Greeves Electric Mobility ਦੇ ਐਮਡੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਦਾ ਮੁੱਖ ਮਕਸਦ ਸਕੂਟਰ ਨੂੰ ਚਲਾਉਣ ਵਿੱਚ ਆਸਾਨ ਅਤੇ ਆਰਾਮਦਾਇਕ ਬਣਾਉਣਾ ਹੈ। ਇਸ 'ਈਜ਼ੀ ਟੂ ਹੈਂਡਲ' ਫੈਮਿਲੀ ਸਕੂਟਰ ਨੂੰ ਹਰ ਤਰ੍ਹਾਂ ਦੀਆਂ ਸੜਕਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ।

ਆਟੋ ਡੈਸਕ, ਨਵੀਂ ਦਿੱਲੀ: ਭਾਰਤ ਵਿਚ ਬਹੁਤ ਸਾਰੇ ਲੋਕ, ਖਾਸ ਕਰਕੇ ਬਜ਼ੁਰਗ ਤੇ ਔਰਤਾਂ, ਹਲਕੇ ਭਾਰ ਵਾਲੇ ਸਕੂਟਰ ਪਸੰਦ ਕਰਦੇ ਹਨ। ਹਲਕੇ ਸਕੂਟਰ ਨੂੰ ਚਲਾਉਣਾ ਤੇ ਟ੍ਰੈਫਿਕ 'ਚ ਸੰਭਾਲਣਾ ਆਸਾਨ ਹੁੰਦਾ ਹੈ। ਲੋਕਾਂ ਦੀ ਇਸੇ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ Ampere ਨੇ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ Magnus Neo ਲਾਂਚ ਕੀਤਾ ਹੈ। ਇਹ ਸਕੂਟਰ ਚਲਾਉਣ 'ਚ ਆਰਾਮਦਾਇਕ ਹੈ ਤੇ ਇਸ ਵਿਚ ਵਧੀਆ ਰੇਂਜ, ਸਪੀਡ ਤੇ ਫੀਚਰਜ਼ ਮਿਲਦੇ ਹਨ। ਇਸ ਦੀ ਸ਼ੁਰੂਆਤੀ ਕੀਮਤ 86,999 ਰੁਪਏ (ਐਕਸ-ਸ਼ੋਅਰੂਮ) ਹੈ।
ਨਵਾਂ Ampere Magnus Neo ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਹੈ ਜੋ ਸ਼ਹਿਰ ਦੀ ਭੀੜ 'ਚ ਹਲਕਾ ਤੇ ਆਰਾਮਦਾਇਕ ਸਕੂਟਰ ਚਲਾਉਣਾ ਚਾਹੁੰਦੇ ਹਨ। ਕੰਪਨੀ ਨੇ ਇਸ ਮਾਡਲ 'ਚ ਆਰਾਮ 'ਤੇ ਸਭ ਤੋਂ ਵੱਧ ਧਿਆਨ ਦਿੱਤਾ ਹੈ। ਇਹ ਸਕੂਟਰ ਆਪਣੇ ਪੁਰਾਣੇ ਮਾਡਲ ਨਾਲੋਂ ਕਾਫ਼ੀ ਹਲਕਾ ਹੈ ਅਤੇ ਇਸ ਦਾ ਭਾਰ 103 ਕਿਲੋਗ੍ਰਾਮ ਹੈ। ਇਸ ਦੀ ਸੀਟ 777mm ਉੱਚੀ ਹੈ ਅਤੇ ਇਸ ਵਿੱਚ 158mm ਦਾ ਗਰਾਊਂਡ ਕਲੀਅਰੈਂਸ ਦਿੱਤਾ ਗਿਆ ਹੈ।
Ampere Magnus Neo ਨੂੰ 4 ਨਵੇਂ ਅਤੇ ਸੁੰਦਰ ਰੰਗਾਂ 'ਚ ਉਤਾਰਿਆ ਗਿਆ ਹੈ- ਮਿਸਟਿਕ ਮੌਵ, ਬਟਰ ਯੈਲੋ, ਓਸ਼ਨ ਬਲੂ ਤੇ ਮਾਚਾ ਗ੍ਰੀਨ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ LED DRL, ਡਿਜੀਟਲ ਸਕ੍ਰੀਨ ਅਤੇ ਫੋਨ ਚਾਰਜਿੰਗ ਲਈ USB ਪੋਰਟ ਮਿਲਦਾ ਹੈ। ਸੁਰੱਖਿਆ ਲਈ ਇਸ ਵਿੱਚ ਸਾਈਡ ਸਟੈਂਡ ਅਲਾਰਮ, ਵੱਖ-ਵੱਖ ਰਾਈਡਿੰਗ ਮੋਡਸ ਅਤੇ ਬਿਹਤਰ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ। ਨਾਲ ਹੀ, ਇਸ ਵਿੱਚ 10 ਇੰਚ ਦੇ ਮਜ਼ਬੂਤ ਪਿਛਲੇ ਟਾਇਰ ਮਿਲਦੇ ਹਨ।
ਇਸ ਸਕੂਟਰ ਦੀ ਸਭ ਤੋਂ ਵੱਡੀ ਖ਼ੂਬੀ ਹੈ ਇਸ ਦੀ ਬੈਟਰੀ, ਜਿਸ ਦੀ ਸਮਰੱਥਾ 2.3kWh ਹੈ ਅਤੇ ਇੱਕ ਵਾਰ ਫੁੱਲ ਚਾਰਜ ਕਰਨ 'ਤੇ ਇਹ 95 ਕਿਲੋਮੀਟਰ ਤੱਕ ਚੱਲਦਾ ਹੈ। ਇਸ ਦੀ ਟਾਪ ਸਪੀਡ 65kmph ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਸਕੂਟਰ ਦੀ ਬੈਟਰੀ 10 ਸਾਲ ਤਕ ਚੱਲ ਸਕਦੀ ਹੈ। ਇਸ ਬੈਟਰੀ ਦੀ ਟੈਸਟਿੰਗ ਮਾਇਨਸ 40 ਡਿਗਰੀ ਤੋਂ ਲੈ ਕੇ 60 ਡਿਗਰੀ ਦੇ ਤਾਪਮਾਨ ਵਿਚਕਾਰ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਇਹ ਭਾਰਤ ਦੇ ਹਰ ਮੌਸਮ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। Greeves Electric Mobility ਦੇ ਐਮਡੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਦਾ ਮੁੱਖ ਮਕਸਦ ਸਕੂਟਰ ਨੂੰ ਚਲਾਉਣ ਵਿੱਚ ਆਸਾਨ ਅਤੇ ਆਰਾਮਦਾਇਕ ਬਣਾਉਣਾ ਹੈ। ਇਸ 'ਈਜ਼ੀ ਟੂ ਹੈਂਡਲ' ਫੈਮਿਲੀ ਸਕੂਟਰ ਨੂੰ ਹਰ ਤਰ੍ਹਾਂ ਦੀਆਂ ਸੜਕਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ।