Dhanteras 2025 : ਤੁਸੀਂ ਘਰ ਬੈਠੇ ਡਿਜੀਟਲ ਤੇ ਫਿਜ਼ੀਕਲ ਦੋਹਾਂ ਤਰੀਕਿਆਂ ਨਾਲ ਸੋਨਾ ਖਰੀਦ ਸਕਦੇ ਹੋ। ਆਓ ਜਾਣੀਏ ਕਿ ਦੀਵਾਲੀ ਤੋਂ ਪਹਿਲਾਂ ਗੋਲਡ ਕੁਆਇਨ, ਬਾਰ ਜਾਂ ਡਿਜੀਟਲ ਸੋਨਾ ਖਰੀਦਣ ਲਈ ਸਿਖਰ ਦੇ 11 ਭਰੋਸੇਮੰਦ ਐਪਸ ਤੇ ਵੈਬਸਾਈਟਾਂ ਬਾਰੇ।
Dhanteras 2025 : ਤਕਨਾਲੋਜੀ ਡੈਸਕ, ਨਵੀਂ ਦਿੱਲੀ : ਧਨਤੇਰਸ ਇਕ ਅਜਿਹਾ ਤਿਉਹਾਰ ਹੈ ਜਦੋਂ ਸੋਨਾ ਅਤੇ ਚਾਂਦੀ ਖਰੀਦਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਪਰ, ਤਕਨਾਲੋਜੀ ਨੇ ਇਨ੍ਹਾਂ ਕੀਮਤੀ ਧਾਤਾਂ 'ਚ ਨਿਵੇਸ਼ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਤੁਸੀਂ ਘਰ ਬੈਠੇ ਡਿਜੀਟਲ ਤੇ ਫਿਜ਼ੀਕਲ ਦੋਹਾਂ ਤਰੀਕਿਆਂ ਨਾਲ ਸੋਨਾ ਖਰੀਦ ਸਕਦੇ ਹੋ। ਆਓ ਜਾਣੀਏ ਕਿ ਦੀਵਾਲੀ ਤੋਂ ਪਹਿਲਾਂ ਗੋਲਡ ਕੁਆਇਨ, ਬਾਰ ਜਾਂ ਡਿਜੀਟਲ ਸੋਨਾ ਖਰੀਦਣ ਲਈ ਸਿਖਰ ਦੇ 11 ਭਰੋਸੇਮੰਦ ਐਪਸ ਤੇ ਵੈਬਸਾਈਟਾਂ ਬਾਰੇ।
JioMart ਸੋਨੇ ਅਤੇ ਸਿਲਵਰ ਕੁਆਇਨਜ਼ ਦੇ ਨਾਲ-ਨਾਲ ਜਿਊਲਰੀ ਵੀ ਵੇਚਦਾ ਹੈ। ਉਨ੍ਹਾਂ ਦਾ ਨਲਾਈਨ ਪਲੇਟਫਾਰਮ ਤਿਉਹਾਰਾਂ ਦੌਰਾਨ ਘਰ ਦੀ ਡਿਲਿਵਰੀ ਦੀ ਆਪਸ਼ਨ ਵੀ ਦਿੰਦਾ ਹੈ।
Paytm 'ਤੇ ਤੁਸੀਂ ਆਸਾਨੀ ਨਾਲ ਸੋਨਾ ਖਰੀਦ, ਵੇਚ ਜਾਂ ਗਿਫਟ ਕਰ ਸਕਦੇ ਹੋ। ਤੁਸੀਂ ਸਿਰਫ 1 ਰੁਪਏ ਤੋਂ ਨਿਵੇਸ਼ ਸ਼ੁਰੂ ਕਰ ਸਕਦੇ ਹੋ। ਸਾਰੀ ਸਰਵਿਸ MMTC-PAMP ਜ਼ਰੀਏ ਸੰਭਾਲੀ ਜਾਂਦੀ ਹੈ। ਖਰੀਦਿਆ ਗਿਆ ਸੋਨਾ ਤੁਸੀਂ ਜਦੋਂ ਚਾਹੋ ਰਿਡੀਮ ਕਰ ਸਕਦੇ ਹੋ ਜਾਂ ਫਿਜ਼ੀਕਲ ਰੂਪ 'ਚ ਮੰਗਵਾ ਸਕਦੇ ਹੋ।
Google Pay ਦੇ 'Gold Locker' ਫੀਚਰ 'ਚ ਤੁਸੀਂ ਡਿਜੀਟਲ ਸੋਨਾ ਖਰੀਦ ਸਕਦੇ ਹੋ ਜਿਸ ਦੀ ਸਟੋਰੇਜ MMTC-PAMP ਵੱਲੋਂ ਕੀਤੀ ਜਾਂਦੀ ਹੈ। ਸਿਰਫ ਐਪ ਖੋਲ੍ਹੋ, 'New Payment' 'ਤੇ ਜਾਓ ਤੇ ਸੋਨਾ ਖਰੀਦਣ ਦੇ ਸੈਕਸ਼ਨ ਨੂੰ ਚੁਣੋ।
Tanishq ਆਪਣੀ ਵੈਬਸਾਈਟ 'ਤੇ ₹100 ਤੋਂ ਡਿਜੀਟਲ ਸੋਨਾ ਨਿਵੇਸ਼ ਕਰਨ ਦੀ ਸਹੂਲਤ ਦਿੰਦਾ ਹੈ। ਸਾਰੀ ਖਰੀਦਾਰੀ SafeGold ਦੇ ਨਾਲ ਸਾਂਝੇਦਾਰੀ 'ਚ ਕੀਤੀ ਜਾਂਦੀ ਹੈ। ਤੁਸੀਂ ਇਸਨੂੰ ਗਹਿਣਿਆਂ 'ਚ ਬਦਲ ਸਕਦੇ ਹੋ ਜਾਂ ਫਿਜ਼ੀਕਲ ਗੋਲਡ ਕੁਆਇਨ ਦੇ ਰੂਪ 'ਚ ਮੰਗਵਾ ਸਕਦੇ ਹੋ।
SafeGold ਡਿਜੀਟਲ ਸੋਨਾ ਖਰੀਦਣ ਅਤੇ ਸੁਰੱਖਿਅਤ ਰੱਖਣ ਦਾ ਇਕ ਭਰੋਸੇਮੰਦ ਤਰੀਕਾ ਹੈ। ਤੁਸੀਂ ਛੋਟੀ ਰਕਮ ਤੋਂ ਸ਼ੁਰੂ ਕਰ ਸਕਦੇ ਹੋ, ਹੌਲੀ-ਹੌਲੀ ਸੋਨਾ ਜੋੜ ਸਕਦੇ ਹੋ ਤੇ ਜਦੋਂ ਚਾਹੋ ਫਿਜ਼ੀਕਲ ਕੁਆਨ ਵਿਚ ਬਦਲ ਸਕਦੇ ਹੋ।
ਭਾਰਤ ਦੀ ਪ੍ਰੀਮੀਅਰ ਗੋਲਡ ਰਿਫਾਈਨਰੀ MMTC-PAMP ਦੇ ਪੋਰਟਲ ਤੋਂ ਤੁਸੀਂ ਸਿੱਧੇ ਗੋਲਡ ਖਰੀਦ ਸਕਦੇ ਹੋ। ਇੱਥੇ ਤੁਸੀਂ ਫਿਜ਼ੀਕਲ ਡਿਲਿਵਰੀ ਚੁਣ ਸਕਦੇ ਹੋ ਜਾਂ ਆਪਣੇ ਨਿਵੇਸ਼ ਨੂੰ ਡਿਜੀਟਲ ਰੂਪ ਵਿਚ ਰੱਖ ਸਕਦੇ ਹੋ।
PhonePe 'ਤੇ ਤੁਸੀਂ SafeGold ਜਾਂ MMTC-PAMP ਜ਼ਰੀਏ ਸਿਰਫ ₹10 ਤੋਂ ਸੋਨਾ ਖਰੀਦ ਸਕਦੇ ਹੋ। ਸਿਰਫ 'My Money' ਸੈਕਸ਼ਨ 'ਚ ਜਾਓ ਅਤੇ 'Gold' ਚੁਣੋ। ਇਹ ਤੁਰੰਤ ਅਤੇ ਸੁਰੱਖਿਅਤ ਖਰੀਦਾਰੀ ਦਾ ਬਹੁਤ ਵਧੀਆ ਤਰੀਕਾ ਹੈ।
ਇਹ ਆਨਲਾਈਨ ਗ੍ਰੋਸਰੀ ਮਾਰਕੀਟਪਲੇਸ 'Dhanteras Store' ਸੈਕਸ਼ਨ ਦੀ ਪੇਸ਼ਕਸ਼ ਕਰਦਾ ਹੈ, ਜਿੱਥੇ ਤੁਸੀਂ Tanishq ਦੇ ਜੈਨਿਊਨ ਗੋਲਡ ਕੁਆਇਨ ਖਰੀਦ ਸਕਦੇ ਹੋ।
ਫੈਸ਼ਨ ਲਈ ਮਸ਼ਹੂਰ Myntra ਹੁਣ ਆਪਣੇ ਈ-ਕਾਮਰਸ ਐਪ 'ਤੇ ਗੋਲਡ ਕੁਆਇਨ ਤੇ ਬਾਰਜ਼ ਦਾ ਕੁਲੇਕਸ਼ਨ ਵੀ ਆਫਰ ਕਰਦਾ ਹੈ।
Zepto 'ਤੇ ਤੁਸੀਂ 1 ਗ੍ਰਾਮ ਤੱਕ ਦੇ ਗੋਲਡ ਕੁਆਇਨ ਫਟਾਫਟ ਖਰੀਦ ਸਕਦੇ ਹੋ ਜੋ ਤਿਉਹਾਰਾਂ 'ਚ ਛੋਟੇ ਨਿਵੇਸ਼ ਲਈ ਕਾਫੀ ਸੁਵਿਧਾਜਨਕ ਹੈ।
Zomato ਵੱਲੋਂ ਸਹਾਇਤ ਪ੍ਰਾਪਤ Blinkit ਧਨਤੇਰਸ ਤੇ ਦੀਵਾਲੀ ਦੇ ਮੌਕੇ 'ਤੇ ਗੋਲਡ ਕੁਆਇਨ ਦੀ ਐਕਸਪ੍ਰੈਸ ਡਿਲਿਵਰੀ ਜ਼ਰੀਏ ਤੁਹਾਡੇ ਘਰ ਤਕ ਪਹੁੰਚਾਉਂਦਾ ਹੈ।
ਇਨ੍ਹਾਂ ਆਸਾਨ ਤੇ ਭਰੋਸੇਮੰਦ ਪਲੇਟਫਾਰਮਾਂ ਦੀ ਮਦਦ ਨਾਲ ਧਨਤੇਰਸ 2025 'ਤੇ ਗੋਡ ਇਨਵੈਸਟਮੈਂਟ ਪਹਿਲਾਂ ਤੋਂ ਕਿਤੇ ਵੱਧ ਆਸਾਨ ਤੇ ਸੁਰੱਖਿਅਤ ਹੋ ਗਿਆ ਹੈ। ਚਾਹੇ ਤੁਸੀਂ 1 ਗ੍ਰਾਮ ਖਰੀਦਣਾ ਚਾਹੁੰਦੇ ਹੋ ਜਾਂ ਵੱਡਾ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਇਹ ਐਪਸ ਤੇ ਵੈਬਸਾਈਟਾਂ ਹਰ ਜ਼ਰੂਰਤ ਲਈ ਲਚਕੀਲੇ ਅਤੇ ਸੁਰੱਖਿਅਤ ਬਦਲ ਦਿੰਦੀਆਂ ਹਨ।