ਦਗਲ ਪੁਰਾਣ ਤੇ ਗਣੇਸ਼ ਮਹਾਤਮ 'ਚ ਵਰਣਿਤ ਕਥਾ ਅਨੁਸਾਰ, ਰਾਜਾ ਜਨਕ ਨੂੰ ਆਪਣੀ ਸ਼ਕਤੀ ਅਤੇ ਵੈਭਵ 'ਤੇ ਹੰਕਾਰ ਹੋ ਗਿਆ ਸੀ। ਉਨ੍ਹਾਂ ਦਾ ਘੁਮੰਡ ਤੋੜਨ ਲਈ ਗਣੇਸ਼ ਜੀ ਬ੍ਰਾਹਮਣ ਦੇ ਭੇਸ 'ਚ ਮਿਥਿਲਾ ਪਹੁੰਚੇ। ਉੱਥੇ ਉਨ੍ਹਾਂ ਰਾਜੇ ਦੇ ਮਹਿਲ ਦਾ ਸਾਰਾ ਭੋਜਨ ਖਾ ਲਿਆ, ਪਰ ਉਨ੍ਹਾਂ ਦੀ ਭੁੱਖ ਸ਼ਾਂਤ ਨਹੀਂ ਹੋਈ। ਹਾਰ ਕੇ ਜਨਕ ਨੇ ਆਪਣੀ ਗਲਤੀ ਮੰਨੀ। ਤਦ ਗਣੇਸ਼ ਜੀ ਇਕ ਗਰੀਬ ਬ੍ਰਾਹਮਣ ਦੇ ਘਰ ਪਹੁੰਚੇ, ਜਿੱਥੇ ਬ੍ਰਾਹਮਣ ਦੀ ਪਤਨੀ ਨੇ ਉਨ੍ਹਾਂ ਨੂੰ ਸ਼ਰਧਾ ਨਾਲ ਦੂਰਵਾ ਭੇਟ ਕੀਤੀ। ਉਸਨੂੰ ਖਾਂਦੇ ਹੀ ਗਣੇਸ਼ ਜੀ ਦੀ ਭੁੱਖ ਤੁਰੰਤ ਮਿਟ ਗਈ ਅਤੇ ਉਹ ਤ੍ਰਿਪਤ ਹੋ ਗਏ।

ਧਰਮ ਡੈਸਕ, ਨਵੀਂ ਦਿੱਲੀ: ਹਿੰਦੂ ਧਰਮ 'ਚ ਕਿਸੇ ਵੀ ਸ਼ੁੱਭ ਕਾਰਜ ਦੀ ਸ਼ੁਰੂਆਤ ਭਗਵਾਨ ਗਣੇਸ਼ ਦੀ ਪੂਜਾ ਨਾਲ ਹੁੰਦੀ ਹੈ। ਬੱਪਾ ਨੂੰ ਪ੍ਰਸੰਨ ਕਰਨ ਲਈ ਭਗਤ ਉਨ੍ਹਾਂ ਨੂੰ ਮੋਦਕ ਤੇ ਲੱਡੂ ਚੜ੍ਹਾਉਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਕ ਛੋਟੀ ਜਿਹੀ ਘਾਹ ਯਾਨੀ 'ਦੂਰਵਾ' (ਦੱਬ) ਤੋਂ ਬਿਨਾਂ ਉਨ੍ਹਾਂ ਦੀ ਪੂਜਾ ਅਧੂਰੀ ਮੰਨੀ ਜਾਂਦੀ ਹੈ? ਇਸ ਦੇ ਪਿੱਛੇ ਦੋ ਪੌਰਾਣਿਕ ਕਥਾਵਾਂ ਹਨ।
ਗਣੇਸ਼ ਪੁਰਾਣ (ਉਪਾਸਨਾ ਖੰਡ) ਅਨੁਸਾਰ, ਪ੍ਰਾਚੀਨ ਕਾਲ 'ਚ ਅਨਲਾਸੁਰ ਨਾਂ ਦਾ ਇਕ ਭਿਆਨਕ ਰਾਖਸ਼ ਸੀ। ਉਸਦੀਆਂ ਅੱਖਾਂ ਵਿੱਚੋਂ ਅੱਗ ਨਿਕਲਦੀ ਸੀ ਤੇ ਉਹ ਰਿਸ਼ੀ-ਮੁਨੀਆਂ ਨੂੰ ਜਿਉਂਦਾ ਨਿਗਲ ਜਾਂਦਾ ਸੀ। ਜਦੋਂ ਉਸਦਾ ਆਤੰਕ ਵਧਿਆ ਤਾਂ ਗਣੇਸ਼ ਜੀ ਨੇ ਉਸ ਨਾਲ ਯੁੱਧ ਕੀਤਾ ਤੇ ਖੁਦ ਹੀ ਨਿਗਲ ਲਿਆ। ਰਾਖਸ਼ ਨੂੰ ਨਿਗਲਣ ਤੋਂ ਬਾਅਦ ਗਣੇਸ਼ ਜੀ ਦੇ ਪੇਟ 'ਚ ਭਿਆਨਕ ਜਲਣ ਹੋਣ ਲੱਗੀ। ਕਈ ਉਪਾਅ ਕੀਤੇ ਗਏ, ਪਰ ਸ਼ਾਂਤੀ ਨਹੀਂ ਮਿਲੀ। ਤਦ ਕਸ਼ਯਪ ਰਿਸ਼ੀ ਨੇ ਗਣੇਸ਼ ਜੀ ਨੂੰ 21 ਦੂਰਵਾ ਦੀਆਂ ਗੰਢਾਂ ਖਾਣ ਲਈ ਦਿੱਤੀਆਂ। ਦੂਰਵਾ ਖਾਂਦੇ ਹੀ ਗਣਪਤੀ ਬੱਪਾ ਦੇ ਪੇਟ ਦੀ ਜਲਣ ਸ਼ਾਂਤ ਹੋ ਗਈ। ਉਦੋਂ ਤੋਂ ਹੀ ਉਨ੍ਹਾਂ ਨੂੰ ਦੂਰਵਾ ਚੜ੍ਹਾਉਣਾ ਜ਼ਰੂਰੀ ਮੰਨਿਆ ਗਿਆ ਹੈ।
ਦੂਜੇ ਪਾਸੇ, ਮੁਦਗਲ ਪੁਰਾਣ ਤੇ ਗਣੇਸ਼ ਮਹਾਤਮ 'ਚ ਵਰਣਿਤ ਕਥਾ ਅਨੁਸਾਰ, ਰਾਜਾ ਜਨਕ ਨੂੰ ਆਪਣੀ ਸ਼ਕਤੀ ਅਤੇ ਵੈਭਵ 'ਤੇ ਹੰਕਾਰ ਹੋ ਗਿਆ ਸੀ। ਉਨ੍ਹਾਂ ਦਾ ਘੁਮੰਡ ਤੋੜਨ ਲਈ ਗਣੇਸ਼ ਜੀ ਬ੍ਰਾਹਮਣ ਦੇ ਭੇਸ 'ਚ ਮਿਥਿਲਾ ਪਹੁੰਚੇ। ਉੱਥੇ ਉਨ੍ਹਾਂ ਰਾਜੇ ਦੇ ਮਹਿਲ ਦਾ ਸਾਰਾ ਭੋਜਨ ਖਾ ਲਿਆ, ਪਰ ਉਨ੍ਹਾਂ ਦੀ ਭੁੱਖ ਸ਼ਾਂਤ ਨਹੀਂ ਹੋਈ। ਹਾਰ ਕੇ ਜਨਕ ਨੇ ਆਪਣੀ ਗਲਤੀ ਮੰਨੀ। ਤਦ ਗਣੇਸ਼ ਜੀ ਇਕ ਗਰੀਬ ਬ੍ਰਾਹਮਣ ਦੇ ਘਰ ਪਹੁੰਚੇ, ਜਿੱਥੇ ਬ੍ਰਾਹਮਣ ਦੀ ਪਤਨੀ ਨੇ ਉਨ੍ਹਾਂ ਨੂੰ ਸ਼ਰਧਾ ਨਾਲ ਦੂਰਵਾ ਭੇਟ ਕੀਤੀ। ਉਸਨੂੰ ਖਾਂਦੇ ਹੀ ਗਣੇਸ਼ ਜੀ ਦੀ ਭੁੱਖ ਤੁਰੰਤ ਮਿਟ ਗਈ ਅਤੇ ਉਹ ਤ੍ਰਿਪਤ ਹੋ ਗਏ।
ਗਣੇਸ਼ ਜੀ ਨੂੰ ਦੂਰਵਾ ਅਰਪਿਤ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ: