ਕੰਮ ਦੀ ਖ਼ਬਰ : ਵਾਰ-ਵਾਰ ਆਉਣ ਵਾਲੀ Spam Call ਤੋਂ ਤੁਸੀਂ ਹੋ ਗਏ ਹੋ ਪਰੇਸ਼ਾਨ ਤਾਂ ਇਨ੍ਹਾਂ ਖਾਸ ਟ੍ਰਿਕਸ ਦੀ ਮਦਦ ਨਾਲ ਕਰੋ ਬਲਾਕ
Spam Call : ਜ਼ਾਹਿਰ ਹੈ ਤੁਹਾਡੇ ਨਾਲ ਵੀ ਕਦੀ ਨਾ ਕਦੀ ਅਜਿਹਾ ਹੋਇਆ ਹੋਵੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਇਹ ਖਾਸ ਟ੍ਰਿਕ ਦੀ ਜਾਣਕਾਰੀ ਦੇ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਵਾਰ-ਵਾਰ ਆਉਣ ਵਾਲੀ ਕਾਲ ਤੋਂ ਛੁਟਕਾਰਾ ਪਾ ਸਕੋਗੇ।
Publish Date: Sun, 08 Aug 2021 02:29 PM (IST)
Updated Date: Wed, 11 Aug 2021 07:09 AM (IST)
ਜੇਐੱਨਐੱਨ, ਨਵੀਂ ਦਿੱਲੀ : ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਲੋਕ ਕਿਸੇ ਪ੍ਰੋਡਕਟ ਨੂੰ ਖਰੀਦਣ ਜਾਂ ਫਿਰ ਨੌਕਰੀ ਦੀ ਤਲਾਸ਼ 'ਚ ਆਪਣਾ ਮੋਬਾਈਲ ਨੰਬਰ ਇੰਟਰਨੈੱਟ 'ਤੇ ਪਾ ਦਿੰਦੇ ਹਨ ਤਾਂ ਇਸ ਤੋਂ ਬਾਅਦ ਟੈਲੀਮਾਰਕੀਟਿੰਗ ਕੰਪਨੀਆਂ ਨੰਬਰ ਕੁਲੈਕਟ ਕਰ ਕੇ ਵਾਰ-ਵਾਰ ਸਪੈਮ ਕਾਲ (Spam Call) ਕਰਨ ਲਗਦੀਆਂ ਹਨ, ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਣ ਲਗਦੀ ਹੈ। ਜ਼ਾਹਿਰ ਹੈ ਤੁਹਾਡੇ ਨਾਲ ਵੀ ਕਦੀ ਨਾ ਕਦੀ ਅਜਿਹਾ ਹੋਇਆ ਹੋਵੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਇਹ ਖਾਸ ਟ੍ਰਿਕ ਦੀ ਜਾਣਕਾਰੀ ਦੇ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਵਾਰ-ਵਾਰ ਆਉਣ ਵਾਲੀ ਕਾਲ ਤੋਂ ਛੁਟਕਾਰਾ ਪਾ ਸਕੋਗੇ।
ਫਲਾਈਟ ਮੋਡ ਐਕਟੀਵੇਟ ਕੀਤੇ ਬਿਨਾਂ ਇਨਕਮਿੰਗ ਕਾਲ ਰੋਕਣ ਲਈ ਸਮਾਰਟਫੋਨ ਦੀ ਕਾਲ ਸੈਟਿੰਗ 'ਚ ਜਾਓ।
ਇੱਥੇ ਕਾਲ ਫਾਰਵਰਡਿੰਗ ਦੇ ਬਦਲ 'ਤੇ ਕਲਿੱਕ ਕਰੋ।
ਤੁਹਾਨੂੰ ਤਿੰਨ ਆਪਸ਼ਨ ਦਿਖਾਈ ਦੇਣਗੀਆਂ ਜਿਸ ਵਿਚ ਪਹਿਲਾ Always Forward, ਦੂਸਰਾ Forward When Busy ਤੇ ਤੀਸਰਾ Forward When Unanswered ਹੈ
ਇਸ ਤੋਂ ਬਾਅਦ Always Forward ਦਾ ਬਦਲ ਚੁਣੋ। ਇੱਥੇ ਸਪੈਮ ਨੰਬਰ ਨੂੰ ਉਸ ਮੋਬਾਈਲ ਨੰਬਰ 'ਤੇ ਫਾਰਵਰਡ ਕਰੋ, ਜੋ ਬੰਦ ਹੈ।
ਹੁਣ ਇਨੇਬਲ ਬਟਨ 'ਤੇ ਟੈਪ ਕਰੋ।
ਇਸ ਤੋਂ ਬਾਅਦ ਸਪੈਮ ਨੰਬਰ ਤੋਂ ਆਉਣ ਵਾਲੀ ਕਾਲ ਬੰਦ ਹੋ ਜਾਵੇਗੀ।
ਦੂਸਰਾ ਤਰੀਕਾ
- ਮੋਬਾਈਲ ਦੇ ਫੋਨ ਐਪ ਨੂੰ ਓਪਨ ਕਰੋ।
- Recent Calls ਆਪਸ਼ਨ 'ਤੇ ਜਾਓ।
- ਕਾਲ ਲਿਸਟ 'ਚ ਉਸ ਨੰਬਰ ਨੂੰ ਚੁਣੋ ਜਿਸ ਨੂੰ ਤੁਸੀਂ ਸਪੈਮ ਮਾਰਕ ਕਰਨਾ ਚਾਹੁੰਦੇ ਹੋ।
- ਇਸ ਤੋਂ ਬਾਅਦ Block/report Spam ਬਦਲ 'ਤੇ ਟੈਪ ਕਰੋ।
- ਇਸ ਤੋਂ ਬਾਅਦ ਸਪੈਮ ਨੰਬਰ ਬਲਾਕ ਹੋ ਜਾਵੇਗਾ ਤੇ ਭਵਿੱਖ 'ਚ ਉਸ ਨੰਬਰ ਤੋਂ ਤੁਹਾਡੇ ਕੋਲ ਕਦੀ ਕਾਲ ਨਹੀਂ ਆਵੇਗੀ।
ਤੀਸਰਾ ਤਰੀਕਾ
ਤੁਸੀਂ ਇਕ ਕਾਲ ਕਰ ਕੇ ਵੀ ਆਪਣੇ ਫੋਨ 'ਤੇ ਆਉਣ ਵਾਲੀਆਂ ਸਪੈਮ ਕਾਲਜ਼ ਨੂੰ ਬਲਾਕ ਕਰ ਸਕਦੇ ਹੋ। ਸਪੈਮ ਕਾਲ ਬਲਾਕ ਕਰਨ ਲਈ ਆਪਣੇ ਫੋਨ ਤੋਂ 1909 'ਤੇ ਕਾਲ ਕਰੋ। ਇਸ ਤੋਂ ਬਾਅਦ ਫੋਨ 'ਤੇ ਮਿਲਣ ਵਾਲੇ ਨਿਰਦੇਸ਼ਾਂ ਦੀ ਪਾਲਣਾ ਕਰੋ ਤੇ ਡੂ ਨਾਟ ਡਿਸਟਰਬ (DND) ਨੂੰ ਐਕਟਿਵ ਕਰੋ।