World Athletics Championship: ਭਾਰਤੀ ਪੁਰਸ਼ਾਂ ਦੀ 4x400 ਰਿਲੇਅ ਟੀਮ ਫਾਈਨਲ 'ਚ ਪਹੁੰਚੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਹੰਗਰੀ ਦੇ ਬੁਡਾਪੈਸਟ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰੀਆਂ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀ ਪੁਰਸ਼ ਟੀਮ 4x400 ਮੀਟਰ ਰਿਲੇਅ ਦੌੜ ਦੇ ਫਾਈਨਲ ਵਿੱਚ ਪਹੁੰਚ ਗਈ ਹੈ।
Publish Date: Sun, 27 Aug 2023 05:21 PM (IST)
Updated Date: Sun, 27 Aug 2023 05:26 PM (IST)
ਬੁਡਾਪੈਸਟ : World Athletics Championship: ਹੰਗਰੀ ਦੇ ਬੁਡਾਪੈਸਟ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰੀਆਂ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀ ਪੁਰਸ਼ ਟੀਮ 4x400 ਮੀਟਰ ਰਿਲੇਅ ਦੌੜ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਅਥਲੀਟ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੇ ਹਨ।
ਭਾਰਤ ਨੇ ਫਿਲਹਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਕੋਈ ਤਮਗਾ ਨਹੀਂ ਜਿੱਤਿਆ। ਇਸ ਦੌਰਾਨ, ਭਾਰਤੀ ਪੁਰਸ਼ਾਂ ਦੀ 4x400 ਮੀਟਰ ਰਿਲੇਅ ਟੀਮ ਨੇ ਸ਼ਨੀਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਕਾਰਨ ਭਾਰਤ ਲਈ ਮੈਡਲ ਦੀ ਉਮੀਦ ਵਧ ਗਈ ਹੈ। ਅਨਸ, ਅਮੋਜ, ਰਾਜੇਸ਼ ਰਮੇਸ਼ ਅਤੇ ਮੁਹੰਮਦ ਅਜਮਲ ਦੀ ਭਾਰਤੀ ਟੀਮ ਹੀਟ 1 ਵਿੱਚ ਦੌੜ ਕੇ ਦੂਜੇ ਸਥਾਨ ’ਤੇ ਰਹੀ।
ਏਸ਼ੀਆਈ ਰਿਕਾਰਡ ਤੋੜਿਆ
ਮੁਹੰਮਦ ਅਨਸ ਯਾਹੀਆ, ਅਮੋਜ ਜੈਕਬ, ਮੁਹੰਮਦ ਅਜਮਲ ਅਤੇ ਰਾਜੇਸ਼ ਰਮੇਸ਼ ਦੀ ਕਤਾਰ ਨੇ ਇਹ ਉਪਲੱਬਧੀ ਹਾਸਲ ਕੀਤੀ। ਭਾਰਤੀ ਪੁਰਸ਼ ਟੀਮ ਨੇ 4x400 ਮੀਟਰ ਰਿਲੇਅ ਵਿੱਚ 2.59.05 ਦੇ ਸਮੇਂ ਨਾਲ ਏਸ਼ੀਆਈ ਰਿਕਾਰਡ ਨੂੰ ਵੀ ਤੋੜ ਦਿੱਤਾ। ਪਿਛਲਾ ਰਿਕਾਰਡ ਜਾਪਾਨ ਦੇ ਐਥਲੀਟਾਂ ਦਾ 2.59.51 ਸੀ। ਭਾਰਤੀ ਟੀਮ ਨੇ ਦੂਜੇ ਸਥਾਨ 'ਤੇ ਰਹਿ ਕੇ ਫਾਈਨਲ 'ਚ ਪ੍ਰਵੇਸ਼ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਟੀਮ ਨੂੰ ਦਿੱਤੀ ਵਧਾਈ
ਪੀਐੱਮ ਮੋਦੀ ਨੇ ਟਵੀਟ ਕੀਤਾ ਕਿ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਟੀਮ ਵਰਕ। ਇਸ ਨੂੰ ਭਾਰਤੀ ਐਥਲੈਟਿਕਸ ਲਈ ਸੱਚਮੁੱਚ ਇਤਿਹਾਸਕ, ਜੇਤੂ ਵਾਪਸੀ ਵਜੋਂ ਯਾਦ ਕੀਤਾ ਜਾਵੇਗਾ।
ਭਾਰਤ ਨੂੰ ਹੀਟ-1 ਵਿੱਚ ਰੱਖਿਆ ਗਿਆ ਸੀ
ਭਾਰਤ ਨੂੰ ਅਮਰੀਕਾ ਦੇ ਖ਼ਿਲਾਫ਼ ਹੀਟ-1 ਵਿੱਚ ਰੱਖਿਆ ਗਿਆ ਸੀ। ਜਿਸ ਨੇ ਚੋਟੀ ਦਾ ਸਥਾਨ ਹਾਸਲ ਕੀਤਾ, ਉਹ ਫਾਈਨਲ ਵਿੱਚ ਪ੍ਰਵੇਸ਼ ਕਰ ਗਿਆ। ਅਮਰੀਕੀ ਟੀਮ ਨੇ ਦੋ ਮਿੰਟ 58.47 ਸਕਿੰਟ ਵਿੱਚ ਦੌੜ ਪੂਰੀ ਕੀਤੀ। ਭਾਰਤ ਦੌੜ ਵਿੱਚ ਬ੍ਰਿਟੇਨ ਅਤੇ ਬੋਤਸਵਾਨਾ ਤੋਂ ਅੱਗੇ ਸੀ। ਜਮਾਇਕਾ (2.59.82 ਸਕਿੰਟ), ਫਰਾਂਸ (3.00.05 ਸਕਿੰਟ), ਇਟਲੀ (3.0014 ਸਕਿੰਟ) ਅਤੇ ਨੀਦਰਲੈਂਡ (3.00.23 ਸਕਿੰਟ) ਹੀਟ 2 ਤੋਂ ਫਾਈਨਲ ਵਿੱਚ ਪਹੁੰਚ ਗਏ।