ਬਜਟ ਫ੍ਰੈਂਡਲੀ 5G ਸਮਾਰਟਫੋਨ iQOO U3 ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼
ਇਹ ਡਿਵਾਈਸ ਦੋ ਆਪਸ਼ਨ 6ਜੀਬੀ RAM ਅਤੇ 128 ਜੀਬੀ ਸਟੋਰੇਜ ਦੇ ਨਾਲ ਹੀ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਆਪਸ਼ਨ 'ਚ ਆਵੇਗੀ। ਇਸਦੀ ਸ਼ੁਰੂਆਤੀ ਕੀਮਤ, 1,498 ਯੁਆਨ (ਕਰੀਬ 16,990 ਰੁਪਏ) ਹੈ। iQOO U3 ਸਮਾਰਟਫੋਨ ਦਾ ਪ੍ਰੀ-ਆਰਡਰ ਅੱਜ ਭਾਵ 14 ਦਸੰਬਰ ਤੋਂ ਸ਼ੁਰੂ ਹੋ ਗਿਆ ਹੈ।
Publish Date: Mon, 14 Dec 2020 04:11 PM (IST)
Updated Date: Mon, 14 Dec 2020 05:31 PM (IST)
ਆਈਏਐੱਨਐੱਸ, ਨਵੀਂ ਦਿੱਲੀ : ਸਮਾਰਟਫੋਨ ਨਿਰਮਾਤਾ ਕੰਪਨੀ Vivo ਦੇ ਸਬ-ਬ੍ਰਾਂਡ iQOO ਨੇ ਬਜ਼ਟ ਫ੍ਰੈਂਡਲੀ 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। iQOO ਦੇ ਇਸ ਬਜਟ ਫ੍ਰੈਂਡਲੀ ਸਮਾਰਟਫੋਨ ਨੂੰ ਚੀਨ 'ਚ iQOO U3 ਦੇ ਨਾਮ ਨਾਲ ਜਾਣਿਆ ਜਾਵੇਗਾ। ਇਹ ਡਿਵਾਈਸ ਦੋ ਆਪਸ਼ਨ 6ਜੀਬੀ RAM ਅਤੇ 128 ਜੀਬੀ ਸਟੋਰੇਜ ਦੇ ਨਾਲ ਹੀ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਆਪਸ਼ਨ 'ਚ ਆਵੇਗੀ। ਇਸਦੀ ਸ਼ੁਰੂਆਤੀ ਕੀਮਤ, 1,498 ਯੁਆਨ (ਕਰੀਬ 16,990 ਰੁਪਏ) ਹੈ। iQOO U3 ਸਮਾਰਟਫੋਨ ਦਾ ਪ੍ਰੀ-ਆਰਡਰ ਅੱਜ ਭਾਵ 14 ਦਸੰਬਰ ਤੋਂ ਸ਼ੁਰੂ ਹੋ ਗਿਆ ਹੈ। ਇਸਦੀ ਵਿਕਰੀ ਚੀਨ 'ਚ 18 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। iQOO U3 ਸਮਾਰਟਫੋਨ ਬਲੈਕ ਅਤੇ ਬਲੂਈਸ਼ ਗ੍ਰੇਡੀਐਂਟ 'ਚ ਆਵੇਗਾ।
GizmoChina ਦੀ ਰਿਪੋਰਟ ਅਨੁਸਾਰ ਅਪਕਮਿੰਗ ਸਮਾਰਟਫੋਨ 6.58 ਇੰਚ IPS LCD ਸਕਰੀਨ ਦੇ ਨਾਲ ਆਵੇਗਾ। ਫੋਨ 'ਚ ਵਾਟਰ ਡਰਾਪ ਨਾਚ ਡਿਸਪਲੇਅ ਦਿੱਤਾ ਗਿਆ ਹੈ। ਫੋਨ ਦੇ ਫਰੰਟ 'ਚ ਸੈਲਫੀ ਕੈਮਰਾ ਦਿੱਤਾ ਗਿਆ ਹੈ, ਜੋ ਆਸਪੈਕਟ ਰੇਸ਼ੋ 20.07:9 ਹੋਵੇਗਾ। iQOO ਸਮਾਰਟਫੋਨ ਫੁੱਲ ਐੱਚਡੀ ਪਲੱਸ ਰੈਜ਼ੂਲੇਸ਼ਨ ਦੇ ਨਾਲ ਆਵੇਗੀ। ਇਸ 'ਚ ਤੁਹਾਨੂੰ 1080x2408 ਪਿਕਸਲ ਦਾ ਰੈਜ਼ੂਲੇਸ਼ਨ ਦਿੱਤਾ ਗਿਆ ਹੈ। ਨਾਲ ਹੀ ਪਿਕਸਲ ਡੈਂਸਿਟੀ 401ppi ਹੋਵੇਗੀ। ਫੋਨ HDR10 ਅਤੇ 908Hz ਰਿਫ੍ਰੇਸ਼ਡ ਰੇਟ ਦੇ ਨਾਲ ਆਵੇਗੀ। ਇਸ ਡਿਵਾਈਸ 'ਚ Dimensity 800U ਚਿਪਸੈੱਟ ਦਾ ਸਪੋਰਟ ਦਿੱਤਾ ਗਿਆ ਹੈ।
ਬੈਟਰੀ ਤੇ ਕਨੈਕਟੀਵਿਟੀ
iQOO U3 ਸਮਾਰਟਫੋਨ 'ਚ 5000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। ਇਹ ਫੋਨ 18W ਡਿਊਲ ਇੰਜਨ ਫਾਸਟ ਚਾਰਜਿੰਗ ਟੈਕਨਾਲੋਜੀ ਦੇ ਨਾਲ ਆਵੇਗਾ। iQOO U3 ਲਿਕੁਅਡ ਕੂਲਿੰਗ ਟੈਕਨਾਲੋਜੀ, ਡਿਊਲ ਸਿਮ ਸਪੋਰਟ, ਵਾਈ-ਫਾਈ 802.11 ਏਸੀ, ਬਲੂਟੂਥ 5.1, ਜੀਪੀਐੱਸ, ਯੂਐੱਸਬੀ ਟਾਈਪ-ਸੀ, ਫੇਸ ਅਨਲਾਕ ਜਿਹੇ ਫੀਚਰਸ ਦਿੱਤੇ ਗਏ ਹਨ। ਫੋਨ 'ਚ ਕਿਨਾਰੇ 'ਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।