Tiktok ਬੈਨ ਤੋਂ ਬਾਅਦ ਅਮਰੀਕਾ ਨੇ ਚੀਨ ਨੂੰ ਦਿੱਤਾ ਇਕ ਹੋਰ ਝਟਕਾ, ਜਾਣੋ ਪੂਰਾ ਮਾਮਲਾ
ਅਮਰੀਕਾ ਨੇ Tiktok ਬੈਨ ਤੋਂ ਬਾਅਦ ਚੀਨ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਚੀਨੀ ਸਮਾਰਟ ਫੋਨ ਨਿਰਮਾਤਾ ਕੰਪਨੀ Huawei ਦੇ ਅਸਥਾਈ General license ਨੂੰ ਰੱਦ ਕਰ ਦਿੱਤਾ ਹੈ।
Publish Date: Sun, 16 Aug 2020 03:07 PM (IST)
Updated Date: Wed, 19 Aug 2020 08:11 AM (IST)
ਸੈਨ ਫਰਾਂਸਿਸਕੋ, ਆਈਐੱਨਐੱਸ : ਅਮਰੀਕਾ ਨੇ Tiktok ਬੈਨ ਤੋਂ ਬਾਅਦ ਚੀਨ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਚੀਨੀ ਸਮਾਰਟ ਫੋਨ ਨਿਰਮਾਤਾ ਕੰਪਨੀ Huawei ਦੇ ਅਸਥਾਈ General license ਨੂੰ ਰੱਦ ਕਰ ਦਿੱਤਾ ਹੈ। ਅਮਰੀਕੀ Commerce department ਨੇ ਇਕ ਈ-ਮੇਲ ਨਾਲ ਲਾਈਸੈਂਸ ਦੇ ਰੱਦ ਹੋਣ ਦੀ ਜਾਣਕਾਰੀ ਦਿੱਤੀ। ਮੇਲ 'ਚ ਕਿਹਾ ਗਿਆ ਹੈ ਕਿ ਇਹ ਲਾਈਸੈਂਸ Huawei ਡਿਵਾਇਸ ਯੂਜ਼ਰ ਤੇ Telecommunications provision ਲਈ ਅਸਥਾਈ ਮਤਾ ਸੀ ਕਿ ਉਹ ਸਮਾਂ ਰਹਿੰਦੇ ਨਵੀਂ ਡਿਵਾਇਸ ਤੇ ਨਵੇਂ ਪ੍ਰੋਵਾਈਡਰ ਦਾ ਚੋਣ ਕਰ ਸਕਦੇ ਸਨ।
Huawei ਦੇ ਪੁਰਾਣੇ ਸਮਾਰਟ ਫੋਨ 'ਚ ਅਪਡੇਟ ਮਿਲਣਾ ਹੋ ਜਾਵੇਗਾ ਬੰਦ
ਦੱਸਣਯੋਗ ਹੈ ਕਿ ਇਸ ਲਾਈਸੈਂਸ ਨਾਲ Huawei ਅਮਰੀਕਾ 'ਚ ਗੂਗਲ ਨਾਲ ਮਿਲ ਕੇ ਸਮਾਰਟ ਫੋਨ ਦੇ ਮੈਂਟੀਨੈਂਸ ਦਾ ਕੰਮ ਕਰਦੀ ਸੀ। ਹਾਲਾਂਕਿ ਲਾਈਸੈਂਸ ਦੇ ਰੱਦ ਹੋਣ ਤੋਂ ਬਾਅਦ Huawei ਸਮਾਰਟ ਫੋਨ ਦਾ Maintenance ਬੰਦ ਹੋ ਜਾਵੇਗਾ। ਨਾਲ ਹੀ Huawei ਦੇ ਪੁਰਾਣੇ ਸਮਾਰਟ ਫੋਨ 'ਚ ਅਪਡੇਟ ਮਿਲਣਾ ਮੁਸ਼ਕਲ ਹੋ ਜਾਵੇਗਾ। ਮਾਮਲੇ 'ਚ Huawei ਬੁਲਾਰੇ ਨੇ ਕਿਹਾ ਕਿ ਕੰਪਨੀ ਪੂਰੀ ਸਥਿਤੀ ਦੀ ਜਾਂਚ ਕਰ ਰਹੀ ਹੈ। “he Washington Post ਮੁਤਾਬਕ ਲਾਈਸੈਂਸ ਰੱਦ ਹੋਣ ਨਾਲ ਪੇਂਡੂ ਦੂਰਸੰਚਾਰ ਕੰਪਨੀਆਂ ਤੇ ਨੈੱਟਵਰਕ 'ਚ ਦਿੱਕਤ ਆ ਸਕਦੀ ਹੈ। ਇਸ ਤੋਂ ਇਲਾਵਾ ਲਾਈਸੈਂਸ ਰੱਦ ਹੋਣ ਨਾਲ ਸਾਫਟਵੇਅਰ ਅਪਡੇਟ ਨਹੀਂ ਹੋਵੇਗਾ। ਅਮਰੀਕਾ ਨੇ ਪਿਛਲੇ ਸਾਲ ਇਕ ਸਥਾਈ ਲਾਈਸੈਂਸ ਜਾਰੀ ਕੀਤਾ ਸੀ ਜੋ ਗੂਗਲ ਨੂੰ ਮੌਜ਼ੂਦਾ Huawei Android device ਓਐੱਸ ਨੂੰ ਸਪੋਰਟ ਤੇ ਅਪਡੇਟ ਦਿੰਦਾ ਸੀ। Trade ban ਹੋਣ ਨਾਲ Future product ਦੇ ਡੇਵਲਪਮੈਂਟ 'ਤੇ ਅਸਰ ਦੇਖਿਆ ਜਾਵੇਗਾ।
Huawei ਨਵੇਂ ਸਾਫਟਵੇਅਰ 'ਤੇ ਕਰ ਰਹੀ ਕੰਮ
Huawei ਆਪਣੇ Operating System HarnonyOS 'ਤੇ ਕੰਮ ਕਰ ਰਹੀ ਹੈ ਪਰ ਇਹ ਅਜੇ ਹਕੀਕਤ ਤੋਂ ਦੂਰ ਹੈ। Huawei ਨੇ ਸਵੀਕਾਰ ਕੀਤਾ ਹੈ ਕਿ ਅਮਰੀਕੀ ਬੈਨ ਨਾਲ ਉਸ ਦੀ ਕੰਪਨੀ 'ਤੇ ਬੁਰਾ ਅਸਰ ਪੈ ਰਿਹਾ ਹੈ। ਖ਼ਾਸ ਤੌਰ 'ਤੇ ਗੂਗਲ ਦੇ ਕੋਰ Android software, Play Store ਤੇ Popular app ਜਿਸ ਤਰ੍ਹਾਂ ਕਿ search, Map ਦੀ ਗ਼ੈਰ ਮੌਜ਼ੂਦਗੀ 'ਚ ਕੰਪਨੀ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ। ਉੱਥੇ ਹੀ ਬ੍ਰਿਟੇਨ ਦੀ ਸਰਕਾਰ ਨੇ ਪਿਛਲੇ ਮਹੀਨੇ ਅਗਲੇ ਸਾਲ ਤੋਂ 5G ਲਈ ਨਵੇਂ Huawei ਕਿੱਟ ਦੀ ਖ਼ਰੀਦ 'ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ ਤੇ ਕਿਹਾ ਕਿ 2027 ਦੇ ਅੰਤ ਤਕ ਚੀਨੀ ਦੂਰਸੰਚਾਰ ਦਿੱਗਜ ਦੇ ਉਪਕਰਨ 5ਜੀ ਨੈੱਟਵਰਕ ਤੋਂ ਪੂਰੀ ਤਰ੍ਹਾਂ ਨਾਲ ਹੱਟਾ ਦਿੱਤਾ ਜਾਵੇਗਾ।