Vastu Tips : ਜੇਕਰ ਤੁਹਾਨੂੰ ਵੀ ਮਿਲ ਰਹੇ ਹਨ ਇਹ 5 ਸੰਕੇਤ ਤਾਂ ਘਰ ਵਿਚ ਹੋ ਸਕਦਾ ਹੈ ਭਿਆਨਕ ਵਾਸਤੂ ਦੋਸ਼
Vastu Shastra ਅਨੁਸਾਰ, ਘਰ ਵਿਚ ਵਾਸਤੂ ਦੋਸ਼ ਹੋਣ 'ਤੇ ਕਈ ਸੰਕੇਤ ਮਿਲਦੇ ਹਨ। ਜੇਕਰ ਤੁਸੀਂ ਵੀ ਘਰ ਵਿਚ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਵਾਸਤੂ ਦੋਸ਼ (Vastu Dosh Ke Sanket) ਦੇ ਮੁੱਖ ਸੰਕੇਤਾਂ ਬਾਰੇ।
Publish Date: Mon, 04 May 2026 01:41 PM (IST)
Updated Date: Mon, 04 May 2026 01:44 PM (IST)
ਧਰਮ ਡੈਸਕ, ਨਵੀਂ ਦਿੱਲੀ: ਅਜਿਹਾ ਮੰਨਿਆ ਜਾਂਦਾ ਹੈ ਕਿ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਵਾਸਤੂ ਦੋਸ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਘਰ ਵਿਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਅਤੇ ਮਾਂ ਲਕਸ਼ਮੀ ਦਾ ਆਗਮਨ ਨਹੀਂ ਹੁੰਦਾ, ਜਿਸ ਕਾਰਨ ਆਰਥਿਕ ਤੰਗੀ ਹੋ ਸਕਦੀ ਹੈ।
ਵਾਸਤੂ ਸ਼ਾਸਤਰ ਅਨੁਸਾਰ, ਘਰ ਵਿਚ ਵਾਸਤੂ ਦੋਸ਼ ਹੋਣ 'ਤੇ ਕਈ ਸੰਕੇਤ ਮਿਲਦੇ ਹਨ। ਜੇਕਰ ਤੁਸੀਂ ਵੀ ਘਰ ਵਿਚ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਵਾਸਤੂ ਦੋਸ਼ (Vastu Dosh Ke Sanket) ਦੇ ਮੁੱਖ ਸੰਕੇਤਾਂ ਬਾਰੇ।
- ਜੇਕਰ ਬਹੁਤ ਮਿਹਨਤ ਕਰਨ ਦੇ ਬਾਵਜੂਦ ਘਰ ਵਿਚ ਬਰਕਤ ਨਹੀਂ ਹੋ ਰਹੀ ਤੇ ਬੇਵਜ੍ਹਾ ਦੇ ਖਰਚਿਆਂ ਵਿਚ ਵਾਧਾ ਹੋ ਰਿਹਾ ਹੈ ਤਾਂ ਇਸ ਨੂੰ ਵਾਸਤੂ ਦੋਸ਼ ਦਾ ਸੰਕੇਤ ਮੰਨਿਆ ਜਾਂਦਾ ਹੈ।
- ਇਸ ਤੋਂ ਇਲਾਵਾ ਜੇਕਰ ਤੁਹਾਡੇ ਪਰਿਵਾਰ ਵਿਚ ਕੋਈ ਮੈਂਬਰ ਜ਼ਿਆਦਾ ਬਿਮਾਰ ਰਹਿੰਦਾ ਹੈ ਅਤੇ ਸਿਹਤ ਵਿਚ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲਦਾ ਤਾਂ ਇਸ ਨੂੰ ਵੀ ਵਾਸਤੂ ਦੋਸ਼ ਦਾ ਸੰਕੇਤ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ, ਇਹ ਦੋਸ਼ ਗਲਤ ਦਿਸ਼ਾ ਵਿੱਚ ਭਾਰੀ ਸਾਮਾਨ ਹੋਣ ਕਾਰਨ ਹੁੰਦਾ ਹੈ।
- ਘਰ ਵਿਚ ਬਿਨਾਂ ਕਿਸੇ ਕਾਰਨ ਝਗੜੇ ਹੋਣਾ ਤੇ ਮਾਨਸਿਕ ਤਣਾਅ ਦੀ ਸਮੱਸਿਆ ਨੂੰ ਵੀ ਵਾਸਤੂ ਦੋਸ਼ ਦਾ ਸੰਕੇਤ ਮੰਨਿਆ ਜਾਂਦਾ ਹੈ।
- ਜੇਕਰ ਤੁਹਾਡੇ ਕੰਮਾਂ ਵਿਚ ਕੋਈ ਰੁਕਾਵਟ ਆ ਰਹੀ ਹੈ ਜਾਂ ਬਣੇ ਹੋਏ ਕੰਮ ਵਿਗੜ ਰਹੇ ਹਨ, ਤਾਂ ਇਸਦਾ ਕਾਰਨ ਵਾਸਤੂ ਦੋਸ਼ ਹੋ ਸਕਦਾ ਹੈ।
- ਘਰ ਵਿੱਚ ਵਾਸਤੂ ਦੋਸ਼ ਕਾਰਨ ਹਰੇ-ਭਰੇ ਪੌਦੇ ਵੀ ਸੁੱਕ ਜਾਂਦੇ ਹਨ।
ਕਿਵੇਂ ਦੂਰ ਕਰੀਏ ਵਾਸਤੂ ਦੋਸ਼?
- ਜੇਕਰ ਤੁਹਾਡੇ ਘਰ ਵਿਚ ਵਾਸਤੂ ਦੋਸ਼ ਹੈ ਤਾਂ ਘਰ ਦੇ ਦਰਵਾਜ਼ੇ 'ਤੇ ਸਵਾਸਤਿਕ ਦਾ ਚਿੰਨ੍ਹ ਬਣਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਵਾਸਤੂ ਦੋਸ਼ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਘਰ ਵਿਚ ਨਕਾਰਾਤਮਕ ਊਰਜਾ ਨਹੀਂ ਆਉਂਦੀ।
- ਵਾਸਤੂ ਦੋਸ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘਰ ਦੀ ਦੱਖਣ ਦਿਸ਼ਾ ਵਿਚ ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਵਾਸਤੂ ਦੋਸ਼ ਦੂਰ ਹੁੰਦਾ ਹੈ ਅਤੇ ਸਾਰੇ ਕੰਮਾਂ ਵਿੱਚ ਸਫਲਤਾ ਮਿਲਦੀ ਹੈ।
- ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਘਰ ਤੇ ਮੰਦਰ ਦੀ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਸਫ਼ਾਈ ਕਰਨ ਤੋਂ ਬਾਅਦ ਗੰਗਾਜਲ ਨਾਲ ਸ਼ੁੱਧ ਕਰੋ। ਅਜਿਹਾ ਕਰਨ ਨਾਲ ਘਰ ਵਿੱਚ ਧਨ ਦੀ ਦੇਵੀ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ ਅਤੇ ਧਨ ਲਾਭ ਦੇ ਯੋਗ ਬਣਦੇ ਹਨ।