Hyundai Exter SUV ਦੇ ਬ੍ਰਾਂਡ ਅੰਬੈਸਡਰ ਬਣੇ ਕ੍ਰਿਕਟਰ ਹਾਰਦਿਕ ਪਾਂਡਿਆ, 10 ਜੁਲਾਈ ਨੂੰ ਹੋਵੇਗੀ ਲਾਂਚ
ਹਾਰਦਿਕ ਪਾਂਡਿਆ ਵਾਲਾ ਇੱਕ ਟੈਲੀਵਿਜ਼ਨ ਵਿਗਿਆਪਨ ਵੀ ਆਨਲਾਈਨ ਜਾਰੀ ਕੀਤਾ ਗਿਆ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਹਾਰਦਿਕ ਪਾਂਡਿਆ Hyundai Exeter ਦੇ ਬ੍ਰਾਂਡ ਅੰਬੈਸਡਰ ਹਨ। ਹੁੰਡਈ Xter ਨੂੰ ਵੈਨਿਊ ਦੇ ਹੇਠਾਂ ਪੁਜ਼ੀਸ਼ਨ ਕਰੇਗੀ ਤੇ ਇਹ ਸੈਗਮੈਂਟ 'ਚ ਟਾਟਾ ਪੰਚ ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ।
Publish Date: Tue, 13 Jun 2023 08:48 AM (IST)
Updated Date: Tue, 13 Jun 2023 02:19 PM (IST)
ਨਵੀਂ ਦਿੱਲੀ, ਆਟੋ ਡੈਸਕ : Hyundai ਭਾਰਤੀ ਬਾਜ਼ਾਰ ਵਿਚ ਆਪਣੀ ਨਵੀਂ ਸਬ-ਕੰਪੈਕਟ SUV, Exter ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। Hyundai ਇਸ SUV ਨੂੰ 10 ਜੁਲਾਈ ਨੂੰ ਲਾਂਚ ਕਰੇਗੀ। ਹੁੰਡਈ ਨੇ ਹੁਣ ਆਉਣ ਵਾਲੇ Xeter ਲਈ ਇਕ ਨਵਾਂ ਟੀਵੀ ਕਮਰਸ਼ੀਅਲ (TVC) ਜਾਰੀ ਕੀਤਾ ਹੈ ਅਤੇ ਵੀਡੀਓ ਦੇ ਨਾਲ ਬ੍ਰਾਂਡ ਨੇ ਵੀ ਐਲਾਨ ਕੀਤਾ ਹੈ। Hyundai Exter ਦੀ ਅਧਿਕਾਰਤ ਬੁਕਿੰਗ ਸ਼ੁਰੂ ਹੋ ਗਈ ਹੈ।
ਹਾਰਦਿਕ ਪਾਂਡਿਆ ਵਾਲਾ ਇੱਕ ਟੈਲੀਵਿਜ਼ਨ ਵਿਗਿਆਪਨ ਵੀ ਆਨਲਾਈਨ ਜਾਰੀ ਕੀਤਾ ਗਿਆ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਹਾਰਦਿਕ ਪਾਂਡਿਆ Hyundai Exeter ਦੇ ਬ੍ਰਾਂਡ ਅੰਬੈਸਡਰ ਹਨ। ਹੁੰਡਈ Xter ਨੂੰ ਵੈਨਿਊ ਦੇ ਹੇਠਾਂ ਪੁਜ਼ੀਸ਼ਨ ਕਰੇਗੀ ਤੇ ਇਹ ਸੈਗਮੈਂਟ 'ਚ ਟਾਟਾ ਪੰਚ ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ।
ਹੁੰਡਈ ਦੇ ਅਧਿਕਾਰਤ ਯੂਟਿਊਬ 'ਤੇ ਜਾਰੀ ਹੋਇਆ ਵੀਡੀਓ
ਇਸ ਵੀਡੀਓ ਨੂੰ ਹੁੰਡਈ ਇੰਡੀਆ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਹੈ। ਵੀਡੀਓ ਆਉਣ ਵਾਲੀ ਐਕਸਟਰ ਦੇ ਫਰੰਟ ਨੂੰ ਦਿਖਾਉਂਦੀ ਹੈ। ਇਸ ਵੀਡੀਓ 'ਚ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆਂ ਨੂੰ ਦੇਖਿਆ ਜਾ ਸਕਦਾ ਹੈ।
ਹੁੰਡਈ ਐਕਸਟਰ ਬੁਕਿੰਗ ਅਮਾਊਂਟ
ਪਹਿਲੀ ਵਾਰ ਬਾਹਰੀ ਡਿਜ਼ਾਈਨ ਦਿਖਾਉਣ ਦੇ ਨਾਲ ਹੁੰਡਈ ਨੇ ਆਉਣ ਵਾਲੇ ਮਹੀਨਿਆਂ 'ਚ ਲਾਂਚ ਤੋਂ ਪਹਿਲਾਂ 11,000 ਰੁਪਏ ਦੀ ਟੋਕਨ ਰਕਮ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਕਿਵੇਂ ਹੋਵੇਗਾ ਇੰਜਣ ?
Hyundai ਨੇ ਪੁਸ਼ਟੀ ਕੀਤੀ ਹੈ ਕਿ Hyundai Exter 'ਚ 1.2-ਲੀਟਰ VTVT NA ਪੈਟਰੋਲ ਇੰਜਣ ਦਿੱਤਾ ਜਾਵੇਗਾ। ਜਿਸ ਨੂੰ ਪਹਿਲਾਂ ਹੀ Venue, i20, Grand i10 Nios ਤੇ Aura ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁੰਡਈ ਇਸ ਕਾਰ ਲਈ ਇੰਜਣ ਨੂੰ ਥੋੜ੍ਹਾ ਟਿਊਨ ਕਰ ਸਕਦੀ ਹੈ। ਇਹ ਇੰਜਣ 82 bhp ਦੀ ਪਾਵਰ ਅਤੇ 115 Nm ਦਾ ਟਾਰਕ ਜਨਰੇਟ ਕਰਦਾ ਹੈ, ਇਸ ਦੇ ਨਾਲ ਹੀ ਇਸ ਨੂੰ 5-ਸਪੀਡ ਮੈਨੂਅਲ ਅਤੇ AMT ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।