ਪ੍ਰਾਰਥਨਾ ਕਰਦੇ ਸਮੇਂ ਲੋਕਾਂ ਵੱਲੋਂ ਅੱਖਾਂ ਬੰਦ ਕਰਨ ਦਾ ਇੱਕ ਸਭ ਤੋਂ ਵਿਹਾਰਕ ਕਾਰਨ ਇਹ ਹੈ ਕਿ ਇਸ ਨਾਲ ਧਿਆਨ ਭਟਕਣ ਦੀ ਸੰਭਾਵਨਾ ਕਾਫ਼ੀ ਹੱਦ ਤਕ ਘੱਟ ਹੋ ਜਾਂਦੀ ਹੈ। ਇਨਸਾਨੀ ਦਿਮਾਗ ਸੁਭਾਵਿਕ ਤੌਰ 'ਤੇ ਆਪਣੇ ਆਲੇ-ਦੁਆਲੇ ਹੋਣ ਵਾਲੀਆਂ ਹਲਚਲਾਂ ਤੇ ਗਤੀਵਿਧੀਆਂ ਵੱਲ ਖਿੱਚਿਆ ਜਾਂਦਾ ਹੈ। ਇੱਥੋਂ ਤੱਕ ਕਿ, ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਕਿ ਮੋਮਬੱਤੀ ਦਾ ਟਿਮਟਿਮਾਉਣਾ, ਬਦਲਦੀ ਰੌਸ਼ਨੀ, ਨੇੜਿਓਂ ਲੰਘਦੇ ਹੋਏ ਲੋਕ ਧਿਆਨ ਭਟਕਾ ਸਕਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਸਾਰੇ ਧਰਮਾਂ ਤੇ ਸੱਭਿਆਚਾਰਾਂ 'ਚ ਪ੍ਰਾਰਥਨਾ (Prayer) ਕਾਫ਼ੀ ਹੱਦ ਤਕ ਇਕਸਮਾਨ ਲੱਗਦੀ ਹੈ। ਦੋਵੇਂ ਹੱਥ ਆਪਸ 'ਚ ਜੁੜੇ ਹੋਏ, ਸਿਰ ਥੋੜ੍ਹਾ ਝੁਕਿਆ ਹੋਇਆ ਤੇ ਅੱਖਾਂ ਬੰਦ। ਇਹ ਇੱਕ ਅਜਿਹਾ ਸਰਵਵਿਆਪੀ ਭਾਵ ਹੈ ਜੋ ਲਗਪਗ ਹਰ ਕਿਸੇ ਦੇ ਜੀਵਨ ਦਾ ਅਹਿਮ ਹਿੱਸਾ ਹੈ। ਫਿਰ ਵੀ, ਪ੍ਰਾਰਥਨਾ ਦੌਰਾਨ ਅੱਖਾਂ ਬੰਦ ਕਰਨ ਦੇ ਪਿੱਛੇ ਇਕ ਡੂੰਘਾ, ਸਰਲ ਮਨੋਵਿਗਿਆਨਕ, ਅਧਿਆਤਮਕ ਤੇ ਸੱਭਿਆਚਾਰਕ ਅਰਥ ਛੁਪਿਆ ਹੋਇਆ ਹੈ। ਇਸ ਨੂੰ ਸਿਰਫ਼ ਬਚਪਨ ਵਿਚ ਸਿਖਾਈ ਗਈ ਇਕ ਆਦਤ ਨਹੀਂ ਕਿਹਾ ਜਾ ਸਕਦਾ, ਸਗੋਂ ਇਹ ਬਾਹਰੀ ਦੁਨੀਆ ਤੋਂ ਹਟ ਕੇ ਆਪਣੇ ਅੰਦਰ ਆਤਮ-ਮੰਥਨ ਕਰਨ ਦੀਆਂ ਮਨੁੱਖੀ ਲੋੜਾਂ ਨੂੰ ਦਰਸਾਉਂਦਾ ਹੈ।
ਪ੍ਰਾਰਥਨਾ ਕਰਦੇ ਸਮੇਂ ਲੋਕਾਂ ਵੱਲੋਂ ਅੱਖਾਂ ਬੰਦ ਕਰਨ ਦਾ ਇੱਕ ਸਭ ਤੋਂ ਵਿਹਾਰਕ ਕਾਰਨ ਇਹ ਹੈ ਕਿ ਇਸ ਨਾਲ ਧਿਆਨ ਭਟਕਣ ਦੀ ਸੰਭਾਵਨਾ ਕਾਫ਼ੀ ਹੱਦ ਤਕ ਘੱਟ ਹੋ ਜਾਂਦੀ ਹੈ। ਇਨਸਾਨੀ ਦਿਮਾਗ ਸੁਭਾਵਿਕ ਤੌਰ 'ਤੇ ਆਪਣੇ ਆਲੇ-ਦੁਆਲੇ ਹੋਣ ਵਾਲੀਆਂ ਹਲਚਲਾਂ ਤੇ ਗਤੀਵਿਧੀਆਂ ਵੱਲ ਖਿੱਚਿਆ ਜਾਂਦਾ ਹੈ। ਇੱਥੋਂ ਤੱਕ ਕਿ, ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਕਿ ਮੋਮਬੱਤੀ ਦਾ ਟਿਮਟਿਮਾਉਣਾ, ਬਦਲਦੀ ਰੌਸ਼ਨੀ, ਨੇੜਿਓਂ ਲੰਘਦੇ ਹੋਏ ਲੋਕ ਧਿਆਨ ਭਟਕਾ ਸਕਦੇ ਹਨ।
ਪ੍ਰਾਰਥਨਾ ਕਰਦੇ ਸਮੇਂ ਅੱਖਾਂ ਰਾਹੀਂ ਮਿਲਣ ਵਾਲੀਆਂ ਸਾਰੀਆਂ ਜਾਣਕਾਰੀਆਂ (ਵਿਜ਼ੂਅਲ ਇਨਪੁਟ) ਮਿਲਣੀਆਂ ਬੰਦ ਹੋ ਜਾਂਦੀਆਂ ਹਨ। ਅਜਿਹੇ ਵਿਚ ਜਦੋਂ ਧਿਆਨ ਭਟਕਾਉਣ ਵਾਲੇ ਬਾਹਰੀ ਸੰਕੇਤ ਮਿਲਣੇ ਘੱਟ ਹੋ ਜਾਂਦੇ ਹਨ ਤਾਂ ਮਨ ਆਸਾਨੀ ਨਾਲ ਉਨ੍ਹਾਂ ਸ਼ਬਦਾਂ, ਵਿਚਾਰਾਂ ਜਾਂ ਭਾਵਨਾਵਾਂ 'ਤੇ ਟਿਕ ਸਕਦਾ ਹੈ ਜੋ ਪਰਮਾਤਮਾ ਪ੍ਰਤੀ ਸਮਰਪਿਤ ਭਾਵ ਰੱਖਣ ਲਈ ਬੇਹੱਦ ਜ਼ਰੂਰੀ ਹਨ। ਅੱਖਾਂ ਬੰਦ ਕਰਨ ਨਾਲ ਮਨ ਅਤੇ ਦਿਮਾਗ ਦੋਵੇਂ ਸ਼ਾਂਤ ਹੁੰਦੇ ਹਨ, ਜੋ ਇਕਾਗਰਤਾ ਵਧਾਉਣ ਵਿੱਚ ਮਦਦ ਕਰਦੇ ਹਨ।
ਪ੍ਰਾਰਥਨਾ ਦੀ ਕਿਰਿਆ ਦਾ ਇਕ ਪ੍ਰਤੀਕਾਤਮਕ ਅਰਥ ਵੀ ਹੈ। ਹਿੰਦੂ ਧਰਮ ਤੋਂ ਇਲਾਵਾ ਹੋਰ ਧਰਮਾਂ 'ਚ ਸਿਰ ਝੁਕਾਉਣਾ ਤੇ ਅੱਖਾਂ ਬੰਦ ਕਰਨਾ ਨਿਮਰਤਾ ਦੇ ਭਾਵ ਨੂੰ ਦਰਸਾਉਂਦਾ ਹੈ। ਇਹ ਇਸ ਗੱਲ ਨੂੰ ਮੰਨਣਾ ਹੈ ਕਿ ਵਿਅਕਤੀ ਆਪਣੇ ਤੋਂ ਕਿਤੇ ਜ਼ਿਆਦਾ ਮਹਾਨ ਕਿਸੇ ਸ਼ਕਤੀ ਦੇ ਸਾਹਮਣੇ ਖੜ੍ਹਾ ਹੈ। ਕਈ ਅਧਿਆਤਮਿਕ ਪਰੰਪਰਾਵਾਂ ਵਿੱਚ ਪ੍ਰਾਰਥਨਾ ਇੱਕ ਦਿਖਾਵਾ ਨਹੀਂ, ਸਗੋਂ ਵਿਅਕਤੀ ਅਤੇ ਭਗਵਾਨ ਦੇ ਵਿਚਕਾਰ ਦਾ ਬੇਹੱਦ ਨਿੱਜੀ ਅਤੇ ਨਿੱਘਾ ਪਲ ਮੰਨਿਆ ਜਾਂਦਾ ਹੈ।
ਹਿੰਦੂ ਧਰਮ: ਹਿੰਦੂ ਧਰਮ 'ਚ ਅੱਖਾਂ ਬੰਦ ਕਰਨਾ, ਖੁਦ ਨੂੰ ਈਸ਼ਵਰ ਪ੍ਰਤੀ ਸਮਰਪਿਤ ਕਰਨ ਦੀ ਭਾਵਨਾ ਨੂੰ ਬਲ ਦਿੰਦਾ ਹੈ। ਹਿੰਦੂ ਮੰਦਰਾਂ 'ਚ ਸ਼ਰਧਾਲੂ ਅਕਸਰ ਮੰਤਰਾਂ ਦੇ ਜਾਪ ਦੌਰਾਨ ਜਾਂ ਦਰਸ਼ਨਾਂ ਸਮੇਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ।
ਈਸਾਈ ਧਰਮ: ਈਸਾਈ ਪ੍ਰਾਰਥਨਾ ਸਭਾਵਾਂ 'ਚ ਵੀ ਸ਼ਰਧਾ ਅਤੇ ਇਕਾਗਰਤਾ ਨੂੰ ਉਤਸ਼ਾਹਿਤ ਕਰਨ ਲਈ ਅੱਖਾਂ ਬੰਦ ਕਰ ਲਈਆਂ ਜਾਂਦੀਆਂ ਹਨ।
ਇਸਲਾਮ ਧਰਮ: ਇਸਲਾਮ ਭਾਈਚਾਰਾ ਵੀ ਆਪਣੀ ਦੁਆ (ਪ੍ਰਾਰਥਨਾ) ਦੌਰਾਨ ਅੱਲ੍ਹਾ ਦੀ ਇਬਾਦਤ ਕਰਦਾ ਹੈ। ਭਾਵੇਂ ਇਨ੍ਹਾਂ ਪ੍ਰਥਾਵਾਂ ਦੇ ਤਰੀਕੇ ਇੱਕ-ਦੂਜੇ ਤੋਂ ਵੱਖ ਹੋ ਸਕਦੇ ਹਨ, ਪਰ ਇਸਦੇ ਪਿੱਛੇ ਦਾ ਮੂਲ ਵਿਚਾਰ ਇੱਕੋ ਹੀ ਹੈ।
ਪ੍ਰਾਰਥਨਾ ਇਕ ਬੇਹੱਦ ਨਿੱਜੀ ਪ੍ਰਕਿਰਿਆ ਹੈ, ਜਿਸ ਰਾਹੀਂ ਲੋਕ ਸ਼ੁਕਰਾਨਾ ਪ੍ਰਗਟ ਕਰਨ ਦੇ ਨਾਲ-ਨਾਲ ਆਪਣੀਆਂ ਚਿੰਤਾਵਾਂ ਨੂੰ ਗੁਪਤ ਰੂਪ ਵਿੱਚ ਜ਼ਾਹਰ ਕਰ ਸਕਦੇ ਹਨ। ਅੱਖਾਂ ਬੰਦ ਕਰਨ ਨਾਲ ਵਿਅਕਤੀ ਅਤੇ ਆਲੇ-ਦੁਆਲੇ ਦੇ ਵਾਤਾਵਰਣ ਦੇ ਵਿਚਕਾਰ ਇੱਕ ਛੋਟੀ ਜਿਹੀ ਮਨੋਵਿਗਿਆਨਕ ਸੀਮਾ ਬਣ ਜਾਂਦੀ ਹੈ। ਇੱਥੋਂ ਤੱਕ ਕਿ ਭੀੜ-ਭੜੱਕੇ ਵਾਲੇ ਮੰਦਰ, ਮਸਜਿਦ ਜਾਂ ਚਰਚ ਵਿੱਚ ਇਹ ਭਾਵ ਨਿੱਜਤਾ ਦਾ ਇੱਕ ਪਲ ਪ੍ਰਦਾਨ ਕਰਦਾ ਹੈ।
ਅਧਿਆਤਮਕ ਅਭਿਆਸਾਂ 'ਚ ਪ੍ਰਾਰਥਨਾ ਰਾਹੀਂ ਕਲਪਨਾ ਕਰਨਾ ਸ਼ਾਮਲ ਹੈ। ਇਸ ਦੌਰਾਨ ਵਿਅਕਤੀ ਕਿਸੇ ਵੀ ਦੇਵਤੇ ਦਾ ਸਰੂਪ ਬਣਾ ਸਕਦਾ ਹੈ, ਰੌਸ਼ਨੀ ਜਾਂ ਬ੍ਰਹਮ ਊਰਜਾ ਦੀ ਕਲਪਨਾ ਕਰ ਸਕਦਾ ਹੈ, ਜਾਂ ਮਨ ਹੀ ਮਨ ਪਵਿੱਤਰ ਸ਼ਬਦਾਂ ਨੂੰ ਦੁਹਰਾ ਸਕਦਾ ਹੈ। ਅੱਖਾਂ ਬੰਦ ਕਰਨ ਨਾਲ ਮਨ ਵਿੱਚ ਤਸਵੀਰਾਂ ਬਣਾਉਣੀਆਂ ਕਾਫ਼ੀ ਸਰਲ ਹੋ ਜਾਂਦੀਆਂ ਹਨ।
ਪਹਿਲੀ ਨਜ਼ਰੇ ਪ੍ਰਾਰਥਨਾ ਦੌਰਾਨ ਅੱਖਾਂ ਬੰਦ ਕਰਨਾ ਧਾਰਮਿਕ ਅਭਿਆਸ ਦਾ ਇੱਕ ਛੋਟਾ ਜਿਹਾ ਹਿੱਸਾ ਲੱਗ ਸਕਦਾ ਹੈ, ਪਰ ਇਹ ਕਿਰਿਆ ਚੁੱਪਚਾਪ ਰੌਲੀ-ਰੱਪੇ ਤੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੂੰ ਦੂਰ ਕਰਕੇ ਇਕਾਂਤ ਅਤੇ ਇਕਾਗਰਤਾ ਨੂੰ ਮਜ਼ਬੂਤ ਕਰਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।