94 ਰੁਪਏ ਵਾਲਾ ਸਸਤਾ BSNL ਰਿਚਾਰਜ ਪਲਾਨ, ਪਾਓ 90 ਦਿਨਾਂ ਦੀ ਵੈਲੀਡਿਟੀ ਨਾਲ ਫ੍ਰੀ ਕਾਲਿੰਗ ਅਤੇ ਹਾਈ ਸਪੀਡ ਇੰਟਰਨੈੱਟ ਡਾਟਾ
ਜੇਕਰ ਤੁਸੀਂ ਲੰਬੀ ਵੈਲੀਡਿਟੀ ਨਾਲ ਇਕ ਬਿਹਤਰ ਰਿਚਾਰਜ ਪਲਾਨ ਚਾਹੁੰਦੇ ਹੋ, ਤਾਂ BSNL ਦਾ 94 ਰੁਪਏ ਵਾਲਾ ਪਲਾਨ ਬਿਹਤਰ ਸਾਬਿਤ ਹੋ ਸਕਦਾ ਹੈ। ਭਾਰਤ ਸੰਚਾਰ ਨਿਗਮ ਲਿਮਟਿਡ (BSNL) ਵੱਲੋਂ ਕਈ ਸਸਤੇ ਰੀਚਾਰਜ ਪਲਾਨ ਪੇਸ਼ ਕੀਤੇ ਜਾਂਦੇ ਹਨ। ਅਸੀਂ ਅਜਿਹੇ ਹੀ ਕੁਝ ਪਲਾਨਜ਼ ਬਾਰੇ ਦੱਸਣ ਜਾ ਰਹੇ ਹਾਂ।
Publish Date: Sat, 08 May 2021 03:49 PM (IST)
Updated Date: Mon, 10 May 2021 07:57 AM (IST)
ਟੈਕ ਡੈਸਕ, ਨਵੀਂ ਦਿੱਲੀ : ਟੈਲੀਕਾਮ ਕੰਪਨੀ BSNL ਵੱਲੋਂ ਇਕ ਰਿਚਾਰਜ ਪਲਾਨ ਪੇਸ਼ ਕੀਤਾ ਗਿਆ ਹੈ, ਜੋ 94 ਰੁਪਏ ਤੋਂ ਘੱਟ ਕੀਮਤ ’ਚ ਆਉਂਦਾ ਹੈ। BSNL ਦੇ ਇਸ ਸਸਤੇ ਰਿਚਾਰਜ ਪਲਾਨ ਹਾਈ ਸਪੀਡ 4ਜੀ ਡਾਟਾ ਨਾਲ ਕਾਲਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਲੰਬੀ ਵੈਲੀਡਿਟੀ ਨਾਲ ਇਕ ਬਿਹਤਰ ਰਿਚਾਰਜ ਪਲਾਨ ਚਾਹੁੰਦੇ ਹੋ, ਤਾਂ BSNL ਦਾ 94 ਰੁਪਏ ਵਾਲਾ ਪਲਾਨ ਬਿਹਤਰ ਸਾਬਿਤ ਹੋ ਸਕਦਾ ਹੈ। ਭਾਰਤ ਸੰਚਾਰ ਨਿਗਮ ਲਿਮਟਿਡ (BSNL) ਵੱਲੋਂ ਕਈ ਸਸਤੇ ਰੀਚਾਰਜ ਪਲਾਨ ਪੇਸ਼ ਕੀਤੇ ਜਾਂਦੇ ਹਨ। ਅਸੀਂ ਅਜਿਹੇ ਹੀ ਕੁਝ ਪਲਾਨਜ਼ ਬਾਰੇ ਦੱਸਣ ਜਾ ਰਹੇ ਹਾਂ।
BSNL ਦਾ 94 ਰੁਪਏ ਵਾਲਾ ਰਿਚਾਰਜ ਪਲਾਨ
BSNL ਦਾ 94 ਰੁਪਏ ਵਾਲੇ ਰਿਚਾਰਜ ਪਲਾਨ ’ਚ ਤਿੰਨ ਮਹੀਨੇ ਭਾਵ ਕੁੱਲ 90 ਦਿਨ ਤਕ ਦੀ ਵੈਲੀਡਿਟੀ ਆਫਰ ਕੀਤੀ ਜਾਂਦੀ ਹੈ। ਇਸਦੇ ਨਾਲ ਕਾਲਿੰਗ ਬੈਨੇਫਿਟ ਦਿੱਤਾ ਜਾ ਰਿਹਾ ਹੈ। ਗਾਹਕ 90 ਦਿਨਾਂ ਤਕ ਕਿਸੀ ਵੀ ਨੈੱਟਵਰਕ ’ਤੇ 100 ਮਿੰਟ ਮੁਫ਼ਤ ਕਾਲਿੰਗ ਕਰ ਸਕਣਗੇ।
BSNL ਦਾ 82 ਰੁਪਏ ਵਾਲਾ ਰਿਚਾਰਜ ਪਲਾਨ
BSNL ਦੇ 82 ਰੁਪਏ ਵਾਲੇ ਪ੍ਰੀ-ਪੇਡ ਰਿਚਾਰਜ ਪਲਾਨ ’ਚ ਡੇਲੀ 1.5ਜੀਬੀ ਡਾਟਾ ਆਫਰ ਕੀਤਾ ਜਾਂਦਾ ਹੈ। ਇਸ ਪਲਾਨ ’ਚ ਅਨਲਿਮਟਿਡ ਵੁਆਇਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਨਾਲ ਹੀ ਗਾਹਕ ਮੁਫ਼ਤ 100 ਐੱਸਐੱਮਐੱਸ ਦਾ ਲੁਤਫ ਚੁੱਕ ਸਕਣਗੇ। ਇਸ ਪਲਾਨ 14 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ।
98 ਰੁਪਏ ਵਾਲਾ ਰਿਚਾਰਜ ਪਲਾਨ
BSNL ਦੇ 98 ਰੁਪਏ ਵਾਲੇ ਰਿਚਾਰਜ ਪਲਾਨ ’ਚ ਗਾਹਕਾਂ ਨੂੰ ਡੇਲੀ 2ਜੀਬੀ ਡਾਟਾ ਮਿਲਦਾ ਹੈ। ਇਸ ਪਲਾਨ ’ਚ ਅਨਲਿਮਟਿਡ ਮੁਫ਼ਤ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਨਾਲ ਹੀ ਗਾਹਕ ਡੇਲੀ 100 SMS ਦੀ ਸੁਵਿਧਾ ਦਾ ਲੁਤਫ ਚੁੱਕ ਸਕਣਗੇ। ਇਹ ਪਲਾਨ 42 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ।