ਇਸ ਟੈਕਨੋਲੋਜੀ ਦਾ ਉਦੇਸ਼ ਕੁਦਰਤੀ ਆਫ਼ਤਾਂ ਅਤੇ ਐਮਰਜੈਂਸੀ ਹਾਲਾਤਾਂ ਦੌਰਾਨ ਲੋਕਾਂ ਨੂੰ ਤੁਰੰਤ ਚਿਤਾਵਨੀ ਦੇਣਾ ਹੈ। ਇਸੇ ਤਰ੍ਹਾਂ 30 ਮਈ ਦੀ ਸ਼ਾਮ ਨੂੰ ਕਰੀਬ 6:03 ਵਜੇ ਜਾਰੀ ਕੀਤੇ ਗਏ ਅਲਰਟ ਵਿੱਚ ਦੱਸਿਆ ਗਿਆ ਕਿ ਅਗਲੇ ਤਿੰਨ ਘੰਟਿਆਂ ਦੇ ਅੰਦਰ ਸਬੰਧਤ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਕੜਕਣ ਦੇ ਨਾਲ-ਨਾਲ ਤੇਜ਼ ਹਨ੍ਹੇਰੀ, ਦਰਮਿਆਨੀ ਤੋਂ ਭਾਰੀ ਬਾਰਸ਼ ਅਤੇ ਗੜੇਮਾਰੀ ਹੋ ਸਕਦੀ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ: ਦੇਸ਼ ਭਰ ਦੇ ਕਈ ਇਲਾਕਿਆਂ ਵਿੱਚ ਬਦਲਦੇ ਮੌਸਮ ਅਤੇ ਹਨ੍ਹੇਰੀ-ਤੂਫ਼ਾਨ ਦੇ ਖ਼ਦਸ਼ੇ ਵਿਚਾਲੇ ਭਾਰਤ ਸਰਕਾਰ ਨੇ ਬੀਤੇ ਦਿਨ ਸ਼ਨੀਵਾਰ ਸ਼ਾਮ ਇੱਕ ਵਾਰ ਫਿਰ ਕਰੋੜਾਂ ਮੋਬਾਈਲ ਯੂਜ਼ਰਜ਼ ਦੇ ਫੋਨਾਂ 'ਤੇ 'ਐਮਰਜੈਂਸੀ ਅਲਰਟ' ਭੇਜਿਆ। ਹਾਲਾਂਕਿ ਇਸ ਵਾਰ ਇਹ ਅਲਰਟ ਸੰਭਾਵਿਤ ਹਨ੍ਹੇਰੀ, ਬਿਜਲੀ ਡਿੱਗਣ, ਤੇਜ਼ ਬਾਰਸ਼ ਅਤੇ ਗੜੇਮਾਰੀ ਦੀ ਚਿਤਾਵਨੀ ਦੇਣ ਲਈ ਸੀ।
ਇਸ ਤੋਂ ਬਾਅਦ ਕਈ ਯੂਜ਼ਰਜ਼ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਨ੍ਹਾਂ ਨੂੰ ਇਹ ਅਲਰਟ ਮਿਲਿਆ ਹੈ, ਜਦੋਂ ਕਿ ਕੁਝ ਯੂਜ਼ਰਜ਼ ਦੇ ਮੋਬਾਈਲ 'ਤੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ। ਸਰਕਾਰ ਨੇ ਮਈ 2026 ਦੀ ਸ਼ੁਰੂਆਤ ਵਿੱਚ 'ਸੈੱਲ ਬ੍ਰਾਡਕਾਸਟ ਮੈਸੇਜਿੰਗ ਸਿਸਟਮ' (Cell Broadcast Messaging System) ਲਾਂਚ ਕੀਤਾ ਹੈ।
ਇਸ ਟੈਕਨੋਲੋਜੀ ਦਾ ਉਦੇਸ਼ ਕੁਦਰਤੀ ਆਫ਼ਤਾਂ ਅਤੇ ਐਮਰਜੈਂਸੀ ਹਾਲਾਤਾਂ ਦੌਰਾਨ ਲੋਕਾਂ ਨੂੰ ਤੁਰੰਤ ਚਿਤਾਵਨੀ ਦੇਣਾ ਹੈ। ਇਸੇ ਤਰ੍ਹਾਂ 30 ਮਈ ਦੀ ਸ਼ਾਮ ਨੂੰ ਕਰੀਬ 6:03 ਵਜੇ ਜਾਰੀ ਕੀਤੇ ਗਏ ਅਲਰਟ ਵਿੱਚ ਦੱਸਿਆ ਗਿਆ ਕਿ ਅਗਲੇ ਤਿੰਨ ਘੰਟਿਆਂ ਦੇ ਅੰਦਰ ਸਬੰਧਤ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਕੜਕਣ ਦੇ ਨਾਲ-ਨਾਲ ਤੇਜ਼ ਹਨ੍ਹੇਰੀ, ਦਰਮਿਆਨੀ ਤੋਂ ਭਾਰੀ ਬਾਰਸ਼ ਅਤੇ ਗੜੇਮਾਰੀ ਹੋ ਸਕਦੀ ਹੈ।
ਕੀ ਹੈ Cell Broadcast Messaging System?
ਦਰਅਸਲ ਸੈੱਲ ਬ੍ਰਾਡਕਾਸਟਿੰਗ ਮੈਸੇਜਿੰਗ ਸਿਸਟਮ ਇੱਕ ਐਡਵਾਂਸਡ ਮੋਬਾਈਲ ਕਮਿਊਨੀਕੇਸ਼ਨ ਟੈਕਨੋਲੋਜੀ ਹੈ, ਜਿਸ ਦੀ ਮਦਦ ਨਾਲ ਸਰਕਾਰ ਤੇ ਆਫ਼ਤ ਪ੍ਰਬੰਧਨ ਏਜੰਸੀਆਂ ਕਿਸੇ ਖ਼ਾਸ ਖੇਤਰ ਜਾਂ ਪੂਰੇ ਦੇਸ਼ ਦੇ ਲੋਕਾਂ ਤੱਕ ਇੱਕੋ ਸਮੇਂ ਐਮਰਜੈਂਸੀ ਅਲਰਟ ਪਹੁੰਚਾ ਸਕਦੀਆਂ ਹਨ। ਇਸ ਦੀ ਖ਼ਾਸੀਅਤ ਇਹ ਹੈ ਕਿ ਅਲਰਟ ਮਿਲਣ 'ਤੇ ਫੋਨ ਵਿੱਚੋਂ ਇੱਕ ਤੇਜ਼ 'ਬੀਪ' (Beep) ਦੀ ਆਵਾਜ਼ ਵੀ ਆਉਂਦੀ ਹੈ, ਜਿਸ ਨਾਲ ਯੂਜ਼ਰ ਤੁਰੰਤ ਸੁਚੇਤ ਹੋ ਜਾਂਦਾ ਹੈ।
ਜੇਕਰ ਅਲਰਟ ਨਹੀਂ ਆਇਆ ਤਾਂ ਇਹ ਸੈਟਿੰਗ ਆਨ ਕਰੋ:
ਜੇਕਰ ਤੁਹਾਡੇ ਸਮਾਰਟਫੋਨ ਵਿੱਚ Thunderstorm Alert ਜਾਂ ਹੋਰ ਐਮਰਜੈਂਸੀ ਅਲਰਟ ਨਹੀਂ ਆ ਰਹੇ ਹਨ, ਤਾਂ ਹੋ ਸਕਦਾ ਹੈ ਕਿ ਤੁਹਾਡੇ ਫੋਨ ਵਿੱਚ Wireless Emergency Alerts ਜਾਂ Emergency Notifications ਦੀ ਸੈਟਿੰਗ ਬੰਦ (Off) ਹੋਵੇ।
Android ਯੂਜ਼ਰਜ਼: Settings > Safety & Emergency > Wireless Emergency Alerts ਵਿੱਚ ਜਾ ਕੇ ਇਸਨੂੰ ਆਨ (On) ਕਰ ਸਕਦੇ ਹਨ।
iPhone ਯੂਜ਼ਰਜ਼: Settings > Notifications ਵਿੱਚ ਜਾ ਕੇ Government Alerts ਅਤੇ Emergency Alerts ਦੇ ਆਪਸ਼ਨ ਨੂੰ ਐਕਟਿਵ (Active) ਕਰ ਸਕਦੇ ਹਨ।