ਪੌਰਾਣਿਕ ਕਥਾ ਅਨੁਸਾਰ, ਮਹਾਭਾਰਤ ਦੇ ਯੁੱਧ ਵਿਚ ਜਦੋਂ ਬਰਬਰੀਕ ਯੁੱਧ 'ਚ ਹਿੱਸਾ ਲੈਣ ਜਾ ਰਹੇ ਸਨ ਤਾਂ ਉਸ ਸਮੇਂ ਭਗਵਾਨ ਸ਼੍ਰੀਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਧਾਰਨ ਕੀਤਾ ਤੇ ਉਨ੍ਹਾਂ ਦੀ ਪ੍ਰੀਖਿਆ ਲਈ। ਪ੍ਰਭੂ ਨੇ ਬਰਬਰੀਕ ਨੂੰ ਕਿਹਾ ਕਿ ਕੀ ਉਹ ਪਿੱਪਲ ਦੇ ਦਰੱਖਤ ਦੇ ਸਾਰੇ ਪੱਤਿਆਂ ਨੂੰ ਇੱਕੋ ਤੀਰ ਨਾਲ ਵਿੰਨ੍ਹ ਸਕਦੇ ਹਨ?

ਧਰਮ ਡੈਸਕ, ਨਵੀਂ ਦਿੱਲੀ : ਖਾਟੂ ਸ਼ਿਆਮ ਜੀ ਦਾ ਸਬੰਧ ਮਹਾਭਾਰਤ (Mahabharat) ਕਾਲ ਤੋਂ ਮੰਨਿਆ ਜਾਂਦਾ ਹੈ। ਹਿੰਦੂ ਧਰਮ 'ਚ ਖਾਟੂ ਸ਼ਿਆਮ ਜੀ ਦੀ ਪੂਜਾ-ਅਰਚਨਾ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਧਾਰਮਿਕ ਮਾਨਤਾ ਅਨੁਸਾਰ, ਜੋ ਵਿਅਕਤੀ ਸੱਚੇ ਮਨ ਨਾਲ ਰੋਜ਼ਾਨਾ ਖਾਟੂ ਸ਼ਿਆਮ ਜੀ ਦੀ ਸਾਧਨਾ ਕਰਦਾ ਹੈ, ਉਸ ਨੂੰ ਜੀਵਨ ਦੀਆਂ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਤੋਂ ਮੁਕਤੀ ਮਿਲਦੀ ਹੈ ਅਤੇ ਸੁੱਖ ਤੇ ਖੁਸ਼ਹਾਲੀ 'ਚ ਵਾਧਾ ਹੁੰਦਾ ਹੈ।
ਖਾਟੂ ਸ਼ਿਆਮ ਜੀ ਨੂੰ 'ਤੀਨ ਬਾਣ ਧਾਰੀ' (ਤਿੰਨ ਤੀਰਾਂ ਵਾਲਾ) ਕਿਹਾ ਜਾਂਦਾ ਹੈ। ਹੁਣ ਤੁਹਾਡੇ ਮਨ 'ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਆਖਿਰ ਕਿਸ ਕਾਰਨ ਕਰਕੇ ਖਾਟੂ ਸ਼ਿਆਮ ਜੀ ਨੂੰ ਤੀਨ ਬਾਣ ਧਾਰੀ (Khatu Shyam 3 Baan Story) ਕਿਹਾ ਜਾਂਦਾ ਹੈ। ਜੇਕਰ ਨਹੀਂ ਪਤਾ, ਤਾਂ ਆਓ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਪੌਰਾਣਿਕ ਕਥਾ ਅਨੁਸਾਰ, ਮਹਾਭਾਰਤ ਦੇ ਯੁੱਧ ਵਿਚ ਜਦੋਂ ਬਰਬਰੀਕ ਯੁੱਧ 'ਚ ਹਿੱਸਾ ਲੈਣ ਜਾ ਰਹੇ ਸਨ ਤਾਂ ਉਸ ਸਮੇਂ ਭਗਵਾਨ ਸ਼੍ਰੀਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਧਾਰਨ ਕੀਤਾ ਤੇ ਉਨ੍ਹਾਂ ਦੀ ਪ੍ਰੀਖਿਆ ਲਈ। ਪ੍ਰਭੂ ਨੇ ਬਰਬਰੀਕ ਨੂੰ ਕਿਹਾ ਕਿ ਕੀ ਉਹ ਪਿੱਪਲ ਦੇ ਦਰੱਖਤ ਦੇ ਸਾਰੇ ਪੱਤਿਆਂ ਨੂੰ ਇੱਕੋ ਤੀਰ ਨਾਲ ਵਿੰਨ੍ਹ ਸਕਦੇ ਹਨ? ਬਰਬਰੀਕ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ। ਉਧਰ, ਕ੍ਰਿਸ਼ਨਜੀ ਨੇ ਚੁੱਪਚਾਪ ਇਕ ਪੱਤਾ ਆਪਣੇ ਪੈਰ ਹੇਠਾਂ ਦਬਾ ਲਿਆ। ਇਸ ਤੋਂ ਬਾਅਦ ਬਰਬਰੀਕ ਨੇ ਪਹਿਲੇ ਬਾਣ ਨਾਲ ਦਰੱਖ਼ਤ ਦੇ ਸਾਰੇ ਪੱਤਿਆਂ 'ਤੇ ਨਿਸ਼ਾਨਾ ਲਗਾਇਆ।
ਇਸ ਤੋਂ ਬਾਅਦ ਤੀਰ ਭਗਵਾਨ ਸ਼੍ਰੀ ਕ੍ਰਿਸ਼ਨ ਕੋਲ ਆਇਆ ਤੇ ਉਨ੍ਹਾਂ ਦੇ ਪੈਰ ਕੋਲ ਚੱਕਰ ਕੱਟਣ ਲੱਗਾ। ਤੀਰ ਨੂੰ ਵੀ ਇਸ ਗੱਲ ਦੀ ਜਾਣਕਾਰੀ ਸੀ ਕਿ ਇਕ ਪੱਤਾ ਪੈਰ ਦੇ ਹੇਠਾਂ ਹੈ। ਇਸ ਦ੍ਰਿਸ਼ ਨੂੰ ਦੇਖ ਕੇ ਭਗਵਾਨ ਸ਼੍ਰੀਕ੍ਰਿਸ਼ਨ ਨੂੰ ਪਤਾ ਲੱਗ ਗਿਆ ਕਿ ਬਰਬਰੀਕ ਦੇ ਬਾਣ ਅਚੂਕ ਹਨ। ਬਰਬਰੀਕ ਦੀ ਇਸੇ ਸ਼ਕਤੀ ਕਾਰਨ ਖਾਟੂ ਸ਼ਿਆਮ ਜੀ ਨੂੰ 'ਤੀਨ ਬਾਣ ਧਾਰੀ' ਕਿਹਾ ਜਾਂਦਾ ਹੈ। ਖਾਟੂ ਸ਼ਿਆਮ ਜੀ ਇਨ੍ਹਾਂ 3 ਬਾਣਾਂ ਦੀ ਮਦਦ ਨਾਲ ਕੌਰਵਾਂ ਨੂੰ ਯੁੱਧ ਜਿਤਾ ਸਕਦੇ ਸਨ।
ਬਰਬਰੀਕ ਇਕ ਮਹਾਨ ਯੋਧਾ ਸਨ। ਉਨ੍ਹਾਂ ਭਗਵਾਨ ਸ਼ਿਵ ਦੀ ਤਪੱਸਿਆ ਕੀਤੀ ਸੀ। ਇਸ ਤੋਂ ਪ੍ਰਸੰਨ ਹੋ ਕੇ ਮਹਾਂਦੇਵ ਨੇ ਉਨ੍ਹਾਂ ਨੂੰ ਤਿੰਨ ਅਮੋਘ ਬਾਣ ਦਿੱਤੇ ਸਨ। ਸ਼ਿਵਜੀ ਨੇ ਆਸ਼ੀਰਵਾਦ ਦਿੱਤਾ ਸੀ ਕਿ ਇਨ੍ਹਾਂ ਤਿੰਨਾਂ ਬਾਣਾਂ ਨਾਲ ਉਹ ਤਿੰਨਾਂ ਲੋਕਾਂ 'ਚ ਜਿੱਤ ਪ੍ਰਾਪਤ ਕਰ ਸਕਦੇ ਹਨ।
ਬਰਬਰੀਕ ਦੇ ਤਿੰਨ ਅਮੋਘ ਬਾਣਾਂ ਦਾ ਵਰਣਨ ਸਕੰਦ ਪੁਰਾਣ (Skanda Purana) 'ਚ ਦੇਖਣ ਨੂੰ ਮਿਲਦਾ ਹੈ।