Google ਨੇ ਇਕ ਬਲੌਗ ਪੋਸਟ 'ਚ ਦੱਸਿਆ ਕਿ ਐਂਡਰਾਇਡ 'ਚ ਮੌਜੂਦ ਏਆਈ ਟੂਲ ਗਲੋਬਲ ਠੱਗੀ ਦੀ ਸਮੱਸਿਆ ਨਾਲ ਲੜਨ 'ਚ ਯੂਜ਼ਰਜ਼ ਦੀ ਮਦਦ ਕਰ ਰਹੇ ਹਨ। ਐਂਡਰਾਇਡ ਨੇ ਲਗਪਗ 400 ਬਿਲੀਅਨ ਡਾਲਰ ਦੀ ਬਚਤ ਕੀਤੀ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਗੂਗਲ ਦਾ ਕਹਿਣਾ ਹੈ ਕਿ ਮੋਬਾਈਲ ਠੱਗੀ ਰੋਕਣ 'ਚ ਐਂਡਰਾਇਡ ਸਮਾਰਟਫੋਨ ਐੱਪਲ ਨਾਲੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਗੂਗਲ ਨੇ ਇਹ ਦਾਅਵਾ ਹਾਲ ਹੀ 'ਚ ਕੀਤੇ ਗਏ ਇਕ ਸਰਵੇਖਣ ਅਤੇ ਰਿਸਰਚ ਦੇ ਹਵਾਲੇ ਨਾਲ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਏਆਈ ਨਾਲ ਲੈਸ ਪ੍ਰੋਟੈਕਸ਼ਨ ਯੂਜ਼ਰਜ਼ ਨੂੰ ਫਰਾਡ ਤੇ ਅਣਵਾਂਟੇਡ ਕਮਿਊਨੀਕੇਸ਼ਨ ਤੋਂ ਬਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।
ਗੂਗਲ ਨੇ ਇਕ ਬਲੌਗ ਪੋਸਟ 'ਚ ਦੱਸਿਆ ਕਿ ਐਂਡਰਾਇਡ 'ਚ ਮੌਜੂਦ ਏਆਈ ਟੂਲ ਗਲੋਬਲ ਠੱਗੀ ਦੀ ਸਮੱਸਿਆ ਨਾਲ ਲੜਨ 'ਚ ਯੂਜ਼ਰਜ਼ ਦੀ ਮਦਦ ਕਰ ਰਹੇ ਹਨ। ਐਂਡਰਾਇਡ ਨੇ ਲਗਪਗ 400 ਬਿਲੀਅਨ ਡਾਲਰ ਦੀ ਬਚਤ ਕੀਤੀ ਹੈ। ਇਸ ਦੇ ਨਾਲ ਹੀ, ਗੂਗਲ ਦਾ ਇਹ ਵੀ ਕਹਿਣਾ ਹੈ ਕਿ ਐਂਡਰਾਇਡ ਸਿਕਿਓਰਿਟੀ ਕਾਲ ਸਿਸਟਮ ਹਰ ਮਹੀਨੇ 10 ਬਿਲੀਅਨ ਤੋਂ ਵੱਧ ਸਪੈਮ ਕਾਲਜ਼ ਤੇ ਮੈਸੇਜ ਬਲੌਕ ਕਰਦਾ ਹੈ।
ਇਸ ਰਿਪੋਰਟ 'ਚ YouGov ਦੇ ਇਕ ਸਰਵੇਖਣ ਦਾ ਵੀ ਜ਼ਿਕਰ ਹੈ ਜਿਸ ਵਿਚ ਲਗਪਗ 5 ਹਜ਼ਾਰ ਸਮਾਰਟਫੋਨ ਯੂਜ਼ਰਜ਼ ਸ਼ਾਮਲ ਸਨ। ਗੂਗਲ ਨੇ ਦੱਸਿਆ ਕਿ ਡਾਟਾ ਤੋਂ ਪਤਾ ਲੱਗਦਾ ਹੈ ਕਿ ਆਈਫੋਨ ਯੂਜ਼ਰਜ਼ ਦੇ ਮੁਕਾਬਲੇ ਐਂਡਰਾਇਡ ਸਮਾਰਟਫੋਨ ਯੂਜ਼ਰਜ਼, ਖਾਸ ਕਰਕੇ ਪਿਕਸਲ ਡਿਵਾਈਸ ਯੂਜ਼ਰਜ਼ ਨੂੰ ਘੱਟ ਸਪੈਮ ਕਾਲਜ਼ ਤੇ ਮੈਸੇਜ ਮਿਲਦੇ ਹਨ।
ਇਸ ਸਰਵੇਖਣ ਅਨੁਸਾਰ, ਪਿਛਲੇ ਇਕ ਹਫਤੇ 'ਚ ਐਂਡਰਾਇਡ ਯੂਜ਼ਰਜ਼ ਨੂੰ ਕੋਈ ਵੀ ਠੱਗੀ ਵਾਲਾ ਟੈਕਸਟ ਨਾ ਮਿਲਣ ਦੀ ਸੰਭਾਵਨਾ ਆਈਓਐਸ ਯੂਜ਼ਰਜ਼ ਦੇ ਮੁਕਾਬਲੇ 58 ਪ੍ਰਤੀਸ਼ਤ ਸੀ। ਜਦੋਂ ਪਿਕਸਲ ਯੂਜ਼ਰਜ਼ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਆਈਫੋਨ ਯੂਜ਼ਰਜ਼ ਦੇ ਮੁਕਾਬਲੇ 96 ਪ੍ਰਤੀਸ਼ਤ ਸੀ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਆਈਓਐਸ ਯੂਜ਼ਰਜ਼ ਨੂੰ ਇਕ ਹਫਤੇ 'ਚ 3 ਜਾਂ ਉਸ ਤੋਂ ਵੱਧ ਠੱਗੀ ਵਾਲੇ ਮੈਸੇਜ ਮਿਲਦੇ ਹਨ। ਇਸ ਦੇ ਨਾਲ ਹੀ, ਆਈਫੋਨ ਯੂਜ਼ਰਜ਼ ਦਾ ਇਹ ਵੀ ਮੰਨਣਾ ਹੈ ਕਿ ਉਨ੍ਹਾਂ ਦਾ ਡਿਵਾਈਸ ਮੋਬਾਈਲ ਠੱਗੀ ਦੇ ਯਤਨਾਂ ਨੂੰ ਰੋਕਣ 'ਚ ਅਸਮਰੱਥ ਹੈ।
ਗੂਗਲ ਦਾ ਕਹਿਣਾ ਹੈ ਕਿ ਐਂਡਰਾਇਡ ਡਿਵਾਈਸਾਂ ਮੈਸੇਜ 'ਚ ਸਪੈਮ ਫਿਲਟਰਿੰਗ, ਆਨ-ਡਿਵਾਈਸ ਠੱਗੀ ਪਛਾਣ ਜਿਹੇ ਬਿਲਟ-ਇਨ ਟੂਲਜ਼ ਰਾਹੀਂ ਸੰਭਾਵੀ ਠੱਗੀ ਦੀ ਪਛਾਣ ਕਰ ਸਕਦੇ ਹਨ। ਇਸ ਦੇ ਨਾਲ ਹੀ ਐਂਡਰਾਇਡ ਫੋਨ ਐਪ ਦਾ ਕਾਲ ਸਕ੍ਰੀਨ ਫੀਚਰ ਸਪੈਮ ਕਾਲਜ਼ ਦੀ ਪਹਿਲਾਂ ਹੀ ਪਛਾਣ ਕਰਨ ਵਿਚ ਸਮਰੱਥ ਹੈ।