ਫੋਟੋਗ੍ਰਾਫੀ ਲਈ Vibe 2 5G 'ਚ 50MP ਦਾ ਪ੍ਰਾਇਮਰੀ ਰੀਅਰ ਕੈਮਰਾ ਮਿਲਣ ਵਾਲਾ ਹੈ। ਸਾਹਮਣੇ ਵੱਲ ਸੈਲਫੀ ਲਈ ਫੋਨ 'ਚ 8MP ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਯਾਨੀ ਫੋਨ 'ਚ ਇਕ ਬੇਸਿਕ ਡੁਅਲ-ਕੈਮਰਾ ਸੈਟਅਪ ਮਿਲ ਸਕਦਾ ਹੈ ਜੋਕਿ ਐਡਵਾਂਸਡ ਫੋਟੋਗ੍ਰਾਫੀ ਦੇ ਬਜਾਏ ਰੋਜ਼ਾਨਾ ਦੇ ਇਸਤੇਮਾਲ 'ਤੇ ਜ਼ਿਆਦਾ ਫੋਕਸ ਕਰਦਾ ਹੈ। ਇਸ ਤੋਂ ਇਲਾਵਾ ਫੋਨ 'ਚ 6,000mAh ਦੀ ਬੈਟਰੀ, 18W ਵਾਇਰਡ ਚਾਰਜਿੰਗ ਸਪੋਰਟ ਮਿਲ ਸਕਦਾ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਕਾਫ਼ੀ ਸਮੇਂ ਤੋਂ ₹10,000 ਤੋਂ ₹15,000 ਦੇ ਬਜਟ 'ਚ ਇਕ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ HMD Vibe 2 5G ਸਮਾਰਟਫੋਨ ਦੀ ਉਡੀਕ ਕਰ ਸਕਦੇ ਹੋ ਜੋ 21 ਮਈ ਨੂੰ ਭਾਰਤ 'ਚ ਲਾਂਚ ਹੋਣ ਵਾਲਾ ਹੈ। ਸ਼ੁਰੂਆਤੀ ਜਾਣਕਾਰੀ ਤੋਂ ਫੋਨ ਦੇ ਕੁਝ ਫੀਚਰਜ਼ ਸਾਹਮਣੇ ਆਏ ਹਨ। ਇਸ ਤੋਂ ਇਲਾਵਾ, ਰਿਪੋਰਟਾਂ 'ਚ ਡਿਵਾਈਸ ਦੀ ਕੀਮਤ ਦਾ ਵੀ ਖੁਲਾਸਾ ਹੋਇਆ ਹੈ।
ਫੋਨ ਦਾ ਡਿਜ਼ਾਈਨ ਵੀ ਇਕ ਅਧਿਕਾਰਤ ਟੀਜ਼ਰ 'ਚ ਦਿਖਾਇਆ ਗਿਆ ਹੈ ਜਿਸਦੇ ਨਾਲ ਹਾਰਡਵੇਅਰ ਨਾਲ ਜੁੜੀਆਂ ਕੁਝ ਡਿਟੇਲਸ ਦੀ ਝਲਕ ਮਿਲਦੀ ਹੈ। ਹਾਲਾਂਕਿ, ਅੱਗੇ ਵਧਣ ਤੋਂ ਪਹਿਲਾਂ ਆਓ ਸਭ ਤੋਂ ਪਹਿਲਾਂ ਫੋਨ ਦੀ ਕੀਮਤ ਨਾਲ ਜੁੜੀਆਂ ਡਿਟੇਲਸ 'ਤੇ ਨਜ਼ਰ ਮਾਰਦੇ ਹਾਂ। ਇਸ ਤੋਂ ਬਾਅਦ ਅਸੀਂ ਡਿਵਾਈਸ ਦੇ ਇੰਟਰਨਲ ਫੀਚਰਜ਼ ਬਾਰੇ ਜਾਣਾਂਗੇ...
ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ HMD ਭਾਰਤ ਲਈ Vibe 2 5G ਦੇ ਤਿੰਨ ਵੇਰੀਐਂਟ ਪੇਸ਼ ਕਰ ਸਕਦਾ ਹੈ ਜਿਸ ਵਿਚ 4GB RAM ਤੇ 64GB ਸਟੋਰੇਜ ਵਾਲੇ ਮਾਡਲ ਦੀ ਕੀਮਤ ਲਗਪਗ 9 ਹਜ਼ਾਰ ਰੁਪਏ ਹੋਣ ਦੀ ਉਮੀਦ ਹੈ ਜਦੋਂਕਿ ਇਸਦੇ 4GB/128GB ਵਾਲੇ ਮਾਡਲ ਦੀ ਕੀਮਤ ਲਗਪਗ 10 ਹਜ਼ਾਰ ਰੁਪਏ ਹੋਣ ਦੀ ਉਮੀਦ ਹੈ ਜਦਕਿ ਡਿਵਾਈਸ ਦੇ 6GB/128GB ਵਾਲੇ ਮਾਡਲ ਦੀ ਕੀਮਤ ਲਗਪਗ 11 ਹਜ਼ਾਰ ਰੁਪਏ ਹੋ ਸਕਦੀ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ HD+ 120Hz ਰਿਫ੍ਰੈਸ਼ ਰੇਟ ਵਾਲੀ 6.75-ਇੰਚ ਦੀ LCD ਸਕ੍ਰੀਨ ਮਿਲ ਸਕਦੀ ਹੈ। ਉੱਥੇ ਹੀ, ਕੰਪਨੀ ਦਾ ਕਹਿਣਾ ਹੈ ਕਿ Vibe 2 5G 'ਚ IP64 ਰੇਟਿੰਗ ਮਿਲੇਗੀ, ਜਿਸਦਾ ਮਤਲਬ ਹੈ ਕਿ ਇਹ ਫੋਨ ਧੂੜ-ਪਾਣੀ ਦੀਆਂ ਹਲਕੀਆਂ ਬੂੰਦਾਂ ਤੋਂ ਸੁਰੱਖਿਅਤ ਰਹੇਗਾ। ਰਿਪੋਰਟਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਫੋਨ 'ਚ Unisoc T8200 ਚਿਪਸੈੱਟ ਮਿਲ ਸਕਦਾ ਹੈ, ਜੋ ਐਂਟਰੀ-ਲੈਵਲ 5G ਫੋਨ ਲਈ ਹੈ।