ਹਰੇਕ ਵਿਅਕਤੀ ਦਾ ਆਧਾਰ ਨੰਬਰ ਵੱਖ-ਵੱਖ ਹੁੰਦਾ ਹੈ। ਇਹਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (Unique Identification Authority of India- UIDAI) ਵੱਲੋਂ ਜਾਰੀ ਕੀਤੀ ਜਾਂਦੀ ਹੈ। ਇਸ ਵਿਚ ਬਾਇਓਮੈਟ੍ਰਿਕਸ, ਫੋਟੋ, ਪਤਾ ਤੇ ਹੋਰ ਵੇਰਵੇ ਹੁੰਦੇ ਹਨ।

ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਕੋਈ ਅਧਿਕਾਰਤ ਕੰਮ ਹੋਵੇ ਜਾਂ ਪਛਾਣ ਦੀ ਵੈਰੀਫਿਕੇਸ਼ਨ ਕਰਨੀ ਹੋਵੇ, ਆਧਾਰ ਕਾਰਡ (Aadhaar Card) ਸਭ ਤੋਂ ਮਹੱਤਵਪੂਰਨ ਨਿੱਜੀ ਦਸਤਾਵੇਜ਼ਾਂ 'ਚੋਂ ਇਕ ਹੈ। ਇਹ ਭਾਰਤ ਸਰਕਾਰ ਵੱਲੋਂ ਦੇਸ਼ ਦੇ ਹਰੇਕ ਨਾਗਰਿਕ ਨੂੰ ਜਾਰੀ ਕੀਤਾ ਗਿਆ 12 ਅੰਕਾਂ ਦਾ ਵਿਸ਼ੇਸ਼ ਪਛਾਣ ਨੰਬਰ ਹੈ। ਹਰੇਕ ਵਿਅਕਤੀ ਦਾ ਆਧਾਰ ਨੰਬਰ ਵੱਖ-ਵੱਖ ਹੁੰਦਾ ਹੈ। ਇਹਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (Unique Identification Authority of India- UIDAI) ਵੱਲੋਂ ਜਾਰੀ ਕੀਤੀ ਜਾਂਦੀ ਹੈ। ਇਸ ਵਿਚ ਬਾਇਓਮੈਟ੍ਰਿਕਸ, ਫੋਟੋ, ਪਤਾ ਤੇ ਹੋਰ ਵੇਰਵੇ ਹੁੰਦੇ ਹਨ। ਬੈਂਕਿੰਗ ਤੋਂ ਲੈ ਕੇ ਆਨਲਾਈਨ ਲੈਣ-ਦੇਣ ਤੋਂ ਇਲਾਵਾ ਨੌਕਰੀ ਤੇ ਕਾਰੋਬਾਰ ਲਈ ਵੀ ਆਧਾਰ ਕਾਰਡ ਜ਼ਰੂਰੀ ਹੈ।
ਜੇਕਰ ਤੁਸੀਂ ਆਪਣਾ ਆਧਾਰ ਬਣਾਉਣ ਜਾ ਰਹੇ ਹੋ ਜਾਂ ਤੁਹਾਨੂੰ ਆਧਾਰ 'ਚ ਅਜਿਹੀ ਸੋਧ ਕਰਵਾਉਣੀ ਹੈ ਜੋ ਆਨਲਾਈਨ ਨਹੀਂ ਹੋ ਸਕਦਾ ਤਾਂ ਤੁਹਾਨੂੰ ਆਧਾਰ ਕੇਂਦਰ ਜਾਣਾ ਹੋਵੇਗਾ। ਨਾਗਰਿਕਾਂ ਦੀ ਸਹੂਲਤ ਲਈ ਸਰਕਾਰ ਨੇ ਹਰੇਕ ਸ਼ਹਿਰ 'ਚ ਆਧਾਰ ਨਾਮਜ਼ਦਗੀ ਕੇਂਦਰ ਬਣਾਏ ਹਨ। ਉੱਥੇ ਜਾ ਕੇ ਤੁਸੀਂ ਆਸਾਨੀ ਨਾਲ ਆਪਣੇ ਕਾਰਡ 'ਚ ਵੇਰਵੇ ਅਪਡੇਟ ਕਰ ਸਕਦੇ ਹੋ ਪਰ ਇਸਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਭ ਤੋਂ ਨਜ਼ਦੀਕੀ ਆਧਾਰ ਕੇਂਦਰ ਕਿਹੜਾ ਹੈ। ਕਈ ਵਾਰ ਇਸ ਦਾ ਪਤਾ ਲਗਾਉਣਾ ਵੀ ਵੱਡੀ ਚੁਣੌਤੀ ਸਾਬਿਤ ਹੁੰਦਾ ਹੈ। ਤੁਹਾਨੂੰ ਬਹੁਤ ਸਾਰੇ ਲੋਕਾਂ ਤੋਂ ਇਸ ਬਾਰੇ ਪੁੱਛਗਿੱਛ ਕਰਨੀ ਪੈਂਦੀ ਹੈ। ਆਧਾਰ ਨਾਮਜ਼ਦਗੀ ਕੇਂਦਰ ਕਿਵੇਂ ਲੱਭੀਏ, ਇਸ ਬਾਰੇ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸ ਰਹੇ ਹਾਂ। ਇਨ੍ਹਾਂ ਜ਼ਰੀਏ ਤੁਸੀਂ ਮਿੰਟਾਂ 'ਚ ਆਪਣੇ ਨਜ਼ਦੀਕੀ ਆਧਾਰ ਕੇਂਦਰ ਦਾ ਪਤਾ ਲਗਾ ਸਕਦੇ ਹੋ।
ਕਿਵੇਂ ਪਤਾ ਕਰੀਏ ਨਜ਼ਦੀਕੀ ਆਧਾਰ ਕੇਂਦਰ
UIDAI, ਆਧਾਰ ਜਾਰੀ ਕਰਨ ਵਾਲੀ ਸੰਸਥਾ ਨੇ ਇਸ ਸਾਲ ਜੁਲਾਈ ਵਿੱਚ 'ਭੁਵਨ ਆਧਾਰ ਪੋਰਟਲ' ਲਾਂਚ ਕਰਨ ਲਈ ਤਕਨੀਕੀ ਸਹਿਯੋਗ ਲਈ ਰਾਸ਼ਟਰੀ ਰਿਮੋਟ ਸੈਂਸਿੰਗ ਸੈਂਟਰ (NRSC) ISRO ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਇਹ ਭਾਰਤ ਭਰ ਦੇ ਆਧਾਰ ਕੇਂਦਰਾਂ ਦੀ ਜਾਣਕਾਰੀ ਦੇਵੇਗਾ।