ਇਕਾਦਸ਼ੀ 'ਤੇ ਦਾਨ ਕਰਨ ਨਾਲ ਭਗਵਾਨ ਵਿਸ਼ਨੂੰ ਦੀ ਕਿਰਪਾ ਤਾਂ ਮਿਲਦੀ ਹੀ ਹੈ, ਨਾਲ ਹੀ ਸਾਧਕ ਨੂੰ ਅਕਸ਼ੈ ਪੁੰਨ ਪ੍ਰਾਪਤ ਹੁੰਦਾ ਹੈ। ਇਸ ਦਿਨ ਦਾਨ ਕਰਨ ਨਾਲ ਕਈ ਤਰ੍ਹਾਂ ਦੇ ਦੋਸ਼ਾਂ ਤੋਂ ਮੁਕਤੀ ਮਿਲਦੀ ਹੈ। ਇਕਾਦਸ਼ੀ 'ਤੇ ਕੀਤਾ ਗਿਆ ਦਾਨ ਸਾਧਕ ਨੂੰ ਭਗਵਾਨ ਵਿਸ਼ਨੂੰ ਦੀ ਅਪਾਰ ਕਿਰਪਾ ਦਿਵਾਉਂਦਾ ਹੈ ਜਿਸ ਨਾਲ ਜੀਵਨ ਵਿਚ ਸੁੱਖ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ: ਵੈਸਾਖ ਮਹੀਨੇ ਦੀ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਮੋਹਿਨੀ ਇਕਾਦਸ਼ੀ ਆਉਂਦੀ ਹੈ ਜੋ ਇਸ ਵਾਰ 27 ਅਪ੍ਰੈਲ ਨੂੰ ਮਨਾਈ ਜਾਵੇਗੀ। ਇਕਾਦਸ਼ੀ ਤਿਥੀ 'ਤੇ ਦਾਨ-ਪੁੰਨ ਕਰਨ ਨਾਲ ਸਾਧਕ ਨੂੰ ਭਗਵਾਨ ਵਿਸ਼ਨੂੰ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਪਰ ਤੁਹਾਨੂੰ ਇਕਾਦਸ਼ੀ 'ਤੇ ਕੀਤੇ ਗਏ ਦਾਨ-ਪੁੰਨ ਦਾ ਲਾਭ ਉਦੋਂ ਹੀ ਮਿਲਦਾ ਹੈ, ਜਦੋਂ ਤੁਸੀਂ ਇਸ ਨਾਲ ਜੁੜੇ ਨਿਯਮਾਂ ਦਾ ਵੀ ਧਿਆਨ ਰੱਖੋ।
ਇਕਾਦਸ਼ੀ 'ਤੇ ਦਾਨ ਕਰਨ ਨਾਲ ਭਗਵਾਨ ਵਿਸ਼ਨੂੰ ਦੀ ਕਿਰਪਾ ਤਾਂ ਮਿਲਦੀ ਹੀ ਹੈ, ਨਾਲ ਹੀ ਸਾਧਕ ਨੂੰ ਅਕਸ਼ੈ ਪੁੰਨ ਪ੍ਰਾਪਤ ਹੁੰਦਾ ਹੈ। ਇਸ ਦਿਨ ਦਾਨ ਕਰਨ ਨਾਲ ਕਈ ਤਰ੍ਹਾਂ ਦੇ ਦੋਸ਼ਾਂ ਤੋਂ ਮੁਕਤੀ ਮਿਲਦੀ ਹੈ। ਇਕਾਦਸ਼ੀ 'ਤੇ ਕੀਤਾ ਗਿਆ ਦਾਨ ਸਾਧਕ ਨੂੰ ਭਗਵਾਨ ਵਿਸ਼ਨੂੰ ਦੀ ਅਪਾਰ ਕਿਰਪਾ ਦਿਵਾਉਂਦਾ ਹੈ ਜਿਸ ਨਾਲ ਜੀਵਨ ਵਿਚ ਸੁੱਖ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ।
ਇਹ ਦਾਨ ਪਿਛਲੇ ਜਨਮਾਂ ਦੇ ਪਾਪਾਂ ਤੋਂ ਮੁਕਤੀ ਦਿਵਾਉਣ 'ਚ ਵੀ ਸਹਾਈ ਹੁੰਦਾ ਹੈ। ਸਾਧਕ ਨੂੰ ਮਾਨਸਿਕ ਸ਼ਾਂਤੀ ਦੇ ਨਾਲ-ਨਾਲ ਅਧਿਆਤਮਕ ਉੱਨਤੀ ਵੀ ਮਿਲਦੀ ਹੈ। ਇਕਾਦਸ਼ੀ ਦੇ ਦਿਨ ਸੱਚੇ ਮਨ ਨਾਲ ਦਾਨ ਕਰਨ 'ਤੇ ਸੁੱਖ, ਖੁਸ਼ਹਾਲੀ ਅਤੇ ਮਨਚਾਹੇ ਫਲ ਦੀ ਪ੍ਰਾਪਤੀ ਹੁੰਦੀ ਹੈ।
ਅੰਨ ਦਾਨ: ਇਕਾਦਸ਼ੀ 'ਤੇ ਅੰਨ ਜਿਵੇਂ ਕਣਕ, ਦਾਲਾਂ ਆਦਿ ਦਾ ਦਾਨ ਕਰਨਾ ਸਭ ਤੋਂ ਉੱਤਮ ਮੰਨਿਆ ਗਿਆ ਹੈ। ਹਾਲਾਂਕਿ ਇਕਾਦਸ਼ੀ ਦੇ ਦਿਨ ਚੌਲ ਨਹੀਂ ਖਾਧੇ ਜਾਂਦੇ, ਪਰ ਅਨਾਜ ਵਜੋਂ ਚੌਲਾਂ ਦਾ ਦਾਨ ਕੀਤਾ ਜਾ ਸਕਦਾ ਹੈ।
ਜਲ ਅਤੇ ਫਲ: ਪ੍ਰਭੂ ਸ਼੍ਰੀਹਰਿ ਦੀ ਕਿਰਪਾ ਲਈ ਤੁਸੀਂ ਇਕਾਦਸ਼ੀ ਦੇ ਦਿਨ ਜਲ (ਕਲਸ਼), ਫਲ ਅਤੇ ਧਾਰਮਿਕ ਪੁਸਤਕਾਂ ਆਦਿ ਦਾ ਦਾਨ ਕਰ ਸਕਦੇ ਹੋ।
ਗਰੀਬਾਂ ਦੀ ਸਹਾਇਤਾ: ਇਸ ਦਿਨ ਆਪਣੀ ਸਮਰੱਥਾ ਅਨੁਸਾਰ ਗਰੀਬਾਂ ਨੂੰ ਧਨ ਦਾ ਦਾਨ ਕਰਨਾ ਜਾਂ ਭੋਜਨ ਕਰਵਾਉਣਾ ਵੀ ਸਰਵੋਤਮ ਹੈ।
ਪੀਲੀਆਂ ਵਸਤਾਂ: ਇਕਾਦਸ਼ੀ ਦੇ ਦਿਨ ਪੀਲੇ ਰੰਗ ਦੀਆਂ ਵਸਤੂਆਂ ਜਿਵੇਂ ਪੀਲੇ ਕੱਪੜੇ, ਚਣੇ ਦੀ ਦਾਲ ਅਤੇ ਗੁੜ ਦਾ ਦਾਨ ਕੀਤਾ ਜਾਂਦਾ ਹੈ, ਕਿਉਂਕਿ ਇਹ ਰੰਗ ਪ੍ਰਭੂ ਸ਼੍ਰੀਹਰਿ ਨੂੰ ਬਹੁਤ ਪਿਆਰਾ ਹੈ।
ਗਊ ਸੇਵਾ: ਇਕਾਦਸ਼ੀ 'ਤੇ ਗਊਆਂ ਦੀ ਸੇਵਾ ਕਰਨ ਤੇ ਉਨ੍ਹਾਂ ਲਈ ਚਾਰਾ ਦਾਨ ਕਰਨ ਨਾਲ ਵਿਸ਼ੇਸ਼ ਪੁੰਨ ਮਿਲਦਾ ਹੈ।
ਬ੍ਰਾਹਮਣ ਭੋਜਨ: ਦੁਆਦਸ਼ੀ ਤਿਥੀ 'ਤੇ ਬ੍ਰਾਹਮਣਾਂ ਨੂੰ ਭੋਜਨ ਕਰਵਾਉਣ ਦੇ ਨਾਲ-ਨਾਲ ਦਾਨ-ਦਕਸ਼ਿਣਾ ਦੇ ਕੇ ਵਿਦਾ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਹੀ ਇਕਾਦਸ਼ੀ ਵਰਤ ਦਾ ਪਾਰਣ ਕਰਨਾ ਚਾਹੀਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।