Shani Dev ਨੂੰ ਨਿਆਂ ਦਾ ਦੇਵਤਾ ਤੇ ਕਰਮਫਲ ਦਾਤਾ ਮੰਨਿਆ ਜਾਂਦਾ ਹੈ, ਇਸ ਲਈ ਸ਼ਨੀ ਮੱਸਿਆ ਦਾ ਦਿਨ ਉਨ੍ਹਾਂ ਨੂੰ ਪ੍ਰਸੰਨ ਕਰਨ ਤੇ ਕੁੰਡਲੀ ਦੇ ਸ਼ਨੀ ਦੋਸ਼ਾਂ ਤੋਂ ਮੁਕਤੀ ਪਾਉਣ ਲਈ ਬਹੁਤ ਫਲਦਾਇਕ ਮੰਨਿਆ ਜਾਂਦਾ ਹੈ। ਇਸ ਵਾਰ ਮੱਸਿਆ ਦੀ ਤਰੀਕ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਥੋੜ੍ਹੀ ਉਲਝਣ ਹੈ ਕਿ ਇਹ 15 ਮਈ ਨੂੰ ਹੈ ਜਾਂ 16 ਮਈ ਨੂੰ। ਅਜਿਹੀ ਸਥਿਤੀ 'ਚ, ਆਓ ਇੱਥੇ ਸਹੀ ਤਰੀਕ ਤੋਂ ਲੈ ਕੇ ਸਾਰੀਆਂ ਗੱਲਾਂ ਜਾਣਦੇ ਹਾਂ।

ਧਰਮ ਡੈਸਕ, ਨਵੀਂ ਦਿੱਲੀ: ਹਿੰਦੂ ਧਰਮ 'ਚ ਮੱਸਿਆ ਦੀ ਤਰੀਕ ਦਾ ਵਿਸ਼ੇਸ਼ ਮਹੱਤਵ ਹੈ, ਪਰ ਜਦੋਂ ਮੱਸਿਆ ਸ਼ਨਿਚਰਵਾਰ ਦੇ ਦਿਨ ਪੈਂਦੀ ਹੈ ਤਾਂ ਇਸਨੂੰ ਸ਼ਨੀ ਮੱਸਿਆ ਕਿਹਾ ਜਾਂਦਾ ਹੈ। ਸਾਲ 2026 ਦੀ ਪਹਿਲੀ ਸ਼ਨੀ ਮੱਸਿਆ ਜੇਠ ਮਹੀਨੇ ਦੇ ਕ੍ਰਿਸ਼ਨ ਪੱਖ 'ਚ ਪੈ ਰਹੀ ਹੈ। ਸ਼ਨੀਦੇਵ ਨੂੰ ਨਿਆਂ ਦਾ ਦੇਵਤਾ ਤੇ ਕਰਮਫਲ ਦਾਤਾ ਮੰਨਿਆ ਜਾਂਦਾ ਹੈ, ਇਸ ਲਈ ਸ਼ਨੀ ਮੱਸਿਆ ਦਾ ਦਿਨ ਉਨ੍ਹਾਂ ਨੂੰ ਪ੍ਰਸੰਨ ਕਰਨ ਤੇ ਕੁੰਡਲੀ ਦੇ ਸ਼ਨੀ ਦੋਸ਼ਾਂ ਤੋਂ ਮੁਕਤੀ ਪਾਉਣ ਲਈ ਬਹੁਤ ਫਲਦਾਇਕ ਮੰਨਿਆ ਜਾਂਦਾ ਹੈ। ਇਸ ਵਾਰ ਮੱਸਿਆ ਦੀ ਤਰੀਕ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਥੋੜ੍ਹੀ ਉਲਝਣ ਹੈ ਕਿ ਇਹ 15 ਮਈ ਨੂੰ ਹੈ ਜਾਂ 16 ਮਈ ਨੂੰ। ਅਜਿਹੀ ਸਥਿਤੀ 'ਚ, ਆਓ ਇੱਥੇ ਸਹੀ ਤਰੀਕ ਤੋਂ ਲੈ ਕੇ ਸਾਰੀਆਂ ਗੱਲਾਂ ਜਾਣਦੇ ਹਾਂ।
ਹਿੰਦੂ ਪੰਚਾਂਗ ਅਨੁਸਾਰ, ਜੇਠ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਤਰੀਕ 16 ਮਈ ਨੂੰ ਸਵੇਰੇ 5 ਵਜ ਕੇ 11 ਮਿੰਟ 'ਤੇ ਸ਼ੁਰੂ ਹੋਵੇਗੀ। ਉੱਥੇ ਹੀ, ਇਸਦੀ ਸਮਾਪਤੀ 17 ਮਈ ਨੂੰ ਦੇਰ ਰਾਤ 01 ਵਜ ਕੇ 30 ਮਿੰਟ 'ਤੇ ਹੋਵੇਗੀ। ਉਦੈ ਤਿਥੀ ਦੇ ਅਧਾਰ 'ਤੇ ਸਾਲ ਦੀ ਪਹਿਲੀ ਸ਼ਨੀ ਮੱਸਿਆ 16 ਮਈ ਦਿਨ ਸ਼ਨੀਵਾਰ ਨੂੰ ਮਨਾਈ ਜਾਵੇਗੀ।
ਇਹ ਦਿਨ ਉਨ੍ਹਾਂ ਲੋਕਾਂ ਲਈ ਵਰਦਾਨ ਵਾਂਗ ਹੈ ਜਿਨ੍ਹਾਂ ਦੀ ਕੁੰਡਲੀ ਵਿੱਚ ਸ਼ਨੀ ਦੀ ਸਾੜ੍ਹਸਤੀ ਜਾਂ ਢਈਆ ਚੱਲ ਰਹੀ ਹੈ। ਇਸ ਦਿਨ ਦਾਨ ਦਾ ਵਿਸ਼ੇਸ਼ ਮਹੱਤਵ ਹੈ। ਅਜਿਹੇ ਵਿੱਚ ਗਰੀਬਾਂ ਨੂੰ ਕਾਲੇ ਛਤਰੀਆਂ, ਜੁੱਤੇ-ਚੱਪਲਾਂ, ਕਾਲੀ ਉੜਦ ਦੀ ਦਾਲ ਅਤੇ ਕਾਲੇ ਕੱਪੜਿਆਂ ਦਾ ਦਾਨ ਕਰੋ। ਅਜਿਹਾ ਕਰਨ ਨਾਲ ਸ਼ਨੀਦੇਵ ਬਹੁਤ ਪ੍ਰਸੰਨ ਹੁੰਦੇ ਹਨ ਅਤੇ ਜੀਵਨ ਵਿੱਚ ਸੁੱਖ-ਸ਼ਾਂਤੀ ਆਉਂਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।