ਅਜਿਹੀ ਅਵਸਥਾ ਵਿਚ ਅਸੀਂ ਖ਼ੁਦ ਵੀ ਸਕੂਨ ਨਾਲ ਨਹੀਂ ਰਹਿ ਪਾਉਂਦੇ ਕਿਉਂਕਿ ਮਨੁੱਖੀ ਜੀਵਨ ਦਾ ਜੋ ਮੂਲ ਉਦੇਸ਼ ਹੈ ਜਾਂ ਹੋਣਾ ਚਾਹੀਦਾ ਹੈ, ਉਹ ਅਸੀਂ ਕਰ ਨਹੀਂ ਪਾਉਂਦੇ ਹਾਂ। ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਦੀ ਗ਼ਲਤ ਸਲਾਹ ’ਤੇ ਚੱਲ ਕੇ ਅਸੀਂ ਆਪਣੇ ਸਹੀ ਮਾਰਗ ਜਾਂ ਉਦੇਸ਼ ਤੋਂ ਭਟਕ ਜਾਂਦੇ ਹਾਂ ਅਤੇ ਦੇਣ ਵਾਲੇ ਦੀ ਬਜਾਏ ਲੈਣ ਵਾਲੇ ਬਣ ਜਾਂਦੇ ਹਾਂ।

ਜੀਵਨ ਵਿਚ ਹਰੇਕ ਵਸਤੂ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ। ਜਿਸ ਉਦੇਸ਼ ਦੀ ਪੂਰਤੀ ਲਈ ਉਸ ਵਸਤੂ ਨੂੰ ਬਣਾਇਆ ਗਿਆ ਹੈ ਜਾਂ ਉਸ ਦਾ ਇਸਤੇਮਾਲ ਹੁੰਦਾ ਹੈ, ਜੇ ਉਹ ਵਸਤੂ ਉਸ ਉਦੇਸ਼ ਵਿਚ ਸਫਲ ਨਹੀਂ ਹੁੰਦੀ ਹੈ ਯਾਨੀ ਉਪਯੋਗ ਕਰਨ ਵਾਲਿਆਂ ਨੂੰ ਸੁੱਖ-ਸੁਵਿਧਾ ਨਹੀਂ ਦਿੰਦੀ ਹੈ ਤਾਂ ਉਪਭੋਗਤਾ ਲਈ ਉਹ ਬੇਕਾਰ ਹੋ ਜਾਂਦੀ ਹੈ। ਅਰਥਾਤ, ਵਸਤਾਂ ਦੀ ਸਾਰਥਕਤਾ ਜਾਂ ਉਨ੍ਹਾਂ ਦੀ ਉਪਯੋਗਿਤਾ ਸੁੱਖ-ਸੁਵਿਧਾ ਦੇ ਸਕਣ ਵਿਚ ਹੀ ਹੈ।
ਦੇਖਿਆ ਜਾਵੇ ਤਾਂ ਪ੍ਰਕਿਰਤੀ ਦੀ ਕੋਈ ਵੀ ਵਸਤੂ ਖ਼ੁਦ ਲਈ ਜਾਂ ਖ਼ੁਦ ਨੂੰ ਸੁੱਖ ਦੇਣ ਲਈ ਨਹੀਂ ਸਗੋਂ ਹੋਰਾਂ ਦੀ ਸੇਵਾ ਕਰਨ ਅਤੇ ਹੋਰਾਂ ਨੂੰ ਸੁੱਖ ਦੇਣ ਲਈ ਬਣੀ ਹੈ। ਜਿਵੇਂ ਕਿ ਸੂਰਜ ਦੀ ਰੋਸ਼ਨੀ, ਪਾਣੀ, ਹਵਾ, ਰੁੱਖ ਜਾਂ ਕੋਈ ਵਸਤੂ ਜਿਵੇਂ ਬਿਜਲੀ, ਕੁਰਸੀ, ਪੱਖਾ, ਭੋਜਨ ਆਦਿ ਜੇ ਸਾਨੂੰ ਆਰਾਮ ਤੇ ਸੁੱਖ ਨਹੀਂ ਦਿੰਦੇ ਹਨ ਤਾਂ ਸਾਡੇ ਲਈ ਉਸ ਸਮੇਂ ਉਨ੍ਹਾਂ ਦੀ ਮਹੱਤਤਾ ਜਾਂ ਉਪਯੋਗਿਤਾ ਸਮਾਪਤ ਹੋ ਜਾਂਦੀ ਹੈ।
ਇਸੇ ਤਰ੍ਹਾਂ ਅਸੀਂ ਮਨੁੱਖ ਵੀ ਮੂਲ ਰੂਪ ਵਿਚ ਸੁਭਾਵਕ ਤੌਰ ’ਤੇ ਹੋਰ ਲੋਕਾਂ ਨੂੰ ਸੁੱਖ-ਸ਼ਾਂਤੀ ਦੇਣ ਅਤੇ ਵੰਡਣ ਦੀ ਬਿਰਤੀ ਵਾਲੇ ਹੀ ਹੁੰਦੇ ਹਾਂ ਪਰ ਕਾਲਕ੍ਰਮ ਵਿਚ ਚੱਲਦੇ ਹੋਏ ਅਸੀਂ ਆਪਣੇ ਮੂਲ ਉਦੇਸ਼ ਨੂੰ ਭੁੱਲ ਜਾਂਦੇ ਹਾਂ ਅਤੇ ਲੈਣ ਵਾਲੇ ਬਣ ਜਾਂਦੇ ਹਾਂ। ਵਰਤਮਾਨ ਸਮੇਂ ਵਿਚ ਦੇਖੀਏ ਤਾਂ ਇਕ ਅਸੀਂ ਹੀ ਹਾਂ ਜੋ ਜ਼ਿਆਦਾਤਰ ਖ਼ੁਦ ਲਈ ਜੀਵਨ ਗੁਜ਼ਾਰ ਰਹੇ ਹਾਂ। ਜਦ ਅਸੀਂ ਦੇਣ ਦੇ ਸੁਭਾਅ ਤੋਂ ਉਲਟ ਲੈਣ ਦੀ ਮਾਨਸਿਕਤਾ ਦੇ ਅਧੀਨ ਹੁੰਦੇ ਹਾਂ ਤਾਂ ਅਸੀਂ ਅੰਦਰੋਂ ਖ਼ੁਦ ’ਚ ਖ਼ਾਲੀਪਣ ਮਹਿਸੂਸ ਕਰਦੇ ਹਾਂ। ਨਾ ਖ਼ੁਦ ਨੂੰ ਅਤੇ ਨਾ ਹੀ ਹੋਰਾਂ ਨੂੰ ਕੁਝ ਚੰਗਾ ਦੇ ਪਾਉਂਦੇ ਹਾਂ।
ਅਜਿਹੀ ਅਵਸਥਾ ਵਿਚ ਅਸੀਂ ਖ਼ੁਦ ਵੀ ਸਕੂਨ ਨਾਲ ਨਹੀਂ ਰਹਿ ਪਾਉਂਦੇ ਕਿਉਂਕਿ ਮਨੁੱਖੀ ਜੀਵਨ ਦਾ ਜੋ ਮੂਲ ਉਦੇਸ਼ ਹੈ ਜਾਂ ਹੋਣਾ ਚਾਹੀਦਾ ਹੈ, ਉਹ ਅਸੀਂ ਕਰ ਨਹੀਂ ਪਾਉਂਦੇ ਹਾਂ। ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਦੀ ਗ਼ਲਤ ਸਲਾਹ ’ਤੇ ਚੱਲ ਕੇ ਅਸੀਂ ਆਪਣੇ ਸਹੀ ਮਾਰਗ ਜਾਂ ਉਦੇਸ਼ ਤੋਂ ਭਟਕ ਜਾਂਦੇ ਹਾਂ ਅਤੇ ਦੇਣ ਵਾਲੇ ਦੀ ਬਜਾਏ ਲੈਣ ਵਾਲੇ ਬਣ ਜਾਂਦੇ ਹਾਂ। ਦੇਣ ਦੀ ਪ੍ਰਵਿਰਤੀ ਵਾਲੇ ਲੋਕ ਇਸ ਸਮੇਂ ਜ਼ਿਆਦਾਤਰ ਲੈਣ ਵਾਲੇ ਬਣ ਗਏ ਹਨ।
ਕੋਈ-ਕੋਈ ਤਾਂ ਹੋਰਾਂ ਤੋਂ ਖੋਹ ਕੇ ਵੀ ਲੈਣ ਲੱਗ ਪਏ ਹਨ। ਤਦ ਹੀ ਬਿਨਾਂ ਉਦੇਸ਼ ਦੇ ਜਿਉਣ ਵਾਲੇ ਲੋਕ ਸਹੀ ਮਾਅਨੇ ਵਿਚ ਨਾ ਤਾਂ ਖ਼ੁਦ ਦੀ ਅਤੇ ਨਾ ਹੀ ਹੋਰਾਂ ਦੀ ਸਹੀ ਮਾਅਨੇ ਵਿਚ ਸੇਵਾ ਕਰ ਪਾਉਂਦੇ ਹਨ। ਅਕਸਰ ਅਜਿਹੇ ਲੋਕ ਦੁਖੀ ਅਤੇ ਪਰੇਸ਼ਾਨ ਰਹਿੰਦੇ ਹਨ। ਦੇਣ ਦੇ ਦ੍ਰਿਸ਼ਟੀਕੋਣ, ਬਿਰਤੀ ਤੇ ਭਾਵਨਾ ਨੂੰ ਜੀਵਨ ਵਿਚ ਅਪਣਾਉਣ ਨਾਲ ਸਾਡਾ ਚਾਲ-ਚਲਨ, ਚਿਹਰਾ ਅਤੇ ਚਰਿੱਤਰ ਦੇਵੀ-ਦੇਵਤਿਆਂ ਦੀ ਭਾਂਤੀ ਸੁਖਦਾਈ ਬਣ ਜਾਂਦੇ ਹਨ।
ਖ਼ੁਦ ਨੂੰ ਅਤੇ ਆਪਣੇ ਜੀਵਨ ਉਦੇਸ਼ ਨੂੰ ਸਹੀ ਅਰਥ ਵਿਚ ਜਾਣਨ ਅਤੇ ਅਪਣਾਉਣ ਲਈ ਸਾਨੂੰ ਦੇਹ ਅਭਿਮਾਨ ਤੇ ਹੰਕਾਰ ਨੂੰ ਸਮਝਣਾ ਅਤੇ ਦੂਰ ਕਰਨਾ ਹੋਵੇਗਾ। ਦਰਅਸਲ, ਇਹ ਹੰਕਾਰ ਇਕ ਬਨਾਵਟੀ ਤੇ ਅਸਥਾਈ ਮਖੌਟੇ ਦੇ ਸਮਾਨ ਹੈ ਜਿਸ ਨੂੰ ਸਾਨੂੰ ਉਤਾਰਨਾ ਪਵੇਗਾ।
-ਬ੍ਰਹਮਾਕੁਮਾਰੀ ਸ਼ਿਵਾਨੀ