ਤੁਹਾਨੂੰ ਨਵੇਂ ਸਮਾਰਟਫੋਨ ਦੀ ਜ਼ਰੂਰਤ ਹੈ ਅਤੇ ਤੁਸੀਂ ਨਵਾਂ ਫੋਨ ਖ਼ਰੀਦਣਾ ਚਾਹੁੰਦੇ ਹੋ ਪਰ ਤੁਹਾਡਾ ਬਜਟ ਘੱਟ ਹੈ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਈ-ਕਾਮਰਸ ਪਲੈਟਫਾਰਮ, ਫਲਿੱਪਕਾਰਟ ਐਪਲ, ਗੂਗਲ, ਸੈਮਸੰਗ ਵਰਗੇ ਬ੍ਰਾਂਡ ਸਮਾਰਟਫੋਨਾਂ ’ਤੇ ਭਾਰੀ ਛੋਟਾਂ ਦੀ ਪੇਸ਼ਕਸ਼ ਕਰ ਰਹੇ ਹਨ।

ਨਵੀਂ ਦਿੱਲੀ, ਟੈੱਕ ਡੈਸਕ : ਜੇ ਤੁਹਾਨੂੰ ਨਵੇਂ ਸਮਾਰਟਫੋਨ ਦੀ ਜ਼ਰੂਰਤ ਹੈ ਅਤੇ ਤੁਸੀਂ ਨਵਾਂ ਫੋਨ ਖ਼ਰੀਦਣਾ ਚਾਹੁੰਦੇ ਹੋ ਪਰ ਤੁਹਾਡਾ ਬਜਟ ਘੱਟ ਹੈ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਈ-ਕਾਮਰਸ ਪਲੈਟਫਾਰਮ, ਫਲਿੱਪਕਾਰਟ ਐਪਲ, ਗੂਗਲ, ਸੈਮਸੰਗ ਵਰਗੇ ਬ੍ਰਾਂਡ ਸਮਾਰਟਫੋਨਾਂ ’ਤੇ ਭਾਰੀ ਛੋਟਾਂ ਦੀ ਪੇਸ਼ਕਸ਼ ਕਰ ਰਹੇ ਹਨ।
ਕੀ ਹੁੰਦੇ ਹਨ Refurbished ਸਮਾਰਟਫੋਨ
Refurbished ਸਮਾਰਟਫੋਨ ਪ੍ਰੀ-ਓਨਡ ਡਿਵਾਈਸ ਹੁੰਦੇ ਹਨ ਹਨ ਜੋ ਪਹਿਲਾਂ ਕੁਝ ਖਪਤਕਾਰਾਂ ਵੱਲੋਂ ਵਰਤੇ ਗਏ ਹੁੰਦੇ ਹਨ। ਹਾਲਾਂਕਿ ਫਲਿੱਪਕਾਰਟ ਨੇ ਕਿਹਾ ਹੈ ਕਿ ਪਲੈਟਫਾਰਮ ’ਤੇ ਸੂਚੀਬੱਧ ਹੋਣ ਤੋਂ ਪਹਿਲਾਂ Refurbished ਕੀਤੇ ਗਏ ਸਮਾਰਟਫੋਨ 47 ਗੁਣਵੱਤਾ ਜਾਂਚਾਂ ਵਿੱਚੋਂ ਲੰਘਦੇ ਹਨ ਅਤੇ ਤਿੰਨ ਜਾਂ ਛੇ ਮਹੀਨਿਆਂ ਦੀ ਵਾਰੰਟੀ ਨਾਲ ਆਉਂਦੇ ਹਨ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਸਮਾਰਟਫੋਨ ਚੰਗੀ ਹਾਲਤ ਵਿਚ ਹਨ।
ਇਨ੍ਹਾਂ ਸਮਾਰਟਫੋਨਾਂ ’ਤੇ ਮਿਲੇਗੀ ਛੋਟ
ਫਲਿੱਪਕਾਰਟ ਦੇ Refurbished ਸਟੋਰ ’ਤੇ ਐਪਲ ਆਈਫੋਨ 9,999 ਰੁਪਏ ਦੀ ਸ਼ੁਰੂਆਤੀ ਕੀਮਤ, ਸੈਮਸੰਗ ਸਮਾਰਟਫੋਨ 3,999 ਰੁਪਏ ਦੀ ਸ਼ੁਰੂਆਤੀ ਕੀਮਤ ਅਤੇ Xiaomi ਸਮਾਰਟਫੋਨ 4,299 ਰੁਪਏ ਤੋਂ ਸ਼ੁਰੂ ਹੁੰਦੇ ਹਨ। ਇਸ ਦੇ ਨਾਲ ਹੀ ਗੂਗਲ ਪਿਕਸਲ ਸਮਾਰਟਫੋਨ 9,998 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਮੁਹੱਈਆ ਹਨ।
ਐਪਲ ਆਈਫੋਨ (Apple iPhones)
ਫਲਿੱਪਕਾਰਟ ’ਤੇ ਐਪਲ ਫੋਨਾਂ ’ਤੇ ਭਾਰੀ ਛੋਟ ਮਿਲ ਰਹੀ ਹੈ। ਐਪਲ ਆਈਫੋਨ-7 (ਬਲੈਕ, 32ਜੀਬੀ) ਫਲਿੱਪਕਾਰਟ ’ਤੇ 76 ਫ਼ੀਸਦੀ ਦੀ ਛੋਟ ਦੇ ਨਾਲ 14,499 ਰੁਪਏ ਵਿਚ ਵੇਚ ਰਿਹਾ ਹੈ। ਇਸ ਦੇ ਨਾਲ ਹੀ Refurbished Apple iPhone 6s (32GB) ਫਲਿੱਪਕਾਰਟ ’ਤੇ 11,999 ਰੁਪਏ, iPhone SE ਬਲੈਕ ਰੰਗ 9,950 ਰੁਪਏ ਅਤੇ ਵ੍ਹਾਈਟ ਤੇ ਸਿਲਵਰ ਰੰਗ ਆਪਸ਼ਨ 9,999 ਰੁਪਏ ’ਚ ਵਿਕ ਰਿਹਾ ਹੈ। ਇਸ ਤੋਂ ਇਲਾਵਾ ਸਪੇਸ ਗ੍ਰੇਅ ਰੰਗ ’ਚ ਆਈਫੋਨ-8 ਦੇ 64 ਜੀਬੀ ਵੇਰੀਐਂਟ ਦੀ ਕੀਮਤ 17,890 ਰੁਪਏ ਹੈ।
ਗੂਗਲ ਪਿਕਸਲ ਫੋਨ ( Google Pixel Phone)
ਫਲਿੱਪਕਾਰਟ ਦੇ Refurbished ਸਟੋਰ ’ਤੇ Google Pixel 3a 64GB ਵੇਰੀਐਂਟ ਬਲੇਕ ਤੇ ਵ੍ਹਾਈਟ ਦੋਵੇਂ ਰੰਗਾਂ ’ਚ ਮਿਲ ਰਹੇ ਹਨ, ਜਿਨ੍ਹਾਂ ਦੀ ਕੀਮਤ 9,998 ਰੁਪਏ ਹੈ, ਜਦੋਂਕਿ ਈ-ਕਾਮਰਸ ਪਲੈਟਫਾਰਮ Refurbished Google Pixel 3 XL (64GB) 13,999 ਰੁਪਏ ’ਚ ਮੁਹੱਈਆ ਹੈ।
ਸੈਮਸੰਗ ਫੋਨ
ਫਲਿੱਪਕਾਰਟ ’ਤੇ ਸੈਮਸੰਗ ਗਲੈਕਸੀ ਜੇ2 ਸਮਾਰਟਫੋਨ ਦੀ ਕੀਮਤ 3,999 ਰੁਪਏ ਹੈ, ਜਦੋਂਕਿ ਸੈਮਸੰਗ ਆਨ5 ਪ੍ਰੋ ਦੇ ਗੋਲਡ ਕਲਰ ਦੀ ਕੀਮਤ 4,499 ਰੁਪਏ ਅਤੇ ਬਲੈਕ ਕਲਰ ਦੇ 16 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 4,895 ਰੁਪਏ ਹੈ। ਇਸ ਦੇ ਨਾਲ ਹੀ ਸੈਮਸੰਗ ਗਲੈਕਸੀ ਜੇ5 ਦੀ ਕੀਮਤ 4,789 ਰੁਪਏ ਹੈ।