ਤੁਸੀਂ ਆਪਣੀ ਵੀਡੀਓਜ਼ ਵਿੱਚ ਕਿਸੇ ਪ੍ਰਡੈਕਟ ਦਾ ਲਿੰਕ ਸਾਂਝਾ ਕਰ ਕੇ ਵੀ ਚੰਗੀ ਰਕਮ ਕਮਾ ਸਕਦੇ ਹੋ। ਜੇ ਕੋਈ ਉਸ ਲਿੰਕ ਤੋਂ ਪ੍ਰੋਡੈਕਟ ਖਰੀਦਦਾ ਹੈ ਤਾਂ ਤੁਹਾਨੂੰ ਕਮਿਸ਼ਨ ਮਿਲਦੀ ਹੈ।

ਆਨਲਾਈਨ ਡੈਸਕ, ਨਵੀਂ ਦਿੱਲੀ : ਅੱਜ ਦੇ ਡਿਜੀਟਲ ਯੁੱਗ ਵਿੱਚ ਯੂਟਿਊਬ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਪੈਸਾ ਕਮਾਉਣ ਦਾ ਵੀ ਇੱਕ ਵਧੀਆ ਪਲੇਟਫਾਰਮ ਬਣ ਗਿਆ ਹੈ। ਅੱਜ ਦੇ ਸਮੇਂ ਵਿੱਚ ਹਜ਼ਾਰਾਂ ਅਜਿਹੇ ਕ੍ਰਿਏਟਰ ਹਨ ਜੋ ਯੂਟਿਊਬ ਤੋਂ ਹਰ ਮਹੀਨੇ ਲੱਖਾਂ-ਕਰੋੜਾਂ ਰੁਪਏ ਕਮਾ ਰਹੇ ਹਨ। ਜੇ ਤੁਹਾਡੇ ਕੋਲ ਵਧੀਆ ਆਡੀਆ, ਕ੍ਰਿਏਟੀਵਿਟੀ ਤੇ ਸਮਾਰਟ ਵਰਕ ਕਰਨ ਦਾ ਜਨੂੰਨ ਹੈ ਤਾਂ ਇੱਥੋਂ ਪੈਸੇ ਕਮਾਉਣਾ ਆਸਾਨ ਹੈ ਪਰ ਸਵਾਲ ਇਹ ਹੈ ਕਿ ਯੂਟਿਊਬ ਤੋਂ ਪੈਸੇ ਕਿਵੇਂ ਕਮਾਏ ਜਾ ਸਕਦੇ ਹਨ।
ਜੇ ਤੁਸੀਂ ਵੀ ਇਸ ਸਵਾਲ ਦਾ ਜਵਾਬ ਲੱਭ ਰਹੇ ਹੋ ਤਾਂ ਇੱਥੇ ਅਸੀਂ ਯੂਟਿਊਬ ਚੈਨਲ ਦੀ ਸਫਲਤਾ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਕੁਝ ਮਹੱਤਵਪੂਰਨ ਪੁਆਇੰਟਾਂ ਬਾਰੇ ਦੱਸਣ ਜਾ ਰਹੇ ਹਾਂ।
ਸ਼ੁਰੂਆਤੀ ਕਦਮ
ਯੂਟਿਊਬ ਤੋਂ ਪੈਸੇ ਕਮਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਚੈਨਲ ਬਣਾਉਣਾ ਪਵੇਗਾ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਹੈ ਤੇ ਇਸ ਨੂੰ ਕੁਝ ਮਿੰਟਾਂ ਵਿੱਚ ਸੈੱਟਅੱਪ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਜ਼ਰੂਰੀ ਚੀਜ਼ ਸਮੱਗਰੀ ਹੈ। ਤੁਹਾਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਤੁਸੀਂ ਕਿਸ ਕਿਸਮ ਦੀ ਸਮੱਗਰੀ ਬਣਾਓਗੇ। ਭਾਵੇਂ ਇਹ ਵਿਦਿਅਕ ਹੋਵੇ, ਤਕਨਾਲੋਜੀ ਨਾਲ ਸਬੰਧਤ ਹੋਵੇ, ਵੀਲੌਗਿੰਗ ਹੋਵੇ, ਗੇਮਿੰਗ ਹੋਵੇ ਜਾਂ ਮਨੋਰੰਜਨ ਹੋਵੇ।
ਕਦੋਂ ਹੋਣ ਲੱਗਦੀ ਹੈ Earnings?
ਯੂਟਿਊਬ ਤੋਂ ਕਮਾਈ ਦੇ ਕਈ ਤਰੀਕੇ ਹਨ, ਜਿਵੇਂ :
YouTube Partner Program (YPP) : ਜਦੋਂ ਤੁਹਾਡੇ ਚੈਨਲ 'ਤੇ 1,000 ਸਬਸਕ੍ਰਾਈਬਰ ਤੇ 4,000 ਘੰਟੇ ਦੇਖਣ ਦਾ ਸਮਾਂ ਹੋ ਜਾਂਦਾ ਹੈ ਤਾਂ ਤੁਸੀਂ YouTube Partner Program ਵਿੱਚ ਅਪਲਾਈ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਡੀ ਵੀਡੀਓਜ਼ 'ਤੇ ਐਡਜ਼ ਆਉਣ ਲੱਗਦੀ ਹੈ ਤੇ ਇਸ ਨਾਲ ਤੁਹਾਡੀ ਕਮਾਈ ਸ਼ੁਰੂ ਹੋ ਜਾਂਦੀ ਹੈ। ਯੂਟਿਊਬ ਵਿਯੂਜ਼ ਦੇ ਹਿਸਾਬ ਨਾਲ ਪੇਮੇਟ ਕਰਦਾ ਹੈ।
Sponsorships & Brand Deals : ਤੁਹਾਡੀ ਸਮੱਗਰੀ ਦਿਲਚਸਪ ਤੇ ਪ੍ਰਸਿੱਧ ਹੈ ਤਾਂ ਬ੍ਰਾਂਡ ਤੁਹਾਨੂੰ ਸਪਾਂਸਰਸ਼ਿਪ ਆਫਰ ਕਰ ਸਕਦੇ ਹਨ। ਇਸ ਵਿੱਚ ਕੰਪਨੀਆਂ ਤੁਹਾਡੇ ਚੈਨਲ 'ਤੇ ਆਪਣੇ ਪ੍ਰੋਡੈਕਟਸ ਜਾਂ ਸਰਵਿਸ ਨੂੰ ਪ੍ਰਮੋਟ ਕਰਨ ਲਈ ਤੁਹਾਨੂੰ ਪੈਸੇ ਦਿੰਦੀ ਹੈ। ਸਪਾਂਸਰਸ਼ਿਪਾਂ ਤੋਂ ਹੋਣ ਵਾਲੀ ਕਮਾਈ YouTube ਦੀ ਕਮਾਈ ਤੋਂ ਵੀ ਵੱਧ ਹੋ ਸਕਦੀ ਹੈ।
Affiliate Marketing : ਤੁਸੀਂ ਆਪਣੀ ਵੀਡੀਓਜ਼ ਵਿੱਚ ਕਿਸੇ ਪ੍ਰਡੈਕਟ ਦਾ ਲਿੰਕ ਸਾਂਝਾ ਕਰ ਕੇ ਵੀ ਚੰਗੀ ਰਕਮ ਕਮਾ ਸਕਦੇ ਹੋ। ਜੇ ਕੋਈ ਉਸ ਲਿੰਕ ਤੋਂ ਪ੍ਰੋਡੈਕਟ ਖਰੀਦਦਾ ਹੈ ਤਾਂ ਤੁਹਾਨੂੰ ਕਮਿਸ਼ਨ ਮਿਲਦੀ ਹੈ।
Super Chats & Memberships : ਜੇ ਤੁਹਾਡੇ ਕੋਲ ਲਾਈਵ ਸਟ੍ਰੀਮਿੰਗ ਦਰਸ਼ਕ ਹਨ ਤਾਂ ਤੁਸੀਂ ਸੁਪਰ ਚੈਟ ਤੇ ਚੈਨਲ ਮੈਂਬਰਸ਼ਿਪ ਰਾਹੀਂ ਵੀ ਚੰਗੇ ਪੈਸੇ ਕਮਾ ਸਕਦੇ ਹੋ।
ਕਿਵੇਂ ਮਿਲੇਗੀ ਸਫਲਤਾ ਦੀ ਕੁੰਜੀ
ਇਕਸਾਰਤਾ ਬਣਾਈ ਰੱਖੋ - ਰੇਗੂਲਰ ਵੀਡੀਓ ਪੋਸਟ ਕਰੋ ਤੇ ਦਰਸ਼ਕਾਂ ਨਾਲ ਜੁੜੇ ਰਹੋ।
ਸਮੱਗਰੀ ਦੀ ਗੁਣਵੱਤਾ - ਚੰਗੀ ਅਡੀਟਿੰਗ ਤੇ ਸ਼ਾਨਦਾਰ ਪ੍ਰੇਜੇਟੇਸ਼ਨ ਤੁਹਾਡੇ ਚੈਨਲ ਨੂੰ ਵਧਣ ਵਿੱਚ ਮਦਦ ਕਰੇਗੀ।
SEO ਦਾ ਧਿਆਨ ਰੱਖੋ - ਵੀਡੀਓ ਟਾਈਟਲ, ਡਿਸਕਰੈਪਸ਼ਨ ਤੇ ਟੈਗਸ ਦੀ ਸਹੀ ਵਰਤੋਂ ਕਰੋ ਤਾਂ ਕਿ ਤੁਹਾਡੀ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ।
ਟ੍ਰੈਡਸ 'ਤੇ ਫੋਕਸ ਕਰੋ - ਜੋ ਚੀਜ਼ਾਂ ਟ੍ਰੈਡ ਵਿੱਚ ਹਨ, ਉਨ੍ਹਾਂ 'ਤੇ ਵੀਡੀਓ ਬਣਾਓ ਤਾਂ ਕਿ ਜ਼ਿਆਦਾ ਵਿਊਜ਼ ਮਿਲ ਸਕਣ।