ਕਾਰ ਕੁੱਲ ਦੋ ਵੇਰੀਐਂਟ EC ਤੇ EL 'ਚ ਉਪਲਬਧ ਹੈ, ਇਲੈਕਟ੍ਰਿਕ ਐੱਸਯੂਵੀ ਦੀ ਕੀਮਤ 18.99 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਜਾਂਦੀ ਹੈ। ਇਹ ਸਾਰੀਆਂ ਕੀਮਤਾਂ ਮਹਿੰਦਰਾ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਜ਼ਰੀਏ ਪ੍ਰਾਪਤ ਹੋਣ ਵਾਲੀ ਪਹਿਲੀ 5,000 ਬੁਕਿੰਗ ਲਈ ਲਾਗੂ ਹੋਣਗੀਆਂ। ਉੱਥੇ ਹੀ ਕੰਪਨੀ ਕਾਰ ਦੀ ਡਲਿਵਰੀ ਇਸ ਸਾਲ ਮਾਰਚ ਤੋਂ ਸ਼ੁਰੂ ਕਰ ਸਕਦੀ ਹੈ।
ਨਵੀਂ ਦਿੱਲੀ, ਆਟੋ ਡੈਸਕ : Mahindra and Mahindra ਨੇ ਅੱਜ ਤੋਂ ਆਪਣੀ ਨਵੀਂ ਇਲੈਕਟ੍ਰਿਕ ਕਾਰ XUV400 ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਪਿਛਲੇ ਸਾਲ ਇਸ ਕਾਰ ਨੂੰ ਲਾਂਚ ਕੀਤਾ ਸੀ। ਇਲੈਕਟ੍ਰਿਕ ਐੱਸਯੂਵੀ ਨੂੰ ਇਸ ਮਹੀਨੇ 15.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਇਹ ਕਾਰ ਕੁੱਲ ਦੋ ਵੇਰੀਐਂਟ EC ਤੇ EL 'ਚ ਉਪਲਬਧ ਹੈ, ਇਲੈਕਟ੍ਰਿਕ ਐੱਸਯੂਵੀ ਦੀ ਕੀਮਤ 18.99 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਜਾਂਦੀ ਹੈ। ਇਹ ਸਾਰੀਆਂ ਕੀਮਤਾਂ ਮਹਿੰਦਰਾ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਜ਼ਰੀਏ ਪ੍ਰਾਪਤ ਹੋਣ ਵਾਲੀ ਪਹਿਲੀ 5,000 ਬੁਕਿੰਗ ਲਈ ਲਾਗੂ ਹੋਣਗੀਆਂ। ਉੱਥੇ ਹੀ ਕੰਪਨੀ ਕਾਰ ਦੀ ਡਲਿਵਰੀ ਇਸ ਸਾਲ ਮਾਰਚ ਤੋਂ ਸ਼ੁਰੂ ਕਰ ਸਕਦੀ ਹੈ।
ਬੈਟਰੀ ਅਤੇ ਚਾਰਜਿੰਗ
ਦੋਵੇਂ ਵੇਰੀਐਂਟ ਬੈਟਰੀ ਅਤੇ ਚਾਰਜਿੰਗ ਬਦਲਾਂ ਦੇ ਦੋ ਸੈੱਟ ਨਾਲ ਪੇਸ਼ ਕੀਤੇ ਗਏ ਹਨ। XUV400 ਦੇ EC ਵੇਰੀਐਂਟ ਨੂੰ 34.5 kWh ਲਿਥੀਅਮ-ਆਇਨ ਬੈਟਰੀ ਪੈਕ ਨਾਲ ਪੇਸ਼ ਕੀਤਾ ਗਿਾ ਹੈ ਤੇ ਇਹ 3.3 kW ਚਾਰਜਿੰਗ ਆਪਸ਼ਨ ਤੇ 7.2 kW ਚਾਰਜਿੰਗ ਆਪਸ਼ਨ ਦੇ ਨਾਲ ਆਉਂਦੀ ਹੈ। ਹਾਈ ਚਾਰਜਿੰਗ ਸਮਰੱਥਾ ਵਾਲੀ ਇਲੈਕਟ੍ਰਿਕ ਵੇਰੀਐਂਟ 16.49 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ 'ਤੇ ਆਵੇਗੀ। ਹਾਈ-ਸਪੇਕ EL ਵੇਰੀਐਂਟ 39.4 kWh ਬੈਟਰੀ ਪੈਕ ਨਾਲ ਲੈਸ ਹੈ ਤੇ ਇਸ ਨੂੰ ਸਿਰਫ਼ 7.2 kW ਚਾਰਜਿੰਗ ਆਪਸ਼ਨ ਨਾਲ ਪੇਸ਼ ਕੀਤਾ ਹੈ।
Mahindra XUV400 ਛੋਟੀ ਇਲੈਕਟ੍ਰਿਕ SUVs
ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ਭਾਰਤੀ ਬਾਜ਼ਾਰ 'ਚ ਆਉਣ ਵਾਲੀ Mahindra XUV400 ਛੋਟੀ ਇਲੈਕਟ੍ਰਿਕ SUVs 'ਚ ਸਭ ਤੋਂ ਜ਼ਿਆਦਾ ਰੇਂਜ ਪ੍ਰਦਾਨ ਕਰਨ ਦਾ ਦਾਅਵਾ ਕਰਦੀ ਹੈ। ਟਾਪ ਸਪੇਕ ਈਐੱਲ ਵੇਰੀਐਂਟ ਇਕ ਵਾਰ ਚਾਰਜ ਕਰਨ 'ਤੇ 456 ਕਿੱਲੋਮੀਟਰ ਦੀ ਰੇਂਜ ਪ੍ਰਦਾਨ ਕਰ ਸਕਦੀ ਹੈ। ਜਦਕਿ ਹੇਠਲਾ ਈਸੀ ਵੇਰੀਐਂਟ 375 ਕਿੱਲੋਮੀਟਰ ਤਕ ਦੀ ਰੇਂਜ ਪ੍ਰਦਾਨ ਰਕ ਸਕਦਾ ਹੈ। ਪਰਫੌਰਮੈਂਸ ਦੇ ਮਾਮਲੇ 'ਚ XUV400 ਦੇ ਦੋਵੇਂ ਵੇਰੀਐਂਟਸ ਦਾ ਆਉਟਪੁੱਟ ਇੱਕੋ ਜਿਹਾ ਹੀ ਹੈ। ਈਵੀ ਵੱਧ ਤੋਂ ਵੱਧ 150 ਪੀਐੱਸ ਦੀ ਪਾਵਰ ਤੇ 310 ਐੱਨਐੱਮ ਦਾ ਪੀਕ ਜਨਰੇਟ ਕਰਦੀ ਹੈ। ਇਹ 8.3 ਸੈਕੰਡ 'ਚ 0.100 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਸਕਦੀ ਹੈ। ਇਸ ਵਿਚ ਤਿੰਨ ਵੱਖ-ਵੱਖ ਡਰਾਈਵਿੰਗ ਮੋਡ-ਫਨ, ਫਾਸਟ ਤੇ ਫਿਅਰਲੈੱਸ ਮਿਲਦੇ ਹਨ।
TATA Nexon EV ਨਾਲ ਹੋਵੇਗਾ ਮੁਕਾਬਲਾ
ਭਾਰਤੀ ਬਾਜ਼ਾਰ 'ਚ ਇਸ ਕਾਰ ਦੀ ਟੱਕਰ ਫੋਰ ਵ੍ਹੀਲਰ ਸੈਗਮੈਂਟ 'ਚ ਟਾਟਾ ਮੋਟਰਜ਼ ਨਾਲ ਹੈ। ਐਕਸਯੂਵੀ 400 ਕੀਮਤ ਤੇ ਰੇਂਜ ਆਨ ਆਫਰ ਦੇ ਮਾਮਲੇ 'ਚ ਟਾਟਾ ਨੈਕਸੌਨ ਈਵੀ ਨੂੰ ਟੱਕਰ ਦੇਵੇਗੀ। ਉੱਥੇ ਹੀ Nexon EV ਨੂੰ XUV ਦੇ ਮੁਕਾਬਲੇ ਜ਼ਿਆਦਾ ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ ਤੇ ਇਸ ਦੀ ਕੀਮਤ 14.99 ਲੱਖ ਰੁਪਏ ਤੇ 17.50 ਲੱਖ ਰੁਪਏ ਦੇ ਵਿਚਕਾਰ ਹੈ।