Hindu Calendar ਅਨੁਸਾਰ ਵਿਜੇਦਸ਼ਮੀ ਹਰ ਸਾਲ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਾਰੀਕ ਨੂੰ ਮਨਾਈ ਜਾਂਦੀ ਹੈ। ਇਹ ਤਿਉਹਾਰ ਮਾਂ ਦੁਰਗਾ ਨਾਲ ਜੁੜਿਆ ਹੋਇਆ ਹੈ। ਕਥਾ ਅਨੁਸਾਰ ਮਹਿਸ਼ਾਸੁਰ ਨੇ ਆਪਣੀ ਕਠੋਰ ਤਪੱਸਿਆ ਨਾਲ ਭਗਵਾਨ ਬ੍ਰਹਮਾ ਨੂੰ ਪ੍ਰਸੰਨ ਕੀਤਾ ਤੇ ਉਸ ਤੋਂ ਵਰਦਾਨ ਮੰਗਿਆ ਕਿ ਉਹ ਕਿਸੇ ਵੀ ਮਨੁੱਖ ਦੁਆਰਾ ਮੇਰੀ ਮੌਤ ਨਾ ਹੋਵੇ।
ਧਰਮ ਡੈਸਕ, ਨਵੀਂ ਦਿੱਲੀ : ਬਹੁਤ ਸਾਰੇ ਲੋਕ ਵਿਜੇਦਸ਼ਮੀ ਤੇ ਦੁਸਹਿਰਾ (Vijaya Dashami Vs Dussehra) ਨੂੰ ਇੱਕੋ ਸਮਝਣ ਦੀ ਭੁੱਲ ਕਰ ਬੈਠਦੇ ਹਨ, ਪਰ ਦੋਵਾਂ ਵਿਚਾਲੇ ਕਾਫੀ ਅੰਤਰ ਹੈ। ਜਿੱਥੇ ਇਕ ਤਿਉਹਾਰ ਮਾਂ ਦੁਰਗਾ ਨਾਲ ਜੁੜਿਆ ਹੋਇਆ ਹੈ, ਦੂਜਾ ਭਗਵਾਨ ਰਾਮ ਨਾਲ ਜੁੜਿਆ ਹੋਇਆ ਹੈ। ਅਜਿਹੀ ਸਥਿਤੀ 'ਚ ਜੇਕਰ ਤੁਸੀਂ ਵੀ ਉਨ੍ਹਾਂ ਨੂੰ ਇੱਕ ਮੰਨਦੇ ਹੋ ਤਾਂ ਤੁਹਾਨੂੰ ਉਨ੍ਹਾਂ ਵਿਚ ਅੰਤਰ ਪਤਾ ਹੋਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਬਾਰੇ।
ਹਿੰਦੂ ਕੈਲੰਡਰ ਅਨੁਸਾਰ ਵਿਜੇਦਸ਼ਮੀ ਹਰ ਸਾਲ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਾਰੀਕ ਨੂੰ ਮਨਾਈ ਜਾਂਦੀ ਹੈ। ਇਹ ਤਿਉਹਾਰ ਮਾਂ ਦੁਰਗਾ ਨਾਲ ਜੁੜਿਆ ਹੋਇਆ ਹੈ। ਕਥਾ ਅਨੁਸਾਰ ਮਹਿਸ਼ਾਸੁਰ ਨੇ ਆਪਣੀ ਕਠੋਰ ਤਪੱਸਿਆ ਨਾਲ ਭਗਵਾਨ ਬ੍ਰਹਮਾ ਨੂੰ ਪ੍ਰਸੰਨ ਕੀਤਾ ਤੇ ਉਸ ਤੋਂ ਵਰਦਾਨ ਮੰਗਿਆ ਕਿ ਉਹ ਕਿਸੇ ਵੀ ਮਨੁੱਖ ਦੁਆਰਾ ਮੇਰੀ ਮੌਤ ਨਾ ਹੋਵੇ।
ਤਦ ਬ੍ਰਹਮਾ ਨੇ ਉਸ ਨੂੰ ਇਹ ਵਰਦਾਨ ਦੇ ਦਿੱਤਾ ਜਿਸ ਕਾਰਨ ਉਸ ਨੇ ਤਿੰਨ ਲੋਕ 'ਤੇ ਆਪਣਾ ਦਬਦਬਾ ਕਾਇਮ ਕੀਤਾ। ਇਸ ਤੋਂ ਛੁਟਕਾਰਾ ਪਾਉਣ ਲਈ ਸਾਰੇ ਦੇਵਤਿਆਂ ਨੇ ਇਕ ਦੈਵੀ ਸ਼ਕਤੀ ਪ੍ਰਗਟ ਕੀਤੀ ਜਿਸ ਦੇ ਹੱਥਾਂ 'ਚ ਹਥਿਆਰ ਸਨ ਤੇ ਉਹ ਸ਼ੇਰ 'ਤੇ ਸਵਾਰ ਸੀ। ਫਿਰ 9 ਦਿਨਾਂ ਦੇ ਯੁੱਧ ਤੋਂ ਬਾਅਦ 10ਵੇਂ ਦਿਨ ਆਦਿ ਸ਼ਕਤੀ ਨੇ ਮਹਿਸ਼ਾਸੁਰ ਨੂੰ ਮਾਰ ਦਿੱਤਾ। ਇਸ ਲਈ ਇਸ ਦਿਨ ਨੂੰ ਵਿਜੇਦਸ਼ਮੀ ਵਜੋਂ ਮਨਾਇਆ ਜਾਂਦਾ ਹੈ।
ਦੁਸਹਿਰਾ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਹੈ। ਇਹ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਾਰੀਕ ਨੂੰ ਵੀ ਮਨਾਇਆ ਜਾਂਦਾ ਹੈ। ਇਹ ਦਿਨ ਮੁੱਖ ਤੌਰ 'ਤੇ ਭਗਵਾਨ ਸ਼੍ਰੀ ਰਾਮ ਨਾਲ ਜੁੜਿਆ ਹੋਇਆ ਹੈ। ਮਿਥਿਹਾਸਕ ਮਾਨਤਾਵਾਂ ਅਨੁਸਾਰ ਜਦੋਂ ਤ੍ਰੇਤਾਯੁਗ 'ਚ ਇਸ ਤਰੀਕ ਨੂੰ ਭਗਵਾਨ ਰਾਮ ਨੇ ਰਾਵਣ ਨੂੰ ਮਾਰਿਆ ਸੀ ਤਾਂ ਇਸ ਤਾਰੀਕ ਨੂੰ ਦੁਸਹਿਰੇ ਵਜੋਂ ਮਨਾਇਆ ਜਾਣ ਲੱਗਾ। ਉਦੋਂ ਤੋਂ ਹਰ ਸਾਲ ਇਸ ਦਿਨ ਲੋਕ ਰਾਵਣ ਦਾ ਪੁਤਲਾ ਬਣਾ ਕੇ ਸਾੜਦੇ ਹਨ।
ਹਿੰਦੂ ਕੈਲੰਡਰ ਅਨੁਸਾਰ ਇਸ ਸਾਲ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸ਼ਮੀ ਤਿਥੀ 12 ਅਕਤੂਬਰ, 2024 ਨੂੰ ਸਵੇਰੇ 10:58 ਵਜੇ ਸ਼ੁਰੂ ਹੋ ਰਹੀ ਹੈ। ਇਹ ਮਿਤੀ 13 ਅਕਤੂਬਰ ਨੂੰ ਸਵੇਰੇ 09:08 ਵਜੇ ਸਮਾਪਤ ਹੋਵੇਗੀ। ਅਜਿਹੇ 'ਚ ਵਿਜੇਦਸ਼ਮੀ ਤੇ ਦੁਸਹਿਰੇ ਦਾ ਤਿਉਹਾਰ 12 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਮਨਾਇਆ ਜਾਵੇਗਾ।