Sonu Sood ਨੇ ਹੁਣ ਕੀਤੀ ਦੇਸ਼ ਦੀ ਮਸ਼ਹੂਰ ਸ਼ੂਟਰ ਦੀ ਮਦਦ, ਦਿੱਤੀ ਏਨੇ ਲੱਖ ਰੁਪਏ ਦੀ ਰਾਈਫਲ
Konica Layak ਨੇ ਟਵਿੱਟਰ 'ਤੇ ਸੋਨੂੰ ਸੂਦ ਵੱਲੋਂ ਭੇਜੀ ਗਈ ਰਾਈਫਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾੰ ਤਸਵੀਰਾਂ ਦੇ ਨਾਲ ਕੋਨਿਕਾ ਲਾਇਕ ਨੇ ਸੋਨੂੰ ਸੂਦ ਦਾ ਰਾਈਫਲ ਦੇਣ ਲਈ ਸ਼ੁਕਰੀਆ ਵੀ ਅਦਾ ਕੀਤਾ ਹੈ। ਤਸਵੀਰਾਂ 'ਚ ਉਹ ਰਾਈਫਲ ਦੇ ਨਾਲ ਦਿਖਾਈ ਦੇ ਰਹੀ ਹੈ।
Publish Date: Sun, 27 Jun 2021 11:15 AM (IST)
Updated Date: Sun, 27 Jun 2021 02:02 PM (IST)
ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਨੇ ਆਪਣੀਆਂ ਫਿਲਮਾਂ 'ਚ ਬੇਸ਼ੱਕ ਇਕ ਖ਼ਲਨਾਇਕ ਦੀ ਭੂਮਿਕਾ ਨਿਭਾਈ ਹੋਵੇ ਪਰ ਅਸਲ ਜ਼ਿੰਦਗੀ 'ਚ ਉਹ ਕਿਸੇ ਹੀਰੋ ਤੋਂ ਘੱਟ ਨਹੀਂ ਹਨ। ਉਹ ਲਗਾਤਾਰ ਪਰੇਸ਼ਾਨ, ਜ਼ਰੂਰਤਮੰਦ ਤੇ ਬਿਮਾਰ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਹੁਣ ਸੋਨੂੰ ਸੂਦ ਨੇ ਧੰਨਬਾਦ ਦੀ ਰਹਿਣ ਵਾਲੀ ਮਸ਼ਹੂਰ ਸ਼ੂਟਰ ਕੋਨਿਕਾ ਲਾਇਕ (Konica Layak) ਦੀ ਮਦਦ ਕੀਤੀ ਹੈ ਜਿਸਦੀ ਕਾਫੀ ਚਰਚਾ ਹੋ ਰਹੀ ਹੈ।
ਸੋਨੂੰ ਸੂਦ ਨੇ ਕੋਨਿਕਾ ਲਾਇਕ ਨੂੰ ਢਾਈ ਲੱਖ ਰੁਪਏ ਦੀ ਜਰਮਨ ਰਾਈਫਲ ਦਿੱਤੀ ਹੈ। ਕੋਨਿਕਾ ਲਾਇਕ ਮਸ਼ਹੂਰ ਸ਼ੂਟਰ ਹੈ ਪਰ ਆਪਣੀ ਰਾਈਫਲ ਨਾ ਹੋਣ ਕਾਰਨ ਉਸ ਨੂੰ ਆਪਣੇ ਦੋਸਤਾਂ ਤੋਂ ਉਧਾਰ ਰਾਈਫਲ ਮੰਗ ਕੇ ਟੂਰਨਾਮੈਂਟ ਖੇਡਣਾ ਪੈ ਰਿਹਾ ਸੀ। ਇਸ ਸਾਲ ਦੀ ਸ਼ੁਰੂਆਤ 'ਚ ਕੋਨਿਕਾ ਲਾਇਕ ਨੂੰ ਸੋਨੂੰ ਸੂਦ ਦੇ ਮੈਨੇਜਰ ਗੋਵਿੰਦ ਨੇ ਫੋਨ ਕਰ ਕੇ ਰਾਈਫਲ ਖਰੀਦਣ 'ਚ ਮਦਦ ਕਰਨ ਦਾ ਭਰੋਸਾ ਦਿੱਤਾ ਸੀ। ਹੁਣ ਉਨ੍ਹਾਂ ਨੂੰ ਰਾਈਫਲ ਮਿਲ ਚੁੱਕੀ ਹੈ।
ਇਸ ਗੱਲ ਦੀ ਜਾਣਕਾਰੀ ਕੋਨਿਕਾ ਲਾਇਕ ਨੇ ਸੋਸ਼ਲ ਮੀਡੀਆ (Social Media) ਜ਼ਰੀਏ ਦਿੱਤੀ ਹੈ। ਉਨ੍ਹਾਂ Twitter 'ਤੇ ਸੋਨੂੰ ਸੂਦ ਵੱਲੋਂ ਭੇਜੀ ਗਈ ਰਾਈਫਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾੰ ਤਸਵੀਰਾਂ ਦੇ ਨਾਲ ਕੋਨਿਕਾ ਲਾਇਕ ਨੇ ਸੋਨੂੰ ਸੂਦ ਦਾ ਰਾਈਫਲ ਦੇਣ ਲਈ ਸ਼ੁਕਰੀਆ ਵੀ ਅਦਾ ਕੀਤਾ ਹੈ। ਤਸਵੀਰਾਂ 'ਚ ਉਹ ਰਾਈਫਲ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਦੇ ਜ਼ਰੀਏ ਕੋਨਿਕਾ ਲਾਇਕ ਨੇ ਦੱਸਿਆ ਹੈ ਕਿ ਸੋਨੂੰ ਸੂਦ ਨੂੰ ਉਨ੍ਹਾਂ ਦਾ ਪਰਿਵਾਰ ਦੇ ਪਿੰਡ ਅਸ਼ੀਰਵਾਦ ਦੇ ਰਿਹਾ ਹੈ।