ਹਸਤਿਨਾਪੁਰ ਦੇ ਰਾਜਾ ਪਾਂਡੂ ਇਕ ਵਾਰ ਜੰਗਲ ਵਿਚ ਸ਼ਿਕਾਰ ਕਰ ਰਹੇ ਸਨ। ਉੱਥੇ ਉਨ੍ਹਾਂ ਨੇ ਕਾਮ-ਕ੍ਰੀੜਾ 'ਚ ਲੀਨ ਹਿਰਨਾਂ ਦੇ ਇਕ ਜੋੜੇ 'ਤੇ ਤੀਰ ਚਲਾ ਦਿੱਤਾ। ਪਰ, ਉਹ ਸਧਾਰਨ ਹਿਰਨ ਨਹੀਂ ਸਨ, ਸਗੋਂ ਰਿਸ਼ੀ ਕਿੰਦਮ ਤੇ ਉਨ੍ਹਾਂ ਦੀ ਪਤਨੀ ਸਨ। ਮਰਦੇ ਵਕਤ ਗੁੱਸੇ 'ਚ ਆ ਕੇ ਰਿਸ਼ੀ ਨੇ ਪਾਂਡੂ ਨੂੰ ਸਰਾਪ ਦਿੱਤਾ ਕਿ "ਜਿਸ ਅਵਸਥਾ 'ਚ ਮੇਰੀ ਮੌਤ ਹੋ ਰਹੀ ਹੈ, ਅਜਿਹੀ ਹੀ ਸਥਿਤੀ 'ਚ ਤੁਹਾਡੀ ਵੀ ਮੌਤ ਹੋ ਜਾਵੇਗੀ।" ਭਾਵ ਪਾਂਡੂ ਕਦੇ ਪਿਤਾ ਨਹੀਂ ਬਣ ਸਕਦੇ ਸਨ।

ਧਰਮ ਡੈਸਕ, ਨਵੀਂ ਦਿੱਲੀ : ਮਹਾਭਾਰਤ ਦੀਆਂ ਕਹਾਣੀਆਂ ਜਿੰਨੀਆਂ ਰੋਮਾਂਚਕ ਹਨ, ਓਨੀਆਂ ਹੀ ਰਹੱਸਮਈ ਵੀ। ਇਨ੍ਹਾਂ ਵਿੱਚੋਂ ਇਕ ਸਭ ਤੋਂ ਵੱਡਾ ਰਹੱਸ ਹੈ ਪਾਂਡਵਾਂ ਦਾ ਜਨਮ। ਆਖਰ ਕਿਉਂ ਪਾਂਡਵਾਂ ਨੂੰ ਦੇਵਤਿਆਂ ਦਾ ਪੁੱਤਰ ਕਿਹਾ ਜਾਂਦਾ ਹੈ? ਸ਼੍ਰੀਮਦਭਾਗਵਤ ਮਹਾਪੁਰਾਣ ਦੇ 9ਵੇਂ ਸਕੰਧ 'ਚ ਇਸ ਦਾ ਵਰਣਨ ਮਿਲਦਾ ਹੈ।
ਹਸਤਿਨਾਪੁਰ ਦੇ ਰਾਜਾ ਪਾਂਡੂ ਇਕ ਵਾਰ ਜੰਗਲ ਵਿਚ ਸ਼ਿਕਾਰ ਕਰ ਰਹੇ ਸਨ। ਉੱਥੇ ਉਨ੍ਹਾਂ ਨੇ ਕਾਮ-ਕ੍ਰੀੜਾ 'ਚ ਲੀਨ ਹਿਰਨਾਂ ਦੇ ਇਕ ਜੋੜੇ 'ਤੇ ਤੀਰ ਚਲਾ ਦਿੱਤਾ। ਪਰ, ਉਹ ਸਧਾਰਨ ਹਿਰਨ ਨਹੀਂ ਸਨ, ਸਗੋਂ ਰਿਸ਼ੀ ਕਿੰਦਮ ਤੇ ਉਨ੍ਹਾਂ ਦੀ ਪਤਨੀ ਸਨ। ਮਰਦੇ ਵਕਤ ਗੁੱਸੇ 'ਚ ਆ ਕੇ ਰਿਸ਼ੀ ਨੇ ਪਾਂਡੂ ਨੂੰ ਸਰਾਪ ਦਿੱਤਾ ਕਿ "ਜਿਸ ਅਵਸਥਾ 'ਚ ਮੇਰੀ ਮੌਤ ਹੋ ਰਹੀ ਹੈ, ਅਜਿਹੀ ਹੀ ਸਥਿਤੀ 'ਚ ਤੁਹਾਡੀ ਵੀ ਮੌਤ ਹੋ ਜਾਵੇਗੀ।" ਭਾਵ ਪਾਂਡੂ ਕਦੇ ਪਿਤਾ ਨਹੀਂ ਬਣ ਸਕਦੇ ਸਨ।
ਇਸ ਸਰਾਪ ਤੋਂ ਪਾਂਡੂ ਇੰਨੇ ਦੁਖੀ ਹੋਏ ਕਿ ਉਨ੍ਹਾਂ ਆਪਣਾ ਰਾਜ-ਭਾਗ ਛੱਡ ਦਿੱਤਾ ਤੇ ਆਪਣੀਆਂ ਪਤਨੀਆਂ ਕੁੰਤੀ ਤੇ ਮਾਦਰੀ ਦੇ ਨਾਲ ਜੰਗਲ ਵਿਚ ਰਹਿਣ ਚਲੇ ਗਏ। ਪਾਂਡੂ ਨੂੰ ਬਸ ਇੱਕੋ ਚਿੰਤਾ ਸਤਾਉਂਦੀ ਸੀ ਕਿ ਉਨ੍ਹਾਂ ਤੋਂ ਬਾਅਦ ਕੁਰੂ ਵੰਸ਼ ਦਾ ਕੀ ਹੋਵੇਗਾ? ਬਿਨਾਂ ਸੰਤਾਨ ਦੇ ਤਾਂ ਵੰਸ਼ ਹੀ ਖ਼ਤਮ ਹੋ ਜਾਵੇਗਾ।
ਜਦੋਂ ਪਾਂਡੂ ਬਹੁਤ ਪਰੇਸ਼ਾਨ ਰਹਿਣ ਲੱਗੇ ਤਦ ਕੁੰਤੀ ਨੇ ਉਨ੍ਹਾਂ ਨੂੰ ਇਕ ਗੁਪਤ ਭੇਤ ਬਾਰੇ ਦੱਸਿਆ। ਕੁੰਤੀ ਨੇ ਕਿਹਾ ਕਿ ਬਚਪਨ ਵਿਚ ਉਨ੍ਹਾਂ ਦੀ ਸੇਵਾ ਤੋਂ ਖ਼ੁਸ਼ ਹੋ ਕੇ ਰਿਸ਼ੀ ਦੁਰਵਾਸਾ ਨੇ ਉਨ੍ਹਾਂ ਨੂੰ ਇਕ ਖ਼ਾਸ ਮੰਤਰ ਦਿੱਤਾ ਸੀ। ਇਸ ਦਿਵਯ ਮੰਤਰ ਨਾਲ ਉਹ ਜਿਸ ਵੀ ਦੇਵਤੇ ਨੂੰ ਬੁਲਾਉਣਗੇ, ਉਹ ਪ੍ਰਗਟ ਹੋ ਕੇ ਉਨ੍ਹਾਂ ਨੂੰ ਸੰਤਾਨ ਦਾ ਆਸ਼ੀਰਵਾਦ ਦੇਣਗੇ। ਪਾਂਡੂ ਦੀਆਂ ਅੱਖਾਂ 'ਚ ਚਮਕ ਆ ਗਈ ਅਤੇ ਉਨ੍ਹਾਂ ਨੇ ਕੁੰਤੀ ਨੂੰ ਇਸ ਮੰਤਰ ਦੀ ਵਰਤੋਂ ਕਰਨ ਲਈ ਕਿਹਾ।
ਕੁੰਤੀ ਨੇ ਇਕ-ਇਕ ਕਰ ਕੇ ਦੇਵਤਿਆਂ ਨੂੰ ਯਾਦ ਕੀਤਾ ਤੇ ਉਨ੍ਹਾਂ ਦੇ ਅੰਸ਼ ਤੋਂ ਪਾਂਡਵਾਂ ਦਾ ਜਨਮ ਹੋਇਆ:
ਯੁਧਿਸ਼ਠਰ: ਕੁੰਤੀ ਨੇ ਸਭ ਤੋਂ ਪਹਿਲਾਂ ਯਮ ਭਾਵ ਧਰਮ ਦੇ ਦੇਵਤੇ ਦਾ ਆਵਾਹਨ ਕੀਤਾ। ਉਨ੍ਹਾਂ ਤੋਂ ਯੁਧਿਸ਼ਠਰ ਜਨਮੇ, ਜੋ ਹਮੇਸ਼ਾ ਸੱਚ ਅਤੇ ਧਰਮ ਦੇ ਰਾਹ 'ਤੇ ਚੱਲੇ।
ਭੀਮ: ਫਿਰ ਕੁੰਤੀ ਨੇ ਵਾਯੂਦੇਵ ਨੂੰ ਯਾਦ ਕੀਤਾ। ਉਨ੍ਹਾਂ ਤੋਂ ਭੀਮ ਪੈਦਾ ਹੋਏ, ਜੋ ਦੁਨੀਆ ਵਿੱਚ ਸਭ ਤੋਂ ਬਲਸ਼ਾਲੀ ਮੰਨੇ ਗਏ।
ਅਰਜੁਨ: ਤੀਜੀ ਵਾਰ ਕੁੰਤੀ ਨੇ ਦੇਵਰਾਜ ਇੰਦਰ ਨੂੰ ਬੁਲਾਇਆ। ਉਨ੍ਹਾਂ ਤੋਂ ਅਰਜੁਨ ਦਾ ਜਨਮ ਹੋਇਆ, ਜੋ ਮਹਾਨ ਧਨੁੱਖਧਾਰੀ ਬਣੇ।
ਨਕੁਲ ਅਤੇ ਸਹਿਦੇਵ: ਇਸ ਤੋਂ ਬਾਅਦ ਕੁੰਤੀ ਨੇ ਇਹੀ ਮੰਤਰ ਪਾਂਡੂ ਦੀ ਦੂਜੀ ਪਤਨੀ ਮਾਦਰੀ ਨੂੰ ਸਿਖਾਇਆ। ਮਾਦਰੀ ਨੇ ਅਸ਼ਵਿਨੀ ਕੁਮਾਰਾਂ ਦਾ ਧਿਆਨ ਕੀਤਾ, ਜਿਨ੍ਹਾਂ ਤੋਂ ਨਕੁਲ ਅਤੇ ਸਹਿਦੇਵ ਪੈਦਾ ਹੋਏ।
ਇਸ ਤਰ੍ਹਾਂ ਦੇਵਤਿਆਂ ਦੀ ਕਿਰਪਾ ਨਾਲ ਪਾਂਡੂ ਨੂੰ ਪੰਜ ਪੁੱਤਰ ਮਿਲੇ, ਜਿਨ੍ਹਾਂ ਨੂੰ ਅਸੀਂ 'ਪਾਂਡਵ' ਕਹਿੰਦੇ ਹਾਂ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।