ਪੌਰਾਣਿਕ ਕਥਾ ਅਨੁਸਾਰ, ਵਨਵਾਸ ਦੌਰਾਨ ਰਾਵਣ ਨੇ ਮਾਤਾ ਸੀਤਾ ਦਾ ਅਗਵਾ ਕੀਤਾ, ਪਰ ਉਹ ਚਾਹ ਕੇ ਵੀ ਮਾਤਾ ਸੀਤਾ ਨੂੰ ਕਦੇ ਹੱਥ ਨਹੀਂ ਲਗਾ ਸਕਿਆ। ਇਸਦੇ ਪਿੱਛੇ ਦੀ ਵਜ੍ਹਾ ਅਪਸਰਾ ਰੰਭਾ ਦੇ ਪਤੀ ਨਲਕੁਬੇਰ ਦਾ ਸਰਾਪ ਸੀ। ਇਸੇ ਕਾਰਨ ਰਾਵਣ ਮਾਤਾ ਸੀਤਾ ਨੂੰ ਹੱਥ ਲਗਾਉਣ ਤੋਂ ਡਰਦਾ ਸੀ।

ਧਰਮ ਡੈਸਕ, ਨਵੀਂ ਦਿੱਲੀ : ਵਨਵਾਸ ਦੌਰਾਨ ਲੰਕਾਪਤੀ ਰਾਵਣ ਨੇ ਮਾਤਾ ਸੀਤਾ ਨੂੰ ਅਸ਼ੋਕ ਵਾਟਿਕਾ 'ਚ ਬੰਦੀ ਬਣਾ ਕੇ ਰੱਖਿਆ ਸੀ, ਪਰ ਰਾਵਣ ਇੰਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਮਾਤਾ ਨੂੰ ਛੂਹ ਨਹੀਂ ਸਕਿਆ। ਪਰ ਕੀ ਤੁਸੀਂ ਜਾਣਦੇ ਹੋ ਕਿ ਆਖ਼ਰ ਕਿਸ ਕਾਰਨ ਕਰਕੇ ਰਾਵਣ ਮਾਤਾ ਸੀਤਾ ਨੂੰ ਹੱਥ ਨਹੀਂ ਲਗਾ ਸਕਿਆ? ਜੇਕਰ ਨਹੀਂ ਪਤਾ, ਤਾਂ ਆਓ ਜਾਣਦੇ ਹਾਂ ਰਾਮਾਇਣ ਦੇ ਇਸ ਖ਼ਾਸ ਪ੍ਰਸੰਗ ਬਾਰੇ।
ਪੌਰਾਣਿਕ ਕਥਾ ਅਨੁਸਾਰ, ਵਨਵਾਸ ਦੌਰਾਨ ਰਾਵਣ ਨੇ ਮਾਤਾ ਸੀਤਾ ਦਾ ਅਗਵਾ ਕੀਤਾ, ਪਰ ਉਹ ਚਾਹ ਕੇ ਵੀ ਮਾਤਾ ਸੀਤਾ ਨੂੰ ਕਦੇ ਹੱਥ ਨਹੀਂ ਲਗਾ ਸਕਿਆ। ਇਸਦੇ ਪਿੱਛੇ ਦੀ ਵਜ੍ਹਾ ਅਪਸਰਾ ਰੰਭਾ ਦੇ ਪਤੀ ਨਲਕੁਬੇਰ ਦਾ ਸਰਾਪ ਸੀ। ਇਸੇ ਕਾਰਨ ਰਾਵਣ ਮਾਤਾ ਸੀਤਾ ਨੂੰ ਹੱਥ ਲਗਾਉਣ ਤੋਂ ਡਰਦਾ ਸੀ।
ਜਦੋਂ ਰਾਵਣ ਸਵਰਗਲੋਕ ਪਹੁੰਚਿਆ, ਤਾਂ ਉਸ ਦੀ ਨਜ਼ਰ ਅਤਿ ਸੁੰਦਰ ਅਪਸਰਾ ਰੰਭਾ 'ਤੇ ਪਈ। ਰਿਸ਼ਤੇ ਵਿੱਚ ਉਹ ਰਾਵਣ ਦੀ ਨੂੰਹ ਲੱਗਦੀ ਸੀ, ਕਿਉਂਕਿ ਉਹ ਰਾਵਣ ਦੇ ਵੱਡੇ ਭਰਾ ਕੁਬੇਰ ਦੇ ਪੁੱਤਰ ਨਲਕੁਬੇਰ ਦੀ ਪਤਨੀ ਸੀ। ਰਾਵਣ ਨੇ ਰੰਭਾ ਨਾਲ ਦੁਰਾਚਾਰ ਕੀਤਾ, ਤਾਂ ਰੰਭਾ ਨੇ ਰਾਵਣ ਨੂੰ ਪਿਤਾ ਦੇ ਸਮਾਨ ਦੱਸਿਆ, ਪਰ ਰਾਵਣ ਨੇ ਉਸਦੀ ਇੱਕ ਨਾ ਸੁਣੀ।
ਜਦੋਂ ਇਸ ਗੱਲ ਦਾ ਪਤਾ ਰੰਭਾ ਦੇ ਪਤੀ ਨਲਕੁਬੇਰ ਨੂੰ ਲੱਗਿਆ ਤਾਂ ਉਸਨੇ ਰਾਵਣ ਨੂੰ ਸਰਾਪ ਦਿੱਤਾ ਕਿ ਜੇਕਰ ਰਾਵਣ ਭਵਿੱਖ 'ਚ ਕਦੇ ਵੀ ਕਿਸੇ ਇਸਤਰੀ ਨੂੰ ਉਸਦੀ ਮਰਜ਼ੀ ਤੋਂ ਬਿਨਾਂ ਛੂਹੇਗਾ ਤਾਂ ਉਸਦੇ ਟੁਕੜੇ-ਟੁਕੜੇ ਹੋ ਜਾਣਗੇ। ਨਲਕੁਬੇਰ ਦੇ ਇਸੇ ਸਰਾਪ ਕਾਰਨ ਰਾਵਣ ਮਾਤਾ ਸੀਤਾ ਨੂੰ ਹੱਥ ਲਗਾਉਣ ਤੋਂ ਡਰਦਾ ਸੀ।
ਇਸ ਪ੍ਰਸੰਗ ਦਾ ਵਰਣਨ ਰਾਮਾਇਣ ਦੇ ਉੱਤਰ ਕਾਂਡ 'ਚ ਦੇਖਣ ਨੂੰ ਮਿਲਦਾ ਹੈ। ਇਸ ਅਧਿਆਏ 'ਚ ਨਲਕੁਬੇਰ ਦੇ ਸਰਾਪ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ।
ਅਪਸਰਾ ਰੰਭਾ ਆਪਣੀ ਖ਼ੂਬਸੂਰਤੀ ਅਤੇ ਆਕਰਸ਼ਣ ਕਾਰਨ ਤਿੰਨਾਂ ਲੋਕਾਂ ਵਿੱਚ ਪ੍ਰਸਿੱਧ ਸੀ। ਪੌਰਾਣਿਕ ਕਥਾ ਅਨੁਸਾਰ, ਅੰਮ੍ਰਿਤ ਪ੍ਰਾਪਤੀ ਅਤੇ ਦੇਵਤਿਆਂ ਦੀ ਗੁਆਚੀ ਹੋਈ ਸ਼ਕਤੀ ਨੂੰ ਮੁੜ ਪ੍ਰਾਪਤ ਕਰਨ ਲਈ ਸਮੁੰਦਰ ਮੰਥਨ ਹੋਇਆ ਸੀ। ਸਮੁੰਦਰ ਮੰਥਨ ਵਿੱਚੋਂ ਹੀ ਰੰਭਾ ਦੀ ਉਤਪੱਤੀ ਹੋਈ ਸੀ। ਉਸਦੀ ਖ਼ੂਬਸੂਰਤੀ ਕਾਰਨ ਹੀ ਉਸਨੂੰ ਰਾਜਾ ਇੰਦਰ ਦੀ ਸਭਾ ਵਿੱਚ ਅਪਸਰਾ ਵਜੋਂ ਜਗ੍ਹਾ ਮਿਲੀ ਸੀ। ਉਹ ਨਾਚ, ਸੰਗੀਤ ਅਤੇ ਸੁੰਦਰਤਾ ਵਿੱਚ ਮਾਹਰ ਸੀ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।