ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਸੰਤੋਸ਼ ਦੱਤਾ ਨੇ ਅਤੇ ਬਾਕੀ ਕੋਚ ਸਾਹਿਬਾਨ ਅਤੇ ਅਧਿਕਾਰੀਆਂ ਨੇ ਖਿਡਾਰੀਆਂ ਦੀ ਮਿਹਨਤ ਅਤੇ ਜਜ਼ਬੇ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪੱਤਰ ਪ੍ਰੇਰਕ, ਜਲੰਧਰ : 8ਵੀਂ ਯੂਥ ਬਾਕਸਿੰਗ ਪੰਜਾਬ ਚੈਂਪੀਅਨਸ਼ਿਪ 27 ਤੋਂ 29 ਮਾਰਚ ਤੱਕ ਪਟਿਆਲਾ ਦੇ ਸਮਾਣਾ ਵਿੱਚ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਕਰਵਾਈ ਗਈ। ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਦੌਰਾਨ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸੈਮੀਫਾਈਨਲ ਮੁਕਾਬਲਿਆਂ ਵਿੱਚ ਜਿੱਥੇ ਸਖ਼ਤ ਮੁਕਾਬਲਿਆਂ ਦੇ ਦਰਸ਼ਨ ਹੋਏ, ਉੱਥੇ ਹੀ 29 ਮਾਰਚ ਨੂੰ ਹੋਏ ਫਾਈਨਲ ਮੁਕਾਬਲੇ ਵੀ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਰਹੇ। ਇਸ ਚੈਂਪੀਅਨਸ਼ਿਪ ਵਿੱਚ ਸਾਰੇ ਜ਼ਿਲ੍ਹਿਆਂ ਦੀਆਂ ਅੰਡਰ 19 ਦੀਆਂ 23 ਟੀਮਾਂ ਨੇ ਹਿੱਸਾ ਲਿਆ।
ਇਸ ਚੈਂਪੀਅਨਸ਼ਿਪ ਵਿੱਚ ਸਪੋਰਟਸ ਸਕੂਲ ਦੇ ਬਾਕਸਿੰਗ ਸੈਂਟਰ ਦੀ ਝੋਲੀ 3 ਸੋਨਾ, 1 ਚਾਂਦੀ 1 ਕਾਂਸੀ ਦਾ ਤਮਗਾ ਪਿਆ। ਇਸ ਮੌਕੇ ਸਪੋਰਟਸ ਸਕੂਲ ਦੇ ਕੋਚ ਅਰਿਹੰਤ ਕੁਮਾਰ ਨੇ ਦੱਸਿਆ ਕਿ 75-80 ਕਿਲੋ ਭਾਰ ਵਰਗ ਵਿੱਚ ਆਸ਼ੀਸ਼, 80–85 ਕਿਲੋ ਭਾਰ ਵਰਗ ਵਿੱਚ ਸ੍ਰੀਆਂਸ਼ ਤੇ 85–90 ਕਿਲੋ ਭਾਰ ਵਰਗ ਵਿੱਚ ਜਸਨੂਰ ਸਿੰਘ ਥਿੰਦ ਨੇ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਇਸ ਮੌਕੇ ਜਲੰਧਰ ਦੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਭਵਿੱਖ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ ਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੇ ਨਾਲ ਹੀ ਕੋਚ ਮੁਹੰਮਦ ਹਬੀਬ ਤੇ ਹਰਪ੍ਰੀਤ ਸਿੰਘ ਹੈਰੀ ਨੇ ਦੱਸਿਆ ਕਿ 47–50 ਕਿਲੋ ਭਾਰ ਵਰਗ ਵਿੱਚ ਚਿਰਾਗ (ਪੀ.ਆਈ.ਐਸ ਮੋਹਾਲੀ) , 55 ਕਿਲੋ ਭਾਰ ਵਰਗ ਵਿੱਚ ਕ੍ਰਿਸ਼ਨਾ (ਐਸ.ਟੀ.ਸੀ ਮਸਤੂੂਆਣਾ ) , 75–80 ਕਿਲੋ ਭਾਰ ਵਰਗ ਵਿੱਚ ਮਨਵੀਰ ਸਿੰਘ (ਸਮਾਣਾ) , 90 ਕਿਲੋ ਵਰਗ ਵਿਚ ਹੁਸ਼ਿਆਰਪੁਰ ਦੇ ਬਾਕਸਰ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਗੋਲਡ ਜਿੱਤੇ।
ਦੱਸ ਦੇਈਏ ਕਿ ਇਸ ਪ੍ਰਦਰਸ਼ਨ ਦੇ ਆਧਾਰ ’ਤੇ ਚੁਣੀ ਗਈ ਪੰਜਾਬ ਦੀ ਟੀਮ ਹੁਣ 12 ਅਪ੍ਰੈਲ ਨੂੰ ਅਸਾਮ ਦੇ ਗੁਹਾਟੀ ਵਿੱਚ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੂਬੇ ਦੀ ਨੁਮਾਇੰਦਗੀ ਕਰੇਗੀ। ਟੀਮ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਪੰਜਾਬ ਦੀ ਝੋਲੀ ਵਿੱਚ ਵੱਧ ਤੋਂ ਵੱਧ ਮੈਡਲ ਪਾਏਗੀ।
ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਸੰਤੋਸ਼ ਦੱਤਾ ਨੇ ਅਤੇ ਬਾਕੀ ਕੋਚ ਸਾਹਿਬਾਨ ਅਤੇ ਅਧਿਕਾਰੀਆਂ ਨੇ ਖਿਡਾਰੀਆਂ ਦੀ ਮਿਹਨਤ ਅਤੇ ਜਜ਼ਬੇ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਦੱਸ ਦੇਈਏ ਕਿ ਸਨੀ ਦੱਤਾ ਬਾਕਸਿੰਗ ਕਲੱਬ ਸਮਾਣਾ ਵੱਲੋਂ ਸਵਰਗਵਾਸੀ ਬਾਕਸਰ ਸੰਦੀਪ ਦੱਤਾ ਦੀ ਯਾਦ ਵਿੱਚ 8ਵੀ ਯੂਥ ਬੁਆਇਜ਼ ਤਿੰਨ ਦਿਨਾਂ ਬਾਕਸਿੰਗ ਚੈਪੀਅਨਸ਼ਿਪ ਸਮਾਣਾ ਦੇ ਪਬਲਿਕ ਕਾਲਜ ਵਿਖੇ ਕਾਰਵਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਸੀਨੀਅਰ ਆਪ ਆਗੂ ਹਰਜਿੰਦਰ ਸਿੰਘ ਮਿੰਟੂ ਜੋੜਾਮਾਜਰਾ ਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਮੁੱਖ ਮਹਿਮਾਨਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਅਸੀਂ ਇਸ ਨਾਲ ਮਾੜੀਆਂ ਅਲਾਮਤ ਤੋਂ ਬਚੇ ਰਹਿੰਦੇ ਹਾਂ । ਸਾਨੂੰ ਖੇਡਾਂ ਪ੍ਰੇਮ ਭਾਵਨਾ ਨਾਲ ਖੇਡਣੀ ਚਾਹੀਦੀ ਹੈ ਇਹੋ ਜਿਹੇ ਖੇਡ ਮੇਲੇ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੇ ਕੰਮ ਕਰਦੇ ਹਨ। ਖੇਡ ਪ੍ਰਬੰਧਕਾਂ ਨੇ ਦੱਸਿਆ ਕਿ ਜਿਨ੍ਹਾਂ 10 ਖਿਡਾਰੀਆਂ ਨੇ ਗੋਲਡ ਮੈਡਲ ਜਿੱਤਿਆ ਹੈ, ਉਹ ਹੁਣ ਨੈਸ਼ਨਲ ਖੇਡਣ ਲਈ ਗੁਹਾਟੀ ਵਿਖੇ ਜਾਣਗੇ ।ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਪੰਜਾਬ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸੱਕਤਰ ਸੰਤੋਸ਼ ਦੱਤਾ ,ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ, ਪ੍ਰੇਮ ਕੁਮਾਰ ਸ਼ਰਮਾ, ਰੁਪੇਸ਼ ਵਰਮਾ, ਬਲਕਾਰ ਸਿੰਘ, ਧਰਮਵੀਰ ਕਲਿਆਣ, ਹਰਪਾਲ ਸਿੰਘ, ਕੁਲਜੀਤ ਸਿੰਘ ਸਣੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।