Honor Robot Phone ਬਾਰੇ ਐਡਵਰਟੀਜ਼ ਕੀਤਾ ਗਿਆ ਹੈ ਕਿ ਇਹ ਸਮਾਰਟਫੋਨ 'ਤੇ ਇੰਡਸਟਰੀ ਦੀ ਸਭ ਤੋਂ ਬਿਹਤਰੀਨ ਸਟੇਬਲਾਈਜ਼ੇਸ਼ਨ ਪਰਫਾਰਮੈਂਸ ਦੇਵੇਗਾ। ਇਸ ਵਿਚ ਰੀਅਲ-ਟਾਈਮ ਮੂਵਮੈਂਟ ਨੂੰ ਰਿਸਪੌਂਡ ਕਰਨ ਲਈ AI-ਪਾਵਰਡ ਸਟੇਬਲਾਈਜ਼ੇਸ਼ਨ ਇੰਜਣ ਦੇ ਨਾਲ ਥ੍ਰੀ-ਐਕਸਿਸ ਮਕੈਨੀਕਲ ਗਿਂਬਲ ਸਟੇਬਲਾਈਜ਼ੇਸ਼ਨ ਸਿਸਟਮ ਦਿੱਤਾ ਗਿਆ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ: Honor Robot Phone ਨੂੰ ਇਸ ਸਾਲ ਮਾਰਚ ਮਹੀਨੇ ਮੋਬਾਈਲ ਵਰਲਡ ਕਾਂਗਰਸ (MWC) ਦੌਰਾਨ ਪ੍ਰੀਵਿਊ ਕੀਤਾ ਗਿਆ ਸੀ। ਈਵੈਂਟ ਦੌਰਾਨ ਕੰਪਨੀ ਨੇ ਖੁਲਾਸਾ ਕੀਤਾ ਸੀ ਕਿ ਇਸ ਇਨੋਵੇਟਿਵ ਸਮਾਰਟਫੋਨ ਨੂੰ ਸਾਲ ਦੇ ਅਖੀਰ 'ਚ ਲਾਂਚ ਕੀਤਾ ਜਾਵੇਗਾ। ਹੁਣ Honor ਨੇ ਅਧਿਕਾਰਤ ਤੌਰ 'ਤੇ ਇਸ ਦੇ ਲਾਂਚ ਟਾਈਮ ਦਾ ਐਲਾਨ ਕਰ ਦਿੱਤਾ ਹੈ। ਪੁਰਾਣੇ ਸਮਾਰਟਫੋਨਾਂ ਦੇ ਮੁਕਾਬਲੇ ਇਸ ਦਾ ਡਿਜ਼ਾਈਨ ਵੱਖਰਾ ਹੈ ਤੇ ਇਸ ਦੇ ਉੱਪਰ ਰੋਬੋਟਿਕ ਗਿਂਬਲ ਕੈਮਰਾ ਮਾਡਿਊਲ ਲੱਗਾ ਹੋਇਆ ਹੈ। ਇਹ ਕੈਮਰਾ ਵੱਖਰੇ ਹੱਥ 'ਚ ਫੜਨ ਵਾਲੇ ਗਿਂਬਲ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਵੀਡੀਓ ਰਿਕਾਰਡਿੰਗ ਦੌਰਾਨ ਲੋਕਾਂ ਨੂੰ ਟ੍ਰੈਕ ਕਰਨ ਲਈ ਆਪਣੇ-ਆਪ ਘੁੰਮ ਸਕਦਾ ਹੈ।
Honor ਦੇ CEO ਲੀ ਜਿਆਨ ਨੇ ਕਾਨ ਫਿਲਮ ਫੈਸਟੀਵਲ ਦੌਰਾਨ ਐਲਾਨ ਕੀਤਾ ਕਿ Honor Robot Phone ਜੁਲਾਈ ਤੋਂ ਸਤੰਬਰ ਦੇ ਵਿਚਕਾਰ (Q3) ਲਾਂਚ ਹੋਵੇਗਾ। ਲੀ ਜਿਆਨ ਨੇ ਇਕ ਵੀਬੋ ਪੋਸਟ 'ਚ ਲਿਖਿਆ ਕਿ ਉਹ 'ਇਸ ਛੋਟੇ ਮੋਬਾਈਲ ਡਿਵਾਈਸ 'ਚ ਸੌ ਸਾਲਾਂ ਦੀ ਜਮ੍ਹਾਂ ਕੀਤੀ ਹੋਈ ਇਮੇਜਿੰਗ ਸਾਇੰਸ ਪਾ ਦੇਣਗੇ, ਜਿਸ ਨਾਲ ਚੀਨੀ ਸਿਨੇਮਾ ਨੂੰ ਚੀਨੀ ਇੰਟੈਲੀਜੈਂਟ ਮੈਨੂਫੈਕਚਰਿੰਗ ਦੇ ਨਾਲ ਕਲਾ ਦੀਆਂ ਉਚਾਈਆਂ ਤਕ ਪਹੁੰਚਣ 'ਚ ਮਦਦ ਮਿਲੇਗੀ'।
ਬ੍ਰਾਂਡ ਨੇ ਇਸ ਹੈਂਡਸੈੱਟ ਲਈ ARRI ਦੇ ਨਾਲ ਪਾਰਟਨਰਸ਼ਿਪ ਨੂੰ ਵੀ ਕਨਫਰਮ ਕਰ ਦਿੱਤਾ ਹੈ। ਜੁਲਾਈ ਤੋਂ ਸਤੰਬਰ ਦੇ ਵਿਚਾਲੇ ਲਾਂਚ ਹੋਣ ਕਰਕੇ Honor Robot Phone ਦੀ ਸਿੱਧੀ ਟੱਕਰ ਐਪਲ ਦੇ ਅਪਕਮਿੰਗ ਫੋਲਡੇਬਲ ਫੋਨ, ਸੈਮਸੰਗ ਦੇ Galaxy Z Fold 8 ਤੇ Galaxy Z Flip 8 ਅਤੇ ਗੂਗਲ ਦੀ Pixel 11 ਸੀਰੀਜ਼ ਨਾਲ ਹੋਣ ਦੀ ਉਮੀਦ ਹੈ ਜਿਨ੍ਹਾਂ ਦੇ ਇਸੇ ਸਮੇਂ ਦੇ ਆਸ-ਪਾਸ ਮਾਰਕੀਟ 'ਚ ਆਉਣ ਦੀ ਸੰਭਾਵਨਾ ਹੈ।
ਕੰਪਨੀ ਨੇ ਪਿਛਲੇ ਸਾਲ Honor Magic 8 ਸੀਰੀਜ਼ ਦੀ ਲਾਂਚਿੰਗ ਦੌਰਾਨ Honor Robot Phone ਨੂੰ ਪਹਿਲੀ ਵਾਰ ਟੀਜ਼ ਕੀਤਾ ਸੀ ਤੇ ਇਸਨੂੰ ਬਾਰਸੀਲੋਨਾ 'ਚ MWC 2026 ਦੌਰਾਨ ਦਿਖਾਇਆ ਗਿਆ ਸੀ। ਇਸ ਹੈਂਡਸੈੱਟ ਉੱਪਰ ਇਕ ਰੋਬੋਟਿਕ ਗਿਂਬਲ ਕੈਮਰਾ ਲੱਗਾ ਹੈ ਜੋ ਵੀਡੀਓ ਰਿਕਾਰਡ ਕਰਦੇ ਸਮੇਂ ਲੋਕਾਂ ਨੂੰ ਟ੍ਰੈਕ ਕਰਨ ਲਈ ਖੁਦ-ਬ-ਖੁਦ ਘੁੰਮ ਸਕਦਾ ਹੈ।
Honor Robot Phone ਬਾਰੇ ਐਡਵਰਟੀਜ਼ ਕੀਤਾ ਗਿਆ ਹੈ ਕਿ ਇਹ ਸਮਾਰਟਫੋਨ 'ਤੇ ਇੰਡਸਟਰੀ ਦੀ ਸਭ ਤੋਂ ਬਿਹਤਰੀਨ ਸਟੇਬਲਾਈਜ਼ੇਸ਼ਨ ਪਰਫਾਰਮੈਂਸ ਦੇਵੇਗਾ। ਇਸ ਵਿਚ ਰੀਅਲ-ਟਾਈਮ ਮੂਵਮੈਂਟ ਨੂੰ ਰਿਸਪੌਂਡ ਕਰਨ ਲਈ AI-ਪਾਵਰਡ ਸਟੇਬਲਾਈਜ਼ੇਸ਼ਨ ਇੰਜਣ ਦੇ ਨਾਲ ਥ੍ਰੀ-ਐਕਸਿਸ ਮਕੈਨੀਕਲ ਗਿਂਬਲ ਸਟੇਬਲਾਈਜ਼ੇਸ਼ਨ ਸਿਸਟਮ ਦਿੱਤਾ ਗਿਆ ਹੈ। ਇਹ ਇੰਟੈਲੀਜੈਂਟ AI ਸਬਜੈਕਟ ਟ੍ਰੈਕਿੰਗ ਆਫਰ ਕਰਦਾ ਹੈ ਜੋ ਲੋਕਾਂ ਨੂੰ ਪਛਾਣਨ, ਉਨ੍ਹਾਂ ਦੇ ਹਿਲਣ-ਜੁਲਣ ਦਾ ਅੰਦਾਜ਼ਾ ਲਗਾਉਣ ਤੇ ਤੁਰੰਤ ਰਿਸਪਾਂਸ ਦੇਣ 'ਚ ਸਮਰੱਥ ਹੈ। ਇਸ ਵਿੱਚ ਇੱਕ 'Spinshot' ਮੋਡ ਵੀ ਮਿਲਦਾ ਹੈ ਜਿਸ ਨਾਲ ਯੂਜ਼ਰਜ਼ ਇਕ ਹੱਥ ਦੇ ਕੰਟਰੋਲ ਦਾ ਇਸਤੇਮਾਲ ਕਰ ਕੇ 90-ਡਿਗਰੀ ਜਾਂ 180-ਡਿਗਰੀ ਮੋਡ 'ਚ ਵੀਡੀਓ ਬਣਾ ਸਕਦੇ ਹਨ।