱਚ ਬਣਾਇਆ ਗਿਆ ਹੈ; ਇਹ ਸਾਰੇ ਸੰਭਾਵਿਤ ਸਕੈਮ ਦੇ ਸੰਕੇਤ ਹਨ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਸਕੈਮਰ ਲਗਾਤਾਰ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਝਾਂਸੇ ਵਿਚ ਲੈਂਦੇ ਹਨ। ਓਟੀਪੀ ਤੋਂ ਲੈ ਕੇ ਅਸਲੀ ਦਿਖਣ ਵਾਲੇ ਮੈਸੇਜਾਂ ਤਕ, ਅਨੇਕਾਂ ਹੱਥਕੰਡਿਆਂ ਨਾਲ ਇਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਹਾਲਾਂਕਿ, ਵ੍ਹਟਸਐਪ ਤੁਹਾਨੂੰ ਇਨ੍ਹਾਂ ਤੋਂ ਸੁਰੱਖਿਅਤ ਰੱਖਣ ਲਈ ਕੁਝ ਫਾਇਦੇਮੰਦ ਸੇਫਟੀ ਟੂਲਜ਼ ਵੀ ਦਿੰਦਾ ਹੈ।
ਇਨ੍ਹਾਂ ਨਾਲ ਤੁਸੀਂ ਅਕਾਊਂਟ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸ਼ੱਕੀ ਗਤੀਵਿਧੀਆਂ ਨੂੰ ਪਛਾਣ ਸਕਦੇ ਹੋ। ਆਓ ਜਾਣਦੇ ਹਾਂ, ਵ੍ਹਟਸਐਪ ਦੇ ਪੰਜ ਅਜਿਹੇ ਐਂਟੀ-ਸਕੈਮ ਟੂਲਜ਼ ਬਾਰੇ, ਜੋ ਤੁਹਾਡੇ ਲਈ ਕਾਫੀ ਉਪਯੋਗੀ ਸਾਬਤ ਹੋ ਸਕਦੇ ਹਨ :
ਇਸ ਨਾਲ ਸਪੈਮ, ਸਕੈਮ ਤੇ ਅਣਜਾਣ ਲੋਕਾਂ ਦੀਆਂ ਕਾਲਾਂ ਆਪਣੇ-ਆਪ ਫਿਲਟਰ ਹੋ ਜਾਂਦੀਆਂ ਹਨ। ਇਸ ਨਾਲ ਤੁਹਾਨੂੰ ਸ਼ੱਕੀ ਕਾਲਰਾਂ ਤੋਂ ਵਾਧੂ ਸੁਰੱਖਿਆ ਮਿਲਦੀ ਹੈ। ਤੁਸੀਂ ਅਣਜਾਣ ਕਾਲ ਕਰਨ ਵਾਲਿਆਂ ਦੀਆਂ ਸਾਈਲੈਂਟ ਕੀਤੀਆਂ ਕਾਲਾਂ 'ਕਾਲ' ਟੈਬ ਅਤੇ ਆਪਣੇ ਨੋਟੀਫਿਕੇਸ਼ਨਾਂ ਵਿੱਚ ਦੇਖ ਸਕਦੇ ਹੋ।
ਸਕੈਮਰ ਅਕਸਰ ਲੋਕਾਂ ਦੀ ਕਾਹਲੀ ਅਤੇ ਘਬਰਾਹਟ ਦਾ ਫਾਇਦਾ ਉਠਾਉਂਦੇ ਹਨ, ਤਾਂ ਜੋ ਯੂਜ਼ਰ ਚੇਤਾਵਨੀ ਦੇ ਸੰਕੇਤਾਂ ਨੂੰ ਪਛਾਣ ਨਾ ਸਕਣ। ਵੱਖ-ਵੱਖ ਚੈਟ ਅਤੇ ਗਰੁੱਪਾਂ ਵਿੱਚ ਮੌਜੂਦ ਕੰਟੈਕਸਟ ਕਾਰਡ ਲੋਕਾਂ ਨੂੰ ਵਾਧੂ ਜਾਣਕਾਰੀ ਦਿੰਦੇ ਹਨ, ਜਿਵੇਂ ਕਿ ਕੀ ਕੋਈ ਵਿਅਕਤੀ ਤੁਹਾਡੀ ਕੰਟੈਕਟ ਲਿਸਟ ਵਿੱਚ ਹੈ, ਕੀ ਤੁਸੀਂ ਦੋਵੇਂ ਕਿਸੇ ਇੱਕ ਹੀ ਗਰੁੱਪ ਵਿੱਚ ਹੋ, ਕੀ ਉਨ੍ਹਾਂ ਦਾ ਫੋਨ ਨੰਬਰ ਕਿਸੇ ਦੂਜੇ ਦੇਸ਼ ਵਿੱਚ ਰਜਿਸਟਰਡ ਹੈ ਅਤੇ ਕੀ ਉਨ੍ਹਾਂ ਦਾ ਅਕਾਊਂਟ ਹਾਲ ਹੀ ਵਿੱਚ ਬਣਾਇਆ ਗਿਆ ਹੈ; ਇਹ ਸਾਰੇ ਸੰਭਾਵਿਤ ਸਕੈਮ ਦੇ ਸੰਕੇਤ ਹਨ।
ਇਨ੍ਹਾਂ ਜਾਣਕਾਰੀਆਂ ਦੇ ਆਧਾਰ 'ਤੇ ਲੋਕ ਸੋਚ-ਸਮਝ ਕੇ ਫੈਸਲਾ ਲੈ ਸਕਦੇ ਹਨ ਕਿ ਉਨ੍ਹਾਂ ਨੇ ਜਵਾਬ ਦੇਣਾ ਹੈ, ਉਨ੍ਹਾਂ ਨੂੰ ਕੰਟੈਕਟ ਵਜੋਂ ਜੋੜਨਾ ਹੈ, ਬਲਾਕ ਕਰਨਾ ਹੈ ਜਾਂ ਉਨ੍ਹਾਂ ਦੀ ਰਿਪੋਰਟ ਕਰਨੀ ਹੈ।
ਜਦੋਂ ਲੋਕ ਵੀਡੀਓ ਕਾਲ ਦੌਰਾਨ ਕਿਸੇ ਅਣਜਾਣ ਵਿਅਕਤੀ ਨਾਲ ਆਪਣੀ ਸਕ੍ਰੀਨ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਵ੍ਹਟਸਐਪ ਉਨ੍ਹਾਂ ਨੂੰ ਚਿਤਾਵਨੀ ਦਿੰਦਾ ਹੈ। ਅਕਸਰ ਸਕੈਮਰ ਸਕ੍ਰੀਨ ਸ਼ੇਅਰ ਕਰਨ ਦਾ ਦਬਾਅ ਪਾ ਸਕਦੇ ਹਨ ਤਾਂ ਜੋ ਉਹ ਝਾਂਸਾ ਦੇ ਕੇ ਬੈਂਕ ਦੀ ਜਾਣਕਾਰੀ ਜਾਂ ਵੈਰੀਫਿਕੇਸ਼ਨ ਕੋਡ ਵਰਗੀ ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰ ਸਕਣ। ਇਸ ਸੁਰੱਖਿਆ ਟੂਲ ਦੀ ਮਦਦ ਨਾਲ ਵਟਸਐਪ ਯੂਜ਼ਰਜ਼ ਨੂੰ ਸਕੈਮ ਪਛਾਣਨ ਅਤੇ ਉਨ੍ਹਾਂ ਤੋਂ ਬਚਣ ਲਈ ਵਧੇਰੇ ਜਾਣਕਾਰੀ ਦਿੰਦਾ ਹੈ।
ਸਕੈਮਰ ਅਕਾਊਂਟ ਨੂੰ ਆਪਣੇ ਡਿਵਾਈਸ ਨਾਲ ਲਿੰਕ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸਦੇ ਲਈ ਵ੍ਹਟਸਐਪ ਯੂਜ਼ਰਜ਼ ਨੂੰ ਅਲਰਟ ਕਰਦਾ ਹੈ। ਇਸ ਵਿਚ ਇਹ ਵੀ ਦੱਸਦਾ ਹੈ ਕਿ ਬੇਨਤੀ (Request) ਕਿੱਥੋਂ ਆਈ ਹੈ ਅਤੇ ਚਿਤਾਵਨੀ ਦਿੰਦਾ ਹੈ ਕਿ ਇਹ ਇਕ ਸਕੈਮ ਹੋ ਸਕਦਾ ਹੈ। ਇਸ ਨਾਲ ਲੋਕਾਂ ਨੂੰ ਰੁਕ ਕੇ ਦੁਬਾਰਾ ਸੋਚਣ ਦਾ ਮੌਕਾ ਮਿਲ ਜਾਂਦਾ ਹੈ।
ਇਸ ਨਾਲ ਤੁਹਾਡੇ ਅਕਾਊਂਟ ਦੀ ਸੁਰੱਖਿਆ ਦੀ ਇਕ ਹੋਰ ਪਰਤ ਜੁੜ ਜਾਂਦੀ ਹੈ। ਇਸ ਵਿਚ ਅਕਾਊਂਟ ਨੂੰ ਰੀਸੈਟ ਜਾਂ ਵੈਰੀਫਾਈ ਕਰਦੇ ਸਮੇਂ ਤੁਹਾਨੂੰ ਛੇ ਅੰਕਾਂ ਦਾ ਪਿੰਨ (PIN) ਪਾਉਣਾ ਜ਼ਰੂਰੀ ਹੁੰਦਾ ਹੈ।