Flipkart ਹੋਲੀ ਸੇਲ ਸ਼ੁਰੂ, ਸਸਤੇ 'ਚ ਖਰੀਦੋ Apple, Realme, Samsung, Xiaomi ਸਮਾਰਟਫੋਨ, ਜਾਣੋ ਡਿਸਕਾਊਂਟ, ਡੀਲ ਤੇ ਆਫਰਜ਼
Flipkart ਵਲੋਂ ਹੋਲੀ ਦੇ ਖਾਸ ਮੌਕੇ 'ਤੇ Flipkart Big Saving Days ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸੇਲ 12 ਮਾਰਚ ਤੋਂ ਸ਼ੁਰੂ ਹੋ ਰਹੀ ਹੈ ਤੇ 16 ਮਾਰਚ ਤਕ ਜਾਰੀ ਰਹੇਗੀ। ਇਸ ਸੇਲ 'ਚ ਗਾਹਕ Apple iPhone, Samsung, Realme ਤੇ Xiaomi ਦੇ ਸਮਾਰਟਫੋਨ ਸਸਤੇ 'ਚ ਖਰੀਦੇ ਸਕਣਗੇ।
Publish Date: Sat, 12 Mar 2022 09:25 AM (IST)
Updated Date: Mon, 14 Mar 2022 10:51 AM (IST)
ਜੇਐੱਨਐੱਨ, ਨਵੀਂ ਦਿੱਲੀ: Flipkart ਵਲੋਂ ਹੋਲੀ ਦੇ ਖਾਸ ਮੌਕੇ 'ਤੇ Flipkart Big Saving Days ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸੇਲ 12 ਮਾਰਚ ਤੋਂ ਸ਼ੁਰੂ ਹੋ ਗਈ ਹੈ ਤੇ 16 ਮਾਰਚ ਤਕ ਜਾਰੀ ਰਹੇਗੀ। ਇਸ ਸੇਲ 'ਚ ਗਾਹਕ Apple iPhone, Samsung, Realme ਤੇ Xiaomi ਦੇ ਸਮਾਰਟਫੋਨ ਸਸਤੇ 'ਚ ਖਰੀਦੇ ਸਕਣਗੇ। ਫੋਨ ਨੂੰ SBI ਕਾਰਡ ਤੋਂ ਖਰੀਦਣ 'ਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਇਸ ਦੇ ਨਾਲ ਹੀ ਕਈ ਹੋਰ ਵੀ ਆਫਰ ਦਿੱਤੇ ਜਾ ਰਹੇ ਹਨ।
ਇਸ 108 ਮੈਗਾਪਿਕਸਲ ਫੋਨ ਦੀ ਖਰੀਦਦਾਰੀ 'ਤੇ 4000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਫੋਨ ਨੂੰ 20,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਫੋਨ 90Hz ਸਕਰੀਨ ਰਿਫਰੈਸ਼ ਰੇਟ ਸਪੋਰਟ ਦੇ ਨਾਲ ਆਉਂਦਾ ਹੈ।
iPhone SE
iPhone SE (2020) ਦਾ 128 GB ਮਾਡਲ 29,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ iPhone SE (2022) ਮਾਡਲ ਨੂੰ ਹਾਲ 'ਚ ਹੀ ਲਾਂਚ ਕੀਤਾ ਗਿਆ ਹੈ। ਵੈਸੇ, ਐਪਲ ਸਟੋਰ 'ਤੇ iPhone SE (2020) ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ। ਪਰ ਤੁਸੀਂ ਇਸ ਫੋਨ ਨੂੰ ਫਲਿੱਪਕਾਰਟ ਤੋਂ 29,999 ਰੁਪਏ 'ਚ ਖਰੀਦ ਸਕੋਗੇ। ਫ਼ੋਨ ਲਿਮਿਟੇਡ ਸਟਾਪ 'ਚ ਵਿਕਰੀ ਲਈ ਉਪਲਬਧ ਹਨ।
Realme Narzo 30
Realme Narzo 30 ਸਮਾਰਟਫੋਨ 11,499 ਰੁਪਏ 'ਚ 2,500 ਰੁਪਏ ਦੀ ਛੋਟ 'ਤੇ ਵਿਕਰੀ ਲਈ ਉਪਲਬਧ ਹੈ। ਫੋਨ ਨੂੰ MediaTek Helio G95 ਚਿਪਸੈੱਟ ਸਪੋਰਟ ਨਾਲ ਪੇਸ਼ ਕੀਤਾ ਗਿਆ ਹੈ। ਫ਼ੋਨ 30W ਡਾਰਟ ਚਾਰਜ ਸਪੋਰਟ ਨਾਲ ਆਉਂਦਾ ਹੈ।
Xiaomi 11i ਹਾਈਪਰਚਾਰਜ
Xiaomi 11i ਹਾਈਪਰਚਾਰਜ ਸਮਾਰਟਫੋਨ 15 ਮਿੰਟ 'ਚ ਫੁੱਲ ਚਾਰਜ ਹੋ ਜਾਂਦਾ ਹੈ। ਸੇਲ 'ਚ ਫੋਨ ਨੂੰ 22,499 ਰੁਪਏ 'ਚ ਵਿਕਰੀ ਲਈ ਪੇਸ਼ ਕੀਤਾ ਗਿਆ ਹੈ। ਬੈਂਕ ਆਫਰ ਨਾਲ ਫੋਨ ਨੂੰ 21,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Vivo V23 5G
Vivo V23 5G ਇੱਕ ਰੰਗ ਬਦਲਣ ਵਾਲਾ ਸਮਾਰਟਫੋਨ ਹੈ। ਨਾਲ ਹੀ, ਇਹ ਭਾਰਤ ਦਾ ਪਹਿਲਾ 50MP ਡੁਅਲ ਸੈਲਫੀ ਕੈਮਰਾ ਫੋਨ ਹੈ। ਫੋਨ ਦੀ ਕੀਮਤ 29,990 ਰੁਪਏ ਹੈ। ਉਥੇ ਹੀ ਬੈਂਕ ਆਫਰ 'ਚ ਫੋਨ ਨੂੰ 29,240 ਰੁਪਏ 'ਚ ਖਰੀਦਿਆ ਜਾ ਸਕਦਾ ਹੈ।