ਆਈ.ਪੀ.ਐੱਲ. 2026 ਦੀ ਮਿੰਨੀ ਨਿਲਾਮੀ (Mini Auction) ਖ਼ਤਮ ਹੋ ਗਈ ਹੈ। ਪੰਜਾਬ ਕਿੰਗਜ਼ ਵੱਲੋਂ ਰਿਲੀਜ਼ ਕੀਤੇ ਗਏ ਆਸਟ੍ਰੇਲੀਆਈ ਬੱਲੇਬਾਜ਼ ਜੋਸ਼ ਇੰਗਲਿਸ ਨੂੰ ਲਖਨਊ ਸੁਪਰ ਜਾਇੰਟਸ ਨੇ 8.20 ਕਰੋੜ ਰੁਪਏ ਵਿੱਚ ਖਰੀਦਿਆ ਹੈ। ਪੰਜਾਬ ਕਿੰਗਜ਼ ਨੇ ਸਾਲ 2025 ਵਿੱਚ ਇੰਗਲਿਸ ਨੂੰ 2 ਕਰੋੜ ਰੁਪਏ ਵਿੱਚ ਆਪਣੇ ਨਾਲ ਜੋੜਿਆ ਸੀ। ਹੁਣ ਇੱਕ ਨਵੀਂ ਬਹਿਸ ਛਿੜ ਗਈ ਹੈ, ਕਿਉਂਕਿ ਜੋਸ਼ ਇੰਗਲਿਸ ਨੇ 2026 ਸੀਜ਼ਨ ਵਿੱਚ ਜ਼ਿਆਦਾ ਮੈਚ ਖੇਡਣ ਦੀ ਗੱਲ ਕਹੀ ਹੈ। ਹੁਣ ਪੰਜਾਬ ਕਿੰਗਜ਼ ਨੂੰ ਇਹ ਜਾਣ ਕੇ ਬਹੁਤ ਨਿਰਾਸ਼ਾ ਹੋਈ ਹੈ ਕਿ ਜੋਸ਼ ਇੰਗਲਿਸ 2026 ਦੇ ਸੀਜ਼ਨ ਵਿੱਚ ਉਮੀਦ ਨਾਲੋਂ ਜ਼ਿਆਦਾ ਮੈਚ ਖੇਡ ਸਕਦੇ ਹਨ। ਪੰਜਾਬ ਕਿੰਗਜ਼ (PBKS) ਨੇ

ਸਪੋਰਟਸ ਡੈਸਕ, ਨਵੀਂ ਦਿੱਲੀ। ਆਈ.ਪੀ.ਐੱਲ. 2026 ਦੀ ਮਿੰਨੀ ਨਿਲਾਮੀ (Mini Auction) ਖ਼ਤਮ ਹੋ ਗਈ ਹੈ। ਪੰਜਾਬ ਕਿੰਗਜ਼ ਵੱਲੋਂ ਰਿਲੀਜ਼ ਕੀਤੇ ਗਏ ਆਸਟ੍ਰੇਲੀਆਈ ਬੱਲੇਬਾਜ਼ ਜੋਸ਼ ਇੰਗਲਿਸ ਨੂੰ ਲਖਨਊ ਸੁਪਰ ਜਾਇੰਟਸ ਨੇ 8.20 ਕਰੋੜ ਰੁਪਏ ਵਿੱਚ ਖਰੀਦਿਆ ਹੈ। ਪੰਜਾਬ ਕਿੰਗਜ਼ ਨੇ ਸਾਲ 2025 ਵਿੱਚ ਇੰਗਲਿਸ ਨੂੰ 2 ਕਰੋੜ ਰੁਪਏ ਵਿੱਚ ਆਪਣੇ ਨਾਲ ਜੋੜਿਆ ਸੀ। ਹੁਣ ਇੱਕ ਨਵੀਂ ਬਹਿਸ ਛਿੜ ਗਈ ਹੈ, ਕਿਉਂਕਿ ਜੋਸ਼ ਇੰਗਲਿਸ ਨੇ 2026 ਸੀਜ਼ਨ ਵਿੱਚ ਜ਼ਿਆਦਾ ਮੈਚ ਖੇਡਣ ਦੀ ਗੱਲ ਕਹੀ ਹੈ।
ਪੰਜਾਬ ਕਿੰਗਜ਼ ਨੇ ਜਤਾਈ ਨਾਰਾਜ਼ਗੀ
ਕ੍ਰਿਕਬਜ਼ ਦੀ ਇੱਕ ਰਿਪੋਰਟ ਅਨੁਸਾਰ, ਪੰਜਾਬ ਕਿੰਗਜ਼ ਇਸ ਮਾਮਲੇ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨਾਲ ਸੰਪਰਕ ਕਰਨ 'ਤੇ ਵਿਚਾਰ ਕਰ ਰਹੀ ਹੈ। ਪੰਜਾਬ ਕਿੰਗਜ਼ (PBKS) ਆਪਣੇ ਉਸ ਮਜ਼ਬੂਤ ਖਿਡਾਰੀ ਨੂੰ ਖੋਹਣ ਤੋਂ ਸਪੱਸ਼ਟ ਤੌਰ 'ਤੇ ਨਾਖੁਸ਼ ਹੈ, ਜਿਸ ਨੂੰ ਉਨ੍ਹਾਂ ਨੇ ਪਹਿਲਾਂ ਘੱਟ ਕੀਮਤ 'ਤੇ ਹਾਸਲ ਕੀਤਾ ਸੀ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਗਲਤਫ਼ਹਿਮੀ ਦਾ ਮਾਮਲਾ ਸੀ।
ਪੀ.ਬੀ.ਕੇ.ਐੱਸ. (PBKS) ਦੇ ਸਹਿ-ਮਾਲਕ ਨੇਸ ਵਾਡੀਆ ਨੇ ਇਸ ਸਥਿਤੀ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਇੱਕ ਇੰਟਰਵਿਊ ਵਿੱਚ ਕਿਹਾ ਕਿ ਇੰਗਲਿਸ ਦਾ ਵਿਵਹਾਰ ਗੈਰ-ਪੇਸ਼ੇਵਰ ਸੀ। ਵਾਡੀਆ ਨੇ ਖੁਲਾਸਾ ਕੀਤਾ ਕਿ ਇੰਗਲਿਸ ਨੇ ਅਪ੍ਰੈਲ ਵਿੱਚ ਆਪਣੇ ਵਿਆਹ ਦੀਆਂ ਯੋਜਨਾਵਾਂ ਕਾਰਨ ਆਈ.ਪੀ.ਐੱਲ. 2026 ਵਿੱਚ ਨਾ ਖੇਡ ਸਕਣ ਦੀ ਸੂਚਨਾ ਫਰੈਂਚਾਈਜ਼ੀ ਨੂੰ ਰਿਟੈਂਸ਼ਨ ਦੀ ਆਖਰੀ ਮਿਤੀ ਤੋਂ ਠੀਕ 45 ਮਿੰਟ ਪਹਿਲਾਂ ਦਿੱਤੀ ਸੀ।
ਆਖਰੀ ਸਮੇਂ 'ਤੇ ਦਿੱਤੀ ਜਾਣਕਾਰੀ
ਵਾਡੀਆ ਨੇ ਗੱਲ ਕਰਦਿਆਂ ਕਿਹ,‘‘ਬਦਕਿਸਮਤੀ ਨਾਲ, ਜੋਸ਼ ਨੇ ਸਾਨੂੰ ਬਿਲਕੁਲ ਆਖਰੀ ਸਮੇਂ 'ਤੇ ਦੱਸਿਆ, ਜੋ ਕਿ ਬਹੁਤ ਉਚਿਤ ਨਹੀਂ ਸੀ ਕਿਉਂਕਿ ਉਹ ਕਾਫੀ ਸਮੇਂ ਤੋਂ ਸਾਡੇ ਨਾਲ ਸੀ। ਮੈਨੂੰ ਲੱਗਦਾ ਹੈ ਕਿ ਸਭ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਟੀਮ ਵਿੱਚ ਬਰਕਰਾਰ ਰੱਖਣ ਦਾ ਫੈਸਲਾ ਕਦੋਂ ਲਿਆ ਜਾਣਾ ਹੈ ਅਤੇ ਸਾਨੂੰ ਡੈੱਡਲਾਈਨ ਤੋਂ ਸਿਰਫ਼ 45 ਮਿੰਟ ਪਹਿਲਾਂ ਸੂਚਨਾ ਮਿਲੀ ਕਿ ਉਨ੍ਹਾਂ ਦਾ ਵਿਆਹ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਕੁਝ ਹਫ਼ਤਿਆਂ ਲਈ, ਲਗਭਗ ਤਿੰਨ ਮੈਚਾਂ ਲਈ ਹੀ ਉਪਲਬਧ ਰਹਿਣਗੇ।'’
ਹੁਣ ਅਜਿਹੇ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ SRH (ਹੈਦਰਾਬਾਦ) ਅਤੇ LSG (ਲਖਨਊ) ਨੂੰ ਕੁਝ ਅਜਿਹਾ ਪਤਾ ਸੀ ਜੋ PBKS (ਪੰਜਾਬ) ਨੂੰ ਨਹੀਂ ਪਤਾ ਸੀ? ਕਿਉਂਕਿ ਨਿਲਾਮੀ ਦੌਰਾਨ ਇਨ੍ਹਾਂ ਦੋਵਾਂ ਫਰੈਂਚਾਈਜ਼ੀਆਂ ਵਿਚਾਲੇ ਬੋਲੀ ਦੀ ਜੰਗ (Bidding War) ਦੇਖਣ ਨੂੰ ਮਿਲੀ ਸੀ। ਦੋਵੇਂ ਫਰੈਂਚਾਈਜ਼ੀਆਂ ਜੋਸ਼ ਇੰਗਲਿਸ ਨੂੰ ਆਪਣੇ ਨਾਲ ਜੋੜਨਾ ਚਾਹੁੰਦੀਆਂ ਸਨ। ਹਾਲਾਂਕਿ, ਲਖਨਊ ਨੇ ਬਾਜ਼ੀ ਮਾਰ ਲਈ।
ਪ੍ਰਸ਼ੰਸਕਾਂ ਨੇ ਲਗਾਏ ਕਿਆਸ
ਸਨਰਾਈਜ਼ਰਜ਼ ਹੈਦਰਾਬਾਦ ਅਤੇ ਲਖਨਊ ਸੁਪਰ ਜਾਇੰਟਸ ਦੋ ਅਜਿਹੀਆਂ ਫਰੈਂਚਾਈਜ਼ੀਆਂ ਹਨ ਜਿਨ੍ਹਾਂ ਦੇ ਉੱਚ ਪ੍ਰਬੰਧਕ ਆਸਟ੍ਰੇਲੀਆਈ ਹਨ। SRH ਕੋਲ ਡੈਨੀਅਲ ਵਿਟੋਰੀ ਅਤੇ ਪੈਟ ਕਮਿੰਸ ਹਨ, ਜੋ ਰਾਸ਼ਟਰੀ ਟੀਮ ਰਾਹੀਂ ਇੰਗਲਿਸ ਨਾਲ ਨਜ਼ਦੀਕੀ ਤੌਰ 'ਤੇ ਜੁੜੇ ਹੋਏ ਹਨ। ਉੱਥੇ ਹੀ, LSG ਵਿੱਚ ਜਸਟਿਨ ਲੈਂਗਰ ਅਤੇ ਟੌਮ ਮੂਡੀ ਕ੍ਰਿਕਟ ਕਾਰਜਾਂ ਦੀ ਦੇਖਭਾਲ ਕਰ ਰਹੇ ਹਨ। ਇਸ ਨਾਲ ਪ੍ਰਸ਼ੰਸਕਾਂ ਵਿੱਚ ਇਹ ਕਿਆਸਅਰਾਈਆਂ ਲੱਗਣ ਲੱਗੀਆਂ ਕਿ ਕੀ ਲੈਂਗਰ, ਇੰਗਲਿਸ ਦੇ ਪ੍ਰੋਗਰਾਮ ਅਤੇ ਉਪਲਬਧਤਾ ਬਾਰੇ ਪੰਜਾਬ ਦੇ ਮੁੱਖ ਕੋਚ ਰਿਕੀ ਪੋਂਟਿੰਗ ਨਾਲੋਂ ਜ਼ਿਆਦਾ ਜਾਣਦੇ ਸਨ।