Google Maps ਰਾਹੀਂ ਜਾਣੋ ਕਿੱਥੇ ਹੈ Covid-19 ਟੈਸਟਿੰਗ ਤੇ ਵੈਕਸੀਨੇਸ਼ਨ ਸੈਂਟਰ, ਮਿੰਟਾਂ 'ਚ ਲੱਗ ਜਾਵੇਗਾ ਪਤਾ
ਕੋਈ ਵੀ ਸਮਾਰਟਫੋਨ ਯੂਜ਼ਰ Google Maps ਦੀ ਮਦਦ ਨਾਲ ਆਸਾਨੀ ਨਾਲ ਆਪਣੇ ਨੇੜੇ ਮੌਜੂਦ Covid-19 ਟੈਸਟਿੰਗ ਤੇ ਵੈਕਸੀਨ ਸੈਂਟਰ ਲੱਭ ਸਕਦਾ ਹੈ। ਇਸ ਵਿਚ ਤੁਹਾਨੂੰ ਉਸ ਸੈਂਟਰ ਦਾ ਫੋਨ ਨੰਬਰ ਤੇ ਕੰਮ ਕਰਨ ਦੇ ਸਮੇਂ ਦੀ ਵੀ ਜਾਣਕਾਰੀ ਮਿਲ ਜਾਵੇਗੀ।
Publish Date: Sat, 24 Apr 2021 12:17 PM (IST)
Updated Date: Tue, 27 Apr 2021 07:18 AM (IST)
ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹਰ ਰੋਜ਼ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਮੌਤਾਂ ਵੀ ਹੋ ਰਹੀਆਂ ਹਨ। ਵਧਦੇ ਮਾਮਲਿਆਂ ਤੇ ਟੈਸਟਿੰਗ ਦੀ ਹਾਈ ਡਿਮਾਂਡ ਕਾਰਨ ਕਈ ਥਾਈਂ ਅਜਿਹਾ ਵੀ ਹੋ ਰਿਹਾ ਹੈ ਕਿ ਲੋਕਾਂ ਨੂੰ ਲੰਬੀਆਂ ਲਾਈਨਾਂ 'ਚ ਲੱਗ ਕੇ ਟੈਸਟਿੰਗ ਕਰਵਾਉਣੀ ਪੈ ਰਹੀ ਹੈ। ਅਜਿਹੇ ਵਿਚ ਗੂਗਲ Covid-19 ਟੈਸਟਿੰਗ ਤੇ ਵੈਕਸੀਨ ਸੈਂਟਰ ਲੱਭਣ 'ਚ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਇਆ ਹੈ।
ਕੋਈ ਵੀ ਸਮਾਰਟਫੋਨ ਯੂਜ਼ਰ ਗੂਗਲ ਮੈਪਸ ਦੀ ਮਦਦ ਨਾਲ ਆਸਾਨੀ ਨਾਲ ਆਪਣੇ ਨੇੜੇ ਮੌਜੂਦ Covid-19 ਟੈਸਟਿੰਗ ਤੇ ਵੈਕਸੀਨ ਸੈਂਟਰ ਲੱਭ ਸਕਦਾ ਹੈ। ਇਸ ਵਿਚ ਤੁਹਾਨੂੰ ਉਸ ਸੈਂਟਰ ਦਾ ਫੋਨ ਨੰਬਰ ਤੇ ਕੰਮ ਕਰਨ ਦੇ ਸਮੇਂ ਦੀ ਵੀ ਜਾਣਕਾਰੀ ਮਿਲ ਜਾਵੇਗੀ।
Google Maps 'ਤੇ ਇੰਝ ਲੱਭੋ ਟੈਸਟਿੰਗ ਸੈਂਟਰ
ਆਪਣੇ ਆਸ-ਪਾਸ ਦੇ ਟੈਸਟਿੰਗ ਸੈਂਟਰਾਂ ਬਾਰੇ ਜਾਣਨ ਲਈ ਗੂਗਲ ਮੈਪਸ ਨੂੰ ਓਪਨ ਕਰੋ ਤੇ ਫਿਰ 'Covid tear near me' ਲਿਖ ਕੇ ਸਰਚ ਕਰੋ। ਇਸ ਤੋਂ ਇਲਾਵਾ ਤੁਸੀਂ covid-19 test ਜਾਂ covid testing ਲਿਖ ਕੇ ਵੀ ਸਰਚ ਕਰ ਸਕਦੇ ਹੋ ਤੇ ਤੁਹਾਡੇ ਆਸ-ਪਾਸ ਮੌਜੂਦ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ। ਯੂਜ਼ਰਜ਼ ਆਸਾਨੀ ਨਾਲ ਮੈਪ 'ਤੇ ਇਸ ਜਾਣਕਾਰੀ ਨੂੰ ਦੇਖ ਸਕਦੇ ਹਨ। ਸੈਂਟਰ ਜਾਂ ਤਾਂ ਲੈਂਡਮਾਰਕ ਆਈਕਨ ਵੱਲੋਂ ਦਿਖਾਏ ਜਾਣਗੇ ਜਾਂ ਫਿਰ ਲਿਸਟ ਦੇ ਤੌਰ 'ਤੇ ਦੇਖਣ ਨੂੰ ਮਿਲਣਗੇ।
ਇਸ ਵਿਚ ਤੁਹਾਨੂੰ ਰੈਫਰਲ, ਪ੍ਰਾਈਵੇਟ ਜਾਂ ਸਰਕਾਰੀ ਸੈਂਟਰਾਂ ਦੀ ਜਾਣਕਾਰੀ ਮਿਲੇਗੀ, ਨਾਲ ਹੀ ਉਨ੍ਹਾਂ ਦਾ ਕੰਟੈਕਟ ਨੰਬਰ ਤੇ ਆਪਰੇਸ਼ਨਲ ਟਾਈਮਿੰਗ ਵੀ ਦੇਖਣ ਨੂੰ ਮਿਲੇਗਾ। ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਲੈਬ ਹੋਮ ਟੈਸਟਿੰਗ ਆਫਰ ਕਰਦਾ ਹੈ ਜਾਂ ਨਹੀਂ ਤਾਂ ਇਸ ਦੇ ਲਈ ਤੁਹਾਨੂੰ ਸੈਂਟਰ 'ਤੇ ਫੋਨ ਕਾਲ ਕਰ ਕੇ ਚੈੱਕ ਕਰਨਾ ਪਵੇਗਾ। ਦੱਸ ਦੇਈਏ ਕਿ Covid-19 ਟੈਸਟ ਸੈਂਟਰ ਸਰਚ ਫੀਚਰ ਨੂੰ ਜੂਨ 2020 'ਚ ਜੋੜਿਆ ਗਿਆ ਸੀ।
Covid-19 ਵੈਕਸੀਨੇਸ਼ਨ ਸੈਂਟਰ ਇੰਝ ਲੱਭੋ
ਜੇਕਰ ਤੁਸੀਂ ਗੂਗਲ ਮੈਪ ਜ਼ਰੀਏ ਆਪਣੇ ਆਸ-ਪਾਸ ਦੇ Covid-19 ਵੈਕਸੀਨੇਸ਼ਨ ਸੈਂਟਰ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ Covid19 Vaccination ਜਾਂ Covid Vaccination Near me ਕੀਵਰਡ ਭਰ ਕੇ ਮੈਪ 'ਤੇ ਸਰਚ ਕਰਨਾ ਪਵੇਗਾ। ਅਜਿਹਾ ਕਰਨ ਤੋਂ ਬਾਅਦ ਤੁਹਾਡੇ ਆਸ-ਪਾਸ ਦੇ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ। ਹਾਲਾਂਕਿ ਵੈਕਸੀਨੇਸ਼ਨ ਦੇ ਟਾਈਮਿੰਗ ਸਲਾਟ ਬਾਰੇ ਜਾਣਨ ਲਈ ਤੁਹਾਨੂੰ ਉਸ ਸੈਂਟਰ 'ਤੇ ਕਾਲ ਕਰਨੀ ਪਵੇਗੀ। ਸਲਾਟ ਬੁੱਕ ਕਰਨ ਲਈ ਸਰਕਾਰ ਨੇ CoWIN ਵੈੱਬਸਾਈਟ ਤੇ Aarogya Setu ਐਪ 'ਚ ਇਕ ਇੰਟੀਗ੍ਰੇਟਿਡ ਪਲੇਟਫਾਰਮ ਡਿਵੈਲਪ ਕੀਤਾ ਹੈ ਜਿਸ ਦੀ ਤੁਸੀਂ ਮਦਦ ਲੈ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ iOS ਜਾਂ ਐਂਡਰਾਇਡ ਦੋਵੇਂ ਯੂਜ਼ਰਜ਼ Covid-19 ਟੈਸਟਿੰਗ ਤੇ ਵੈਕਸੀਨ ਸੈਂਟਰ ਲੱਭਣ ਲਈ ਗੂਗਲ ਮੈਪਸ ਦਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਡੈਸਕਟਾਪ 'ਤੇ ਵੀ ਇਸ ਨੂੰ ਸਰਚ ਕਰ ਸਕਦੇ ਹਨ। ਹਾਲਾਂਕਿ ਇਸ ਸਰਵਿਸ ਦਾ ਇਸਤੇਮਾਲ ਕਰਦੇ ਸਮੇਂ ਤੁਹਾਨੂੰ ਇਕ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਤੁਹਾਡੀ ਲੋਕੇਸ਼ਨ ਆਨ ਹੋਵੇ।