ਜੇਕਰ ਤੁਸੀਂ ਵੀ ਏਅਰਟੈੱਲ ਦਾ ਸਿਮ ਕਾਰਡ ਵਰਤ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਦਰਅਸਲ, Adobe ਅਤੇ Bharti Airtel ਨੇ ਵੀਰਵਾਰ ਨੂੰ ਇੱਕ ਵੱਡੀ ਸਾਂਝੇਦਾਰੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸਾਰੇ ਏਅਰਟੈੱਲ ਯੂਜ਼ਰਸ ਨੂੰ Adobe Express Premium ਦਾ ਇੱਕ ਸਾਲ ਦਾ ਸਬਸਕ੍ਰਿਪਸ਼ਨ ਬਿਲਕੁਲ ਮੁਫ਼ਤ ਦਿੱਤਾ ਜਾ ਰਿਹਾ ਹੈ। ਜੀ ਹਾਂ, ਇਸ ਆਫਰ ਦਾ ਫਾਇਦਾ ਏਅਰਟੈੱਲ ਦੇ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਗਾਹਕਾਂ ਨੂੰ ਮਿਲ ਰਿਹਾ ਹੈ।

ਮੁਫ਼ਤ ’ਚ Adobe Express Premium ਦਾ ਐਕਸੈਸ ਕਿਵੇਂ ਮਿਲੇਗਾ?
Adobe ਨੇ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਹੈ ਕਿ ਯੂਜ਼ਰਸ ਨੂੰ ਮੁਫ਼ਤ ਸਬਸਕ੍ਰਿਪਸ਼ਨ ਦਾ ਐਕਸੈਸ Airtel Thanks ਐਪ ਦੇ ਅੰਦਰ ਦੇਖਣ ਨੂੰ ਮਿਲੇਗਾ। ਖ਼ਾਸ ਗੱਲ ਇਹ ਹੈ ਕਿ ਇਸ ਆਫਰ ਨੂੰ ਐਕਟੀਵੇਟ (Activate) ਕਰਨ ਲਈ ਕਿਸੇ ਵੀ ਕ੍ਰੈਡਿਟ ਕਾਰਡ ਦੀ ਜਾਣਕਾਰੀ ਦੇਣ ਦੀ ਲੋੜ ਨਹੀਂ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ Perplexity ਨੇ ਵੀ ਏਅਰਟੈੱਲ ਨਾਲ ਮਿਲ ਕੇ ਯੂਜ਼ਰਸ ਨੂੰ ਮੁਫ਼ਤ ਸੇਵਾ ਦੀ ਪੇਸ਼ਕਸ਼ ਕੀਤੀ ਸੀ।
Adobe Express Premium ਵਿੱਚ ਕੀ ਮਿਲੇਗਾ?
Adobe Express Premium ਦੇ ਮੁਫ਼ਤ ਸਬਸਕ੍ਰਿਪਸ਼ਨ ਦੇ ਤਹਿਤ Airtel ਯੂਜ਼ਰਸ ਨੂੰ ਕਈ ਪ੍ਰੀਮੀਅਮ ਫੀਚਰਸ ਮਿਲਣਗੇ। ਇਸ ਪ੍ਰੀਮੀਅਮ ਐਕਸੈਸ ਵਿੱਚ ਤੁਹਾਨੂੰ ਹਰ ਮਹੀਨੇ 250 ਜਨਰੇਟਿਵ ਕ੍ਰੈਡਿਟ, ਸਾਰੇ ਪ੍ਰੀਮੀਅਮ ਸਟੈਟਿਕ ਅਤੇ ਵੀਡੀਓ ਟੈਂਪਲੇਟਸ ਦਾ ਐਕਸੈਸ ਅਤੇ 200 ਮਿਲੀਅਨ (20 ਕਰੋੜ) ਤੋਂ ਵੱਧ Adobe Stock ਫੋਟੋਆਂ, ਵੀਡੀਓ, ਮਿਊਜ਼ਿਕ ਅਤੇ ਡਿਜ਼ਾਈਨ ਰਿਸੋਰਸ ਮਿਲਣਗੇ।
ਇਸ ਦੇ ਨਾਲ ਹੀ Adobe Express Premium ਵਿੱਚ 30,000 ਤੋਂ ਵੱਧ Adobe Fonts ਕਲੈਕਸ਼ਨ ਦਾ ਐਕਸੈਸ, ਐਡਵਾਂਸ ਟੂਲਸ ਜਿਵੇਂ ਕਿ ਵੀਡੀਓ ਬੈਕਗ੍ਰਾਊਂਡ ਹਟਾਉਣਾ (Remove Video Background), ਬਲਕ ਐਸੇਟ ਰੀਸਾਈਜ਼ਿੰਗ (Bulk Asset Resizing) ਅਤੇ 100GB ਕਲਾਊਡ ਸਟੋਰੇਜ ਵੀ ਮਿਲੇਗੀ। ਅਜਿਹਾ ਕਿਹਾ ਜਾ ਰਿਹਾ ਹੈ ਕਿ Airtel-Adobe ਦੀ ਇਹ ਸਾਂਝੇਦਾਰੀ ਭਾਰਤ ਦੇ ਕੰਟੈਂਟ ਕ੍ਰਿਏਟਰਸ ਅਤੇ ਛੋਟੇ ਕਾਰੋਬਾਰੀਆਂ (Small Businesses) ਲਈ ਵੱਡਾ ਫਾਇਦਾ ਦੇਵੇਗੀ।