ਅਕਸਰ ਹੀ ਲੋਕ ਕੀਮਤ ਦੇਖ ਕੇ ਏਸੀ ਖ਼ਰੀਦਦੇ ਹਨ। ਬਾਅਦ ’ਚ ਬਿਜਲੀ ਦਾ ਬਿੱਲ ਜ਼ਿਆਦਾ ਆਉਣ, ਕੂਲਿੰਗ ਸਹੀ ਨਾ ਹੋਣ ਜਾਂ ਫਿਰ ਫੀਚਰਜ਼ ਦੀ ਘਾਟ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਨਵਾਂ ਏਸੀ ਖ਼ਰੀਦਣ ਤੋਂ ਪਹਿਲਾਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।

ਅਕਸਰ ਹੀ ਲੋਕ ਕੀਮਤ ਦੇਖ ਕੇ ਏਸੀ ਖ਼ਰੀਦਦੇ ਹਨ। ਬਾਅਦ ’ਚ ਬਿਜਲੀ ਦਾ ਬਿੱਲ ਜ਼ਿਆਦਾ ਆਉਣ, ਕੂਲਿੰਗ ਸਹੀ ਨਾ ਹੋਣ ਜਾਂ ਫਿਰ ਫੀਚਰਜ਼ ਦੀ ਘਾਟ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਨਵਾਂ ਏਸੀ ਖ਼ਰੀਦਣ ਤੋਂ ਪਹਿਲਾਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਅੱਜ ਦੇ ਸਮੇਂ ਵਿਚ ਇਨਵਰਟਰ ਤਕਨਾਲੋਜੀ, ਸਟਾਰ ਰੇਟਿੰਗ, ਕੂਲਿੰਗ ਸਮਰੱਥਾ, ਕੂਲੈਂਟ ਗੈਸ ਅਤੇ ਕੰਡੈਸਰ ਤੋਂ ਇਲਾਵਾ ਏਆਈ ਜਿਹੇ ਫੀਚਰਜ਼ ਵੀ ਏਸੀ ਨੂੰ ਜ਼ਿਆਦਾ ਸਮਾਰਟ ਤੇ ਸਮਰੱਥ ਬਣਾਉਂਦੇ ਹਨ।
ਤੈਅ ਕਰੋ ਬਜਟ
ਨਵਾਂ ਏਸੀ ਖ਼ਰੀਦਦੇ ਸਮੇਂ ਸਭ ਤੋਂ ਪਹਿਲਾਂ ਲੋਕ ਬਜਟ ਅਨੁਸਾਰ ਮਾਡਲ ਤਲਾਸ਼ਦੇ ਹਨ। ਇਹ ਸਹੀ ਤਰੀਕਾ ਹੈ ਪਰ ਥੋੜ੍ਹਾ ਜਿਹਾ ਬਜਟ ਵਧਾਉਣ ਨਾਲ ਬਿਹਤਰ ਬ੍ਰਾਂਡ, ਬਿਹਤਰ ਕੂਲਿੰਗ ਅਤੇ ਸਮਾਰਟ ਫੀਚਰਜ਼ ਵਾਲਾ ਏਸੀ ਮਿਲ ਸਕਦਾ ਹੈ। ਉਦਾਹਰਨ ਵਜੋਂ ਜੇ ਤੁਸੀਂ 30,000 ਰੁਪਏ ਵਿਚ ਦੇਖ ਰਹੇ ਹੋ ਤਾਂ ਕਈ ਵਾਰ ਦੋ ਤੋਂ ਤਿੰਨ ਹਜ਼ਾਰ ਜ਼ਿਆਦਾ ਖ਼ਰਚ ਕਰ ਕੇ 4-ਸਟਾਰ ਜਾਂ 5-ਸਟਾਰ ਰੇਟਿੰਗ ਵਾਲਾ ਮਾਡਲ ਮਿਲ ਸਕਦਾ ਹੈ, ਜੋ ਬਿਜਲੀ ਦੀ ਬੱਚਤ ਕਰ ਸਕਦਾ ਹੈ। ਇਸ ਲਈ ਬਜਟ ਤੈਅ ਕਰੋ ਪਰ ਉਸ ਨੂੰ ਬਿਲਕੁਲ ‘ਲਛਮਣ ਰੇਖਾ’ ਵਾਂਗ ਨਾ ਮੰਨੋ।
ਕਮਰੇ ਦਾ ਸਾਈਜ਼
ਏਸੀ ਦੀ ਸਮਰੱਥਾ ਯਾਨੀ ਟਨ ਨਾਲ ਇਹ ਪਤਾ ਲੱਗਦਾ ਹੈ ਕਿ ਇਹ ਕਮਰੇ ਨੂੰ ਕਿੰਨੀ ਤੇਜ਼ੀ ਤੇ ਪ੍ਰਭਾਵੀ ਤਰੀਕੇ ਨਾਲ ਠੰਢਾ ਕਰੇਗਾ। ਛੋਟੇ ਕਮਰੇ ਲਈ ਇਕ ਟਨ ਏਸੀ ਵਧੀਆ ਰਹਿੰਦਾ ਹੈ, ਜਦੋਂਕਿ ਮੱਧਮ ਆਕਾਰ ਦੇ ਕਮਰੇ ਲਈ ਡੇਢ ਟਨ ਬਿਹਤਰ ਹੈ। ਉੱਥੇ ਹੀ ਵੱਡੇ ਕਮਰਿਆਂ ਜਾਂ ਹਾਲ ਲਈ 2 ਟਨ ਏਸੀ ਦੀ ਜ਼ਰੂਰਤ ਪੈ ਸਕਦੀ ਹੈ। ਜੇ ਕਮਰਾ ਉੱਪਰਲੀ ਮੰਜ਼ਿਲ ਉੱਤੇ ਹੈ ਜਾਂ ਜਿੱਥੇ ਸਿੱਧੀ ਧੁੱਪ ਪੈਂਦੀ ਹੈ ਤਾਂ ਥੋੜ੍ਹੀ ਜ਼ਿਆਦਾ ਸਮਰੱਥਾ ਵਾਲਾ ਏਸੀ ਚੁਣਨਾ ਬਿਹਤਰ ਹੁੰਦਾ ਹੈ।
ਵਿੰਡੋ ਤੇ ਸਪਲਿਟ ਏਸੀ
ਦੋਵੇਂ ਹੀ ਤਰ੍ਹਾਂ ਦੇ ਏਸੀਆਂ ਦੇ ਫ਼ਾਇਦੇ ਅਤੇ ਸੀਮਾਵਾਂ ਹਨ। ਵਿੰਡੋ ਏਸੀ ਆਮ ਤੌਰ ’ਤੇ ਸਸਤੇ ਅਤੇ ਇੰਸਟਾਲੇਸ਼ਨ ’ਚ ਸੌਖੇ ਹੁੰਦੇ ਹਨ। ਸਪਲਿਟ ਏਸੀ ਆਧੁਨਿਕ, ਸਟਾਈਲਿਸ਼ ਅਤੇ ਫੀਚਰਜ਼ ਭਰਪੂਰ ਹੁੰਦਾ ਹੈ। ਇਸ ਦੀ ਆਵਾਜ਼ ਵੀ ਘੱਟ ਹੁੰਦੀ ਹੈ। ਜੇ ਬਜਟ ਅਤੇ ਥਾਂ ਦੋਵੇਂ ਮੁਹੱਈਆ ਹਨ ਤਾਂ ਇਹ ਬਿਹਤਰ ਬਦਲ ਸਾਬਿਤ ਹੋ ਸਕਦਾ ਹੈ।
ਕੂਲਿੰਗ ਸਮਰੱਥਾ
ਲੋਕ ਸਿਰਫ਼ ਇਕ ਜਾਂ ਡੇਢ ਟਨ ਸਮਰੱਥਾ ਦੇਖਦੇ ਹਨ ਪਰ ਅਸਲੀ ਕੂਲਿੰਗ ਸਮਰੱਥਾ ਵਾਟ ’ਚ ਮਾਪੀ ਜਾਂਦੀ ਹੈ। ਦੋ ਅਲੱਗ-ਅਲੱਗ 1.5 ਯਾਨੀ ਏਸੀਆਂ ਦੀ ਕੂਲਿੰਗ ਸਮਰੱਥਾ ਅਲੱਗ ਹੋ ਸਕਦੀ ਹੈ। ਟਨ ਦੇ ਨਾਲ ਕੂਲਿੰਗ ਕਪੈਸਿਟੀ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ।
ਬਿਜਲੀ ਦੀ ਖਪਤ ਤੇ ਰੇਟਿੰਗ
ਇਨ੍ਹਾਂ ਵਿਚ 5-ਸਟਾਰ ਏਸੀ ਸਭ ਤੋਂ ਜ਼ਿਆਦਾ ਬਿਜਲੀ ਬਚਾਉਣ ਵਾਲੇ ਹੁੰਦੇ ਹਨ, ਜਦੋਂਕਿ 4-ਸਟਾਰ ਏਸੀ ਵੀ ਕਾਫ਼ੀ ਹੱਦ ਤਕ ਕਿਫ਼ਾਇਤੀ ਹੁੰਦੇ ਹਨ।
ਇਨਵਰਟਰ ਤੇ ਨਾਨ-ਇਨਵਰਟਰ ਏਸੀ
ਅੱਜ-ਕੱਲ੍ਹ ਜ਼ਿਆਦਾਤਰ ਏਸੀ ਇਨਵਰਟਰ ਤਕਨਾਲੋਜੀ ਨਾਲ ਆਉਂਦੇ ਹਨ। ਇਨਵਰਟਰ ਏਸੀ ਵਿਚ ਕੰਪ੍ਰੈਸ਼ਰ ਆਪਣੀ ਰਫ਼ਤਾਰ ਨਾਲ ਅਡਜਸਟ ਕਰਦਾ ਹੈ, ਜਿਸ ਨਾਲ ਕਮਰੇ ਦਾ ਤਾਪਮਾਨ ਸਥਿਰ ਬਣਿਆ ਰਹਿੰਦਾ ਹੈ ਅਤੇ ਬਿਜਲ ਦੀ ਖਪਤ ਵੀ ਘੱਟ ਹੁੰਦੀ ਹੈ। ਇਸ ਦੇ ਉਲਟ ਨਾਨ-ਇਨਵਰਟਰ ਏਸੀ ’ਚ ਕੰਪ੍ਰੈਸ਼ਰ ਸਿਰਫ਼ ਆਨ ਤੇ ਆਫ ਮੋਡ ’ਚ ਕੰਮ ਕਰਦਾ ਹੈ। ਜਦੋਂ ਕਮਰੇ ਦਾ ਤਾਪਮਾਨ ਵੱਧਦਾ ਹੈ ਤਾਂ ਕੰਪ੍ਰੈਸ਼ਰ ਚਾਲੂ ਹੋ ਜਾਂਦਾ ਹੈ ਤੇ ਤਾਪਮਾਨ ਘੱਟ ਹੋਣ ਉੱਤੇ ਬੰਦ ਹੋ ਜਾਂਦਾ ਹੈ। ਇਸ ਨਾਲ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ।
ਏਆਈ ਫੀਚਰਜ਼
ਇਹ ਫੀਚਰਜ਼ ਕਮਰੇ ਦੀ ਸਥਿਤੀ ਤੇ ਉਪਯੋਗ ਨੂੰ ਸਮਝ ਕੇ ਕੂਲਿੰਗ ਨੂੰ ਅਡਜਸਟ ਕਰ ਦਿੰਦੇ ਹਨ। ਉਦਾਹਰਨ ਵਜੋਂ ਏਆਈ ਕੂਲਿੰਗ ਫੀਚਰ ਕਮਰੇ ਦੇ ਤਾਪਮਾਨ ਅਤੇ ਨਮੀ ਨੂੰ ਪਛਾਣ ਕੇ ਕੂਲਿੰਗ ਮੋਡ ਨੂੰ ਆਪਣੇ ਆਪ ਬਦਲ ਦਿੰਦਾ ਹੈ। ਇਸੇ ਤਰ੍ਹਾਂ ਏਆਈ ਐਨਰਜੀ ਸੇਵਿੰਗ ਮੋਡ ਬਿਜਲੀ ਦੀ ਖਪਤ ਨੂੰ ਘੱਟ ਕਰਦਾ ਹੈ। ਕਈ ਏਆਈ ਏਸੀ ਵਿਚ ਸਮਾਰਟ ਸਲੀਪ ਮੋਡ ਫੀਚਰ ਵੀ ਆਉਂਦਾ ਹੈ, ਜੋ ਰਾਤ ਸਮੇਂ ਸਰੀਰ ਦੇ ਆਰਾਮ ਅਨੁਸਾਰ ਤਾਪਾਮਾਨ ਅਡਜਸਟ ਕਰਦਾ ਹੈ। ਉੱਥੇ ਹੀ ਕੁਝ ਏਸੀਆਂ ਵਿਚ ਏਆਈ ਪ੍ਰਜੈਂਸ ਡਿਟੈਕਸ਼ਨ ਫੀਚਰ ਵੀ ਆਉਂਦਾ ਹੈ, ਜੋ ਖ਼ਾਲੀ ਕਮਰੇ ਵਿਚ ਕੂਲਿੰਗ ਨੂੰ ਘੱਟ ਕਰ ਦਿੰਦਾ ਹੈ। ਇਸ ਤੋਂ ਇਲਾਵਾ ਵਾਈ-ਫਾਈ ਕੁਨੈਕਟੀਵਿਟੀ ਤੇ ਮੋਬਾਈਲ ਐਪ ਕੰਟਰੋਲ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਤੋਂ ਵੀ ਵੀ ਏਸੀ ਨੂੰ ਕੰਟਰੋਲ ਕਰ ਸਕਦੇ ਹੋ।
ਕਾਪਰ ਕੰਡੈਂਸਰ ਏਸੀ
ਏਸੀ ਦੀ ਲੰਬੀ ਉਮਰ ਲਈ ਉਸ ਦਾ ਕੰਡੈਂਸਰ ਵੀ ਮਹੱਤਵਪੂਰਨ ਹੁੰਦਾ ਹੈ। ਬਾਜ਼ਾਰ ਵਿਚ ਕਾਪਰ ਅਤੇ ਐਲੂਮੀਨੀਅਮ ਦੋਵੇਂ ਤਰ੍ਹਾਂ ਦੇ ਕੰਡੈਂਸਰ ਮਿਲਦੇ ਹਨ ਪਰ ਕਾਪਰ ਕੰਡੈਂਸਰ ਨੂੰ ਜ਼ਿਆਦਾ ਟਿਕਾਊ ਅਤੇ ਭਰੋਸੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਜੰਗਾਲ ਲੱਗਣ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਕੂਲਿੰਗ ਸਮਰੱਥਾ ਵੀ ਬਿਹਤਰ ਹੁੰਦੀ ਹੈ।
ਫਿਲਟਰ ਤੇ ਸਮਾਰਟ ਫੀਚਰਜ਼
ਆਧੁਨਿਕ ਏਅਰ ਕੰਡੀਸ਼ਨਰ ’ਚ ਕਈ ਤਰ੍ਹਾਂ ਦੇ ਏਅਰ ਫਿਲਟਰ ਵੀ ਦਿੱਤੇ ਜਾਂਦੇ ਹਨ। ਵੱਡੇ ਸ਼ਹਿਰਾਂ ਵਿਚ ਜਿੱਥੇ ਧੂੜ ਤੇ ਪ੍ਰਦੂਸ਼ਣ ਜ਼ਿਆਦਾ ਹੁੰਦਾ ਹੈ, ਉੱਥੇ ਇਹ ਕਾਫ਼ੀ ਉਪਯੋਗੀ ਹੁੰਦੇ ਹਨ। ਕੁਝ ਏਸੀਆਂ ਵਿਚ ਡਸਟ ਫਿਲਟਰ, ਪੀਐੱਮ 2.5 ਫਿਲਟਰ, ਐਂਟੀ-ਬੈਕਟੀਰੀਅਲ ਫਿਲਟਰ ਹੁੰਦੇ ਹਨ। ਵਾਈ-ਫਾਈ ਕੁਨੈਕਟੀਵਿਟੀ, ਵਾਇਸ ਕਮਾਂਡ ਤੇ ਸਮਾਰਟ ਹੋਮ ਇੰਟੀਗ੍ਰੇਸ਼ਨ ਜਿਹੇ ਫੀਚਰਜ਼ ਵੀ ਮੁਹੱਈਆ ਹਨ।