ਗਰਮੀਆਂ 'ਚ ਕਾਰ ਚਲਾਉਂਦੇ ਸਮੇਂ ਇਸ ਤਰ੍ਹਾਂ ਕਰੋ ਏਸੀ ਦੀ ਸੈਟਿੰਗਜ਼, ਠੰਢਕ ਦੇ ਨਾਲ-ਨਾਲ ਤੇਲ ਦੀ ਖਪਤ ਵੀ ਹੋਵੇਗੀ ਘੱਟ
ਗਰਮੀ ਦੇ ਮੌਸਮ 'ਚ ਅਕਸਰ ਕਾਰ ਤੇ ਸਫਰ ਕਰਨਾ ਹੋਵੇ ਤਾਂ ਬਿਨਾਂ ਏਸੀ ਦੇ ਮੰਜ਼ਿਲ ਤੱਕ ਪਹੁੰਚਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਲਾਪਰਵਾਹੀ ਨਾਲ ਏਸੀ ਚਲਾਇਆ ਜਾਂਦਾ ਹੈ। ਜਿਸ ਨਾਲ ਮਾਈਲੇਜ਼ 'ਚ ਕਾਫੀ ਕਮੀ ਆ ਜਾਂਦੀ ਹੈ। ਜਿਸ ਨਾਲ ਲੋਕ ਪਰੇਸ਼ਾਨ ਹੋ ਜਾਂਦੇ ਹਨ।
Publish Date: Fri, 22 May 2026 12:14 PM (IST)
Updated Date: Fri, 22 May 2026 12:19 PM (IST)
ਆਟੋ ਡੈਕਸ, ਨਵੀਂ ਦਿੱਲੀ: ਭਾਰਤ ਦੇ ਸਾਰੇ ਸੂਬਿਆਂ 'ਚ ਇਨ੍ਹੀ ਦਿਨੀਂ ਤੇਜ਼ ਗਰਮੀ ਪੈ ਰਹੀ ਹੈ। ਅਜਿਹੇ 'ਚ ਜੇ ਕਾਰ ਚਲਾਉਂਦੇ ਹੋਏ ਏਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਕਈ ਵਾਰ ਏਸੀ ਚਲਾਉਣ ਨਾਲ ਗੱਡੀ ਦੀ ਮਾਈਲੇਜ਼ ਕਾਫੀ ਘੱਟ ਜਾਂਦੀ ਹੈ। ਜੋ ਬਹੁਤੇ ਲੋਕਾਂ ਨੂੰ ਪਰੇਸ਼ਾਨ ਕਰ ਦਿੰਦੀ ਹੈ। ਗੱਡੀ 'ਚ ਇਸ ਤਰ੍ਹਾਂ ਦੀ ਸੈਟਿੰਗ ਕਰਨ ਮਗਰੋਂ ਏਸੀ ਦੀ ਠੰਢਕ ਤੇ ਜ਼ਿਆਦਾ ਮਾਇਲੇਜ਼ ਦੋਨਾਂ ਦਾ ਮਜ਼ਾ ਲਿਆ ਜਾ ਸਕਦਾ ਹੈ। ਅਸੀਂ ਇਸ ਲੇਖ 'ਚ ਤੁਹਾਨੂੰ ਇਸ ਬਾਰੇ ਦੱਸਾਂਗੇ-
ਗਰਮੀਆਂ 'ਚ ਹੁੰਦੀ ਹੈ ਪਰੇਸ਼ਾਨੀ
ਗਰਮੀ ਦੇ ਮੌਸਮ 'ਚ ਅਕਸਰ ਕਾਰ ਤੇ ਸਫਰ ਕਰਨਾ ਹੋਵੇ ਤਾਂ ਬਿਨਾਂ ਏਸੀ ਦੇ ਮੰਜ਼ਿਲ ਤੱਕ ਪਹੁੰਚਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਲਾਪਰਵਾਹੀ ਨਾਲ ਏਸੀ ਚਲਾਇਆ ਜਾਂਦਾ ਹੈ। ਜਿਸ ਨਾਲ ਮਾਈਲੇਜ਼ 'ਚ ਕਾਫੀ ਕਮੀ ਆ ਜਾਂਦੀ ਹੈ। ਜਿਸ ਨਾਲ ਲੋਕ ਪਰੇਸ਼ਾਨ ਹੋ ਜਾਂਦੇ ਹਨ।
ਕਿਵੇਂ ਘੱਟ ਹੁੰਦੀ ਹੈ ਮਾਈਲੇਜ਼
ਗਰਮੀ ਦੇ ਮੌਸਮ 'ਚ ਜਦੋਂ ਕਾਰ ਦਾ ਏਸੀ ਚਲਾਇਆ ਜਾਂਦਾ ਹੈ ਤਾਂ ਇੰਜਣ 'ਤੇ ਜ਼ਿਆਦਾ ਦਬਾਅ ਪੈਂਦਾ ਹੈ ਤੇ ਬਾਲਣ ਦੀ ਖਪਤ ਵੀ ਵੱਧ ਜਾਂਦੀ ਹੈ। ਇਸ ਦੇ ਕਾਰਨ ਕਾਰ ਦੀ ਮਾਈਲੇਜ਼ ਘੱਟ ਹੋ ਜਾਂਦੀ ਹੈ ਅਤੇ ਬਜ਼ਟ 'ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ।
ਇੰਝ ਕਰੋ ਸੈਟਿੰਗ
ਜੇ ਤੁਹਾਨੂੰ ਵੀ ਗਰਮੀ' ਚ ਕਾਰ 'ਚ ਏਸੀ ਚਲਾਉਂਦਿਆਂ ਆਪਣੀ ਮਾਇਲੇਜ਼ ਚਾਹੀਦੀ ਹੈ ਤਾਂ ਕਾਰ 'ਚ ਰੀ ਸਰਕੂਲੇਸ਼ਨ ਦੇ ਬਟਨ ਦੀ ਵਰਤੋਂ ਕਰਨੀ ਚਾਹੀਦੀ ਹੈ। ਜਦੋਂ ਵੀ ਕਾਰ ਨੂੰ ਚਲਾਉਣਾ ਸ਼ੁਰੂ ਕਰੋ ਤਾਂ ਪਹਿਲਾਂ ਇਸ ਬਟਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਜਿਸ ਨਾਲ ਗੱਡੀ 'ਚ ਏਸੀ ਦੇ ਨਾਲ ਬਾਹਰ ਦੀ ਹਵਾ ਅੰਦਰ ਆ ਜਾਵੇ ਅਤੇ ਜਦੋਂ ਠੰਡਕ ਵਧਣ ਲੱਗੇ ਤਾਂ ਇਸ ਬਟਨ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਿਸ ਨਾਲ ਕੈਬਿਨ ਦੇ ਅੰਦਰ ਦੀ ਹਵਾ ਬਾਹਰ ਨਹੀਂ ਜਾਵੇਗੀ।
ਗੱਡੀ ਦੀਆਂ ਬਾਰੀਆਂ ਖੋਲ੍ਹ ਕੇ ਚਲਾਓ
ਜਦੋਂ ਕਾਰ ਚਲਾਓ ਤਾਂ ਪਹਿਲਾਂ ਗੱਡੀ ਦੀਆਂ ਖਿੜਕੀਆਂ ਨੂੰ ਕੁਝ ਦੇਣ ਲਈ ਖੋਲ੍ਹ ਦਿਓ ਅਤੇ ਕਾਰ ਦਾ ਏਸੀ ਸ਼ੁਰੂ ਕਰੋ। ਅਜਿਹਾ ਕਰਨ ਨਾਲ ਗੱਡੀ ਦੇ ਅੰਦਰ ਦੀ ਗਰਮ ਹਵਾ ਤੇਜ਼ੀ ਨਾਲ ਬਾਹਰ ਨਿਕਲਦੀ ਹੈ ਤੇ ਜਦੋਂ ਠੰਢਕ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਕਾਰ ਦੀਆਂ ਖਿੜਕੀਆਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ।