EURO Cup 2021 : ਫੁੱਟਬਾਲਰ ਕ੍ਰਿਸਟਿਅਨ ਐਰਿਕਸਨ ਨਾਲ ਵਾਪਰਿਆ ਹਾਦਸਾ, ਮੈਚ ਦੌਰਾਨ ਮੈਦਾਨ 'ਚ ਡਿੱਗੇ, ਪ੍ਰਰਾਥਨਾਵਾਂ ਦਾ ਦੌਰ ਜਾਰੀ
ਕ੍ਰਿਸਟਿਅਨ ਐਰਿਕਸਨ ਦੇ ਮੈਦਾਨ 'ਤੇ ਡਿੱਗਣ ਤੇ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਸਥਿਤੀ ਗੰਭੀਰ ਹੋਣ ਤੋਂ ਬਾਅਦ ਮੈਚ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦਿਗਜ਼ ਫੁੱਟਬਾਲ ਖਿਡਾਰੀ ਦੇ ਇਸ ਤਰ੍ਹਾਂ ਨਾਲ ਮੈਦਾਨ 'ਤੇ ਡਿੱਗਣ ਨਾਲ ਹਰ ਕੋਈ ਹੈਰਾਨ ਰਹਿ ਗਿਆ ਸੀ। ਲਗਪਗ 15 ਮਿੰਟ ਤਕ ਚੱਲੇ ਇਲਾਜ ਤੋਂ ਬਾਅਦ ਐਰਿਕਸਨ ਨੂੰ ਸਟ੍ਰੈਚਰ 'ਤੇ ਲੈ ਗਏ।
Publish Date: Sun, 13 Jun 2021 02:17 PM (IST)
Updated Date: Sun, 13 Jun 2021 05:42 PM (IST)
EURO Cup 2021: ਫਿਨਲੈਂਡ ਖ਼ਿਲਾਫ਼ ਯੂਰਪੀ ਫੁੱਟਬਾਲ ਚੈਪੀਅਨਸ਼ਿਪ ਦੇ ਮੈਚ ਦੌਰਾਨ ਡੈਨਮਾਰਕ ਦੇ ਮਿਡਫੀਲਡਰ ਕ੍ਰਿਸਟਿਅਨ ਐਰਿਕਸਨ ਮੈਦਾਨ 'ਤੇ ਡਿੱਗ ਪਏ ਜਿਸ ਤੋਂ ਬਾਅਦ ਉਨ੍ਹਾਂ ਦੀ ਛਾਤੀ 'ਤੇ ਦਬਾਅ ਪਾਉਣਾ ਪਿਆ। ਐਰਿਕਸਨ ਪਹਿਲੇ ਹਾਫ ਦੇ ਆਖੀਰ 'ਚ ਮੈਦਾਨ 'ਤੇ ਡਿੱਗ ਗਏ ਤੇ ਤੁਰੰਤ ਮੈਡੀਕਲ ਕਰਮੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਇਲਾਜ ਦੌਰਾਨ ਉਨ੍ਹਾਂ ਦੇ ਇਰਦ-ਗਿਰਦ ਘੇਰਾ ਬਣਾ ਦਿੱਤਾ ਸੀ। ਇਸ ਮੈਚ ਲਈ ਕੋਰੋਨਾ ਕਾਲ 'ਚ ਪਹਿਲੀ ਵਾਰ 15000 ਦਰਸ਼ਕਾਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਮਿਲੀ ਹੈ। ਕ੍ਰਿਸਟਿਅਨ ਐਰਿਕਸਨ ਦੇ ਮੈਦਾਨ 'ਤੇ ਡਿੱਗਣ ਤੇ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਸਥਿਤੀ ਗੰਭੀਰ ਹੋਣ ਤੋਂ ਬਾਅਦ ਮੈਚ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦਿਗਜ਼ ਫੁੱਟਬਾਲ ਖਿਡਾਰੀ ਦੇ ਇਸ ਤਰ੍ਹਾਂ ਨਾਲ ਮੈਦਾਨ 'ਤੇ ਡਿੱਗਣ ਨਾਲ ਹਰ ਕੋਈ ਹੈਰਾਨ ਰਹਿ ਗਿਆ ਸੀ। ਲਗਪਗ 15 ਮਿੰਟ ਤਕ ਚੱਲੇ ਇਲਾਜ ਤੋਂ ਬਾਅਦ ਐਰਿਕਸਨ ਨੂੰ ਸਟ੍ਰੈਚਰ 'ਤੇ ਲੈ ਗਏ।
Cristiano Ronaldo on Instagram:
“Our thoughts and prayers are with Christian Eriksen and his family. The world of football stands together in the hope of good news. Hope to see you soon on the pitch Chris. Stay strong.” pic.twitter.com/ZLz0zcruoB
— Los Blancos Live (@LosBlancos_Live) June 12, 2021